Tuesday, February 18, 2014

ਵਿਦਿਆਰਥੀ ਸਮਾਜਿਕ ਬੁਰਾਈਆਂ ਰੋਕਣ ਲਈ ਵੀ ਅੱਗੇ ਵਧਣ-ਭਰੋਵਾਲ

Tue, Feb 18, 2014 at 4:40 PM
ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਦਿੱਤੀ ਪ੍ਰੇਰਣਾ 
 ਦੀਪ ਸ.ਸ. ਸਕੂਲ ਵਿਖੇ ਸਮਾਗਮ ਦੌਰਾਨ ਬਾਬਾ ਫਰੀਦ ਫਾਉਂਡੇਸ਼ਨ ਅੰਤਰਰਾਸ਼ਟਰੀ ਦੇ ਚੇਅਰਮੈਨ ਸ. ਪ੍ਰੀਤਮ ਸਿੰਘ ਭਰੋਵਾਲ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ
ਲੁਧਿਆਣਾ: 18 ਫਰਵਰੀ 2014: (ਪੰਜਾਬ ਸਕਰੀਨ ਬਿਊਰੋ): 
ਨਿਊ ਜੰਤਾ ਨਗਰ ਸਥਿੱਤ ਦੀਪ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅਪਣਾ  ਸਲਾਨਾ ਇਨਾਮ ਵੰਡ ਸਮਾਗਮ “ ਮੁਸਕਾਨ-2014” ਧੂੰਮਧਾਮ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਬਾਬਾ ਫਰੀਦ ਫਾਉਂਡੇਸ਼ਨ ਅੰਤਰਰਾਸ਼ਟਰੀ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ, ਸਨਅਤੀ ਆਗੂ ਰਜੀਵ ਨੰਨਚਾਹਲ ਮੁੱਖ ਮਹਿਮਾਨ ਵਜੋਂ, ਉੱਘੇ ਪ੍ਰਵਾਸੀ ਭਾਰਤੀ ਸ਼ਾਇਰ ਸੁਖਜਿੰਦਰ ਸਿੰਘ ਗਿੱਲ ਅਮਰੀਕਾ, ਸਕਾਈ ਡੋਮ ਕੈਨੇਡਾ ਵਾਲੇ ਦਲਜੀਤ ਸਿੰਘ ਗੈਂਦੂ ਪ੍ਰਧਾਨਗੀ ਵਜੋਂ ਜਦ ਕਿ ਇਲਾਕਾ ਕੌਸ਼ਲਰ ਰਣਜੀਤ ਸਿੰਘ ਘਟੌੜੇ, ਪਾਲੀ ਦੇਤਵਾਲੀਆ, ਫਕੀਰ ਚੰਦ ਪਤੰਗਾ, ਖੋਜਕਾਰ ਕੇਹਰ ਸਿੰਘ ਮਠਾੜੂ, ਰਣਜੀਤ ਸਿੰਘ ਲਾਲ ਅਤੇ ਭਾਈ ਲਾਲੋ ਸੇਵਾ ਆਸ਼ਰਮ ਦੇ ਮੁੱਖੀ ਬਾਬਾ ਹਰਜੀਤ ਸਿੰਘ ਭੰਬਰਾ, ਵਿਸ਼ੇਸ ਮਹਿਮਾਨ ਵਜੋਂ ਹਾਜਿਰ ਹੋਏ। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵਿੱਚ ਧਾਰਮਿਕ ਸ਼ਬਦ, ਸੋਲੋ ਗੀਤ, ਫ਼ੈਸੀ ਡਰੇਸ , ਸੂਫੀਆਨਾ ਕਲਾਮ, ਪਾਖੰਡੀ ਬਾਬਿਆ ਦਾ ਪਾਜ ਉਗਾਜੜ ਕਰਨ ਵਾਲੀ ਹਾਸਰਸ ਸਕਿੱਟ, ਭਰੂਣ ਹੱਤਿਆ, ਝੋਲਾ ਛਾਪ ਡਾਕਟਰ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਕੋਰੀਓਗ੍ਰਾਫੀ ਸਭ ਦੇ ਮਨਾਂ ਨੂੰ ਝੰਜੋੜ ਗਈ। ਬੱਚਿਆਂ ਵੱਲੋਂ “ ਮਾਂ ” ਗੀਤ ਤੇ ਕੀਤੀ ਕੋਰੀਓ ਨੇ ਇੱਕ ਵਾਰ ਸਮਾ ਬੰਨ ਦਿੱਤਾ ਤੇ ਤਾੜੀਆਂ ਦੀ ਵਾਹ-ਵਾਹ ਵੀ ਖੱਟੀ। ਉਘੇ ਅਦਾਕਾਰ ਕਰਮਜੀਤ ਪਤੰਗਾ, ਸ਼ਰਨ ਮੰਡ ਅਤੇ ਦਲਬੀਰ ਕੌਰ ਘੜਿਆਲ ਨੇ ਨਿਰਣਾਇਣਾਂ ਦੀ ਭੂਮਿਕਾ ਅਦਾ ਕੀਤੀ। ਜਦੋਂ ਕਿ ਇਸ ਮੌਕੇ ਪ੍ਰਿੰਸੀਪਲ ਕਰਮਦੀਪ ਸਿੰਘ ਬਿਰਦੀ, ਅਪਲੇਸ ਮਿਸ਼ਰਾ, ਹਰਵਿੰਦਰ ਮਣਕੂ, ਹਰਜੀਤ ਜੱਸਲ, ਰਜਿੰਦਰ ਸਿੰਘ ਮੁੰਡੇ, ਗੁਰਦੀਪ ਕੌਰ ਬਿਰਦੀ, ਹਰਵਿੰਦਰ ਕੌਰ, ਰਜੇਸ ਐਰੀ, ਮਨਿੰਦਰ ਕੌਰ, ਸੰਗੀਤਾ ਰਾਣੀ, ਗੁਰਮੀਤ ਕੌਰ ਸੱਗੂ, ਰੀਤੂ ਸਰਮਾ, ਮਨਦੀਪ ਕੌਰ, ਪਿੰਕੀ ਕੌਰ, ਰਮਨਦੀਪ ਕੌਰ, ਕਮਲ ਜਗਦੇਵ, ਰਾਜਵਿੰਦਰ ਸਿੰਘ ਚਾਨੇ ਉਚੇਚੇ ਤੌਰ ਤੇ ਹਾਜਰ ਸਨ। 

No comments: