Friday, February 07, 2014

ਪੰਜਾਬ ਭਾਜਪਾ ਸਦਾ ਯਤਨਸ਼ੀਲ-ਰਵਿੰਦਰ ਅਰੋੜਾ

Fri, Feb 7, 2014 at 7:18 PM
ਪੰਜਾਬ ਦੇ ਵਪਾਰ ਤੇ ਸਨਅਤ ਦੇ ਹਿੱਤਾਂ ਦੀ ਰਾਖੀ ਲਈ ਵਚਨ ਦੋਹਰਾਇਆ 
ਲੁਧਿਆਣਾ, 7 ਫਰਵਰੀ 2014: (ਹਰਜੋਤ ਅਰੋੜਾ//ਪੰਜਾਬ ਸਕਰੀਨ)
“ਪੰਜਾਬ ਦੇ ਵਪਾਰ ਤੇ ਸਨਅਤ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਭਾਜਪਾ ਸਦਾ ਯਤਨਸ਼ੀਲ ਰਹੀ ਹੈ ਤੇ ਕੇਂਦਰ ਵਿੱਚ ਅਗਲੀ ਸਰਕਾਰ ਭਾਜਪਾ ਦੀ ਆਉਣ ਤੇ ਪੰਜਾਬ ਦੇ ਵਪਾਰ ਅਤੇ ਸਨਅਤ ਨੂੰ ਵਿਸ਼ੇਸ਼ ਹੁਲਾਰਾ ਦੇਣ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ”ਇਹ ਗੱਲ ਪੰਜਾਬ ਭਾਜਪਾ ਦੇ ਸਨਅਤ ਵਿੰਗ ਦੇ ਪੰਜਾਬ ਪ੍ਰਭਾਰੀ ਰਵਿੰਦਰ ਅਰੋੜਾ ਅਤੇ ਪੰਜਾਬ ਭਾਜਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾਂ ਨੇ ਵਪਾਰੀਆਂ ਤੇ ਸਨਅਤਕਾਰਾਂ ਦੇ ਇਕ ਵਫਦ ਨੂੰ ਨਾਲ ਗਲਬਾਤ ਕਰਦਿਆਂ ਕਹੀ।
 ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀਆਂ ਨੂੰ ਜੇ ਦੂਸਰੇ ਰਾਜਾਂ  ਵਿੱਚ ਕਾਰੋਬਾਰ ਕਰਨ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਸਨੂੰ ਵੀ  ਦੂਰ ਕੀਤਾ ਜਾਵੇਗਾ। ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਪਾਰੀਆਂ ਅਤੇ ਸਨਅਤਕਾਰਾਂ ਦੇ ਹਿੱਤਾਂ ਲਈ ਕਈ ਸਕੀਮਾਂ ਚਲਾਈਆਂ ਗਈਆਂ ਹਨ। ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ  ਵਲੋਂ ਪੰਜਾਬ ਵਿੱਚ ਨਿਵੇਸ਼ਕਾਂ ਲਈ ਬਣਾਈ ਗਈ ਸਨਅਤੀ ਪਾਲਸੀ ਨੂੰ ਦੇਸ਼ ਭਰ ਵਿੱਚ ਵੱਡੇ ਸਨਅਤੀ ਘਰਾਣਿਆਂ ਨੇ ਪਸੰਦ ਕੀਤਾ ਹੈ  ਤੇ ਰਾਜ ਵਿੱਚ ਨਿਵੇਸ਼ ਦੇ ਵੱਧਣ ਕਾਰਨ ਬੇਰੁਜਗਾਰੀ ਵਿੱਚ ਵੀ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੀਬ ਦੋ ਮਹੀਨੇ ਪਹਿਲਾਂ  ਕਰਵਾਈ ਗਈ ਨਿਵੇਸ਼ਕਾਂ ਦੀ ਉੱਚ ਪਧਰੀ ਮੀਟਿੰਗ ਨੇ ਪੰਜਾਬ ਦੀ ਸਨਅਤੀ ਤਰੱਕੀ ਦੇ ਨਵੇਂ ਰਾਹ ਖੋਲ ਦਿੱਤੇ ਹਨ। 
ਪੰਜਾਬ ਲਈ  ਵਿਸ਼ੇਸ਼ ਸਨਅਤੀ ਪੈਕੇਜ ਦੀ ਮੰਗ ਸਬੰਧੀ ਗੱਲ ਕਰਦਿਆਂ ਉਨ੍ਹਾਂ  ਕਿਹਾ ਕਿ ਇਸ ਸਬੰਧੀ ਪੰਜਾਬ ਭਾਜਪਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਇਹ ਮੁੱਦਾ ਕੇਂਦਰ ਸਰਕਾਰ ਅਗੇ ਰੱਖ ਚੁਕੇ ਹਨ ਪਰ ਕੇਂਦਰ ਦੀ ਕਾਂਗਰਸੀ ਸਰਕਾਰ ਦਾ ਵਤੀਰਾ ਹਮੇਸ਼ਾਂ ਨਾ-ਪੱਖੀ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਉਨ੍ਹਾਂ  ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਪੰਜਾਬ ਦੀ ਸਨਅਤ ਲਈ ਵਿਸ਼ੇਸ਼ ਪੈਕੇਜ ਮੰਜੂਰ ਕਰਵਾਇਆ ਜਾਵੇਗਾ।

No comments: