Wednesday, January 08, 2014

PAU ਵਿੱਚ ਚੋਣ ਜੰਗ ਸਿਖਰਾਂ 'ਤੇ

Wed, Jan 8, 2014 at 4:15 PM
ਅੰਬ ਗਰੁੱਪ ਦੇ ਹੱਕ ਵਿਚ ਭਾਰੀ ਹੁਲਾਰਾ ਦੇਖਣ ਦਾ ਦਾਅਵਾ 
ਲੁਧਿਆਣਾ: 8 ਜਨਵਰੀ 2014:  (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ ਵਿੱਚ  ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਤ ਧੜਿਆਂ ਦੀ ਇੰਜਨੀਅਰਿੰਗ ਕਾਲਜ ਸਾਹਮਣੇ ਫੈਸਲਾਕੁਨ ਚੋਣ ਰੈਲੀ ਹੋਈ। ਇਸ ਰੈਲੀ ਵਿੱਚ ਔਰਤਾਂ ਸਮੇਤ ਭਾਰੀ ਗਿਣਤੀ ਵਿੱਚ ਮੁਲਾਜਮ ਨਾਹਰੇ ਮਾਰਦੇ ਹੋਏ ਜੱਥੇ ਬਣਾ ਕੇ ਪਹੁੰਚੇ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਸ ਬਲਦੇਵ ਸਿੰਘ ਵਾਲੀਆ   ਨੇ ਆਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਅਗਵਾਈ ਦੇ ਕੇ ਪਹਿਲਾਂ ਤਾਂ ਮੁੰਡੀ  ਦੀ ਟੀਮ ਵਲੋਂ ਦਿੱਤੇ ਪੁਠੇ ਗੇੜੇ ਨੂੰ ਸਿੱਧਾ ਕੀਤਾ  ਤੇ ਫੇਰ ਪੀ ਏ ਯੂ ਦੀ ਗਰਾਂਟ ਵਿੱਚ ਵਾਧਾ ਕਰਨ ਵਰਗੀਆਂ ਮਿਸਾਲੀ ਪ੍ਰਾਪਤੀਆਂ ਕੀਤੀਆਂ। ਹੁਣ ਅਸੀਂ ਆਉਣ ਵਾਲੇ ਸਮੇਂ ਵਿੰਚ ਫੌਰੀ ਤੌਰ ਤੇ ਤਨਖਾਹ ਸਕੇਲਾਂ ਦਾ ਰਹਿੰਦਾ ਅੱਧਾ ਬਕਾਇਆ ਦੁਆਵਾਂਗੇ, ਤਕਨੀਕੀ ਸਟਾਫ ਦਾ ਪ੍ਰਮੋਸਨ ਦਾ ਤਜਰਬਾ ਘਟਾਉਣ ਦਾ ਰਹਿੰਦਾ ਕੰਮ ਪੂਰਾ ਕਰਾਂਗੇ, ਸੀ ਕਲਾਸ ਮੁਲਾਜਮਾਂ ਦੇ 40-80-120 ਦਾ ਕੇਸ ਕਰਾਉਣਾ,ਟੈਕਨੀਕਲ ਅਸਿਸਟੈਂਟ ਦੀ ਗਰੇਡ ਪੇ 5400 ਕਰਵਾਉਣੀ ਅਤੇ ਯੂਨੀਅਨ ਦੀ ਆਨ ਤੇ ਸਾਨ ਦਾ ਪਰਚਮ ਉਚਾ ਹੋਰ ਉਜਾ ਕਰਨ ਦਾ ਵਾਅਦਾ ਕਰਦੇ ਹਾਂ।  ਜਨਰਲ ਸਕੱਤਰ ਦੇ ਉਮੀਦਵਾਰ ਮਣਮੋਹਣ ਸਿੰਘ  ਨੇ ਕਿਹਾ ਕਿ ਇਹ ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਿਤ ਗਰੁਪਾਂ ਦੀ ਅੰਬ ਦੇ ਚੋਣ  ਨਿਸਾਨ ਵਾਲੀ ਟੀਮ ਹੀ ਹੈ ਜੋ ਸਰਕਾਰਾਂ ਵਲੋਂ ਪ੍ਰਾਪਤੀਆਂ ਨੂੰ ਖੋਹਣ ਦੇ ਦੌਰ ਵਿੱਚ ਮੁਲਾਜਮ ਹੱਕਾਂ ਦੀ ਰਾਖੀ ਕਰ ਸਕਦੀ ਹੈ। 2007 ਤੋਂ 2011 ਤਕ ਮੁੰਡੀ ਧੜੇ ਦੀ ਟੀਮ ਨੇ ਗਰੇਡ ਪੇ, ਮੋਬਾਈਲ ਫੋਨ ਭੱਤਾ,ਸੋਧੇ ਸਕੇਲਾਂ ਦਾ ਬਕਾਇਆ ਆਦਿ ਮਸਲਿਆਂ ਵਿੱਚ ਪਿਛੇ ਵੱਲ ਮੋੜਾ ਪਾ ਲਿਆ ਸੀ ਜਿਸ ਨੂੰ ਸਾਡੀ ਟੀਮ ਨੇ ਸਹੀ ਰਾਹ ਤੇ ਲਿਆਦਾਂ। ਤਕਨੀਕੀ ਸਟਾਫ ਦੇ ਤਨਖਾਹ ਜੋ ਘੱਟ ਕਰ ਦਿਤੇ ਸਨ ਫੇਰ ਬਰਾਬਰ ਕਰਵਾਏ।  ਸਾਬਕਾ ਜਨਰਲ ਸਕੱਤਰ ਅੰਮ੍ਰਿਤਪਾਲ ਨੇ ਲੰਮੇਂ ਸਮੇਂ ਤੋਂ ਫੋਰਮ ਅਤੇ ਸਬੰਧਤ ਗਰੁਪਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਸਹਿਤ ਦੱਸਿਆ। ਪੀ ਏ ਯੂ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਡਾ ਗੁਲਜ਼ਾਰ  ਸਿੰਘ ਪੰਧੇਰ ਨੇ ਆਪੋ ਆਪਣੇ ਸੰਬੋਧਨ ਵਿਚ ਪਿÎਛਲੇ ਸਮੇਂ ਦੀਆਂ ਪ੍ਰਾਪਤੀਆਂ ਗਿਣਾÀੁਂਦਿਆਂ ਕਿਹਾ ਕਿ ਅਜਿਹੀ ਸੰਘਰਸਾਂ ਵਿਚੋਂ ਲੰਘੀ ਤਜਰਬੇਕਾਰ ਟੀਮ ਹੀ ਮੁਲਾਜਮ ਮੰਗਾਂ ਦੀ ਪ੍ਰਾਪਤੀ ਦੀ ਗਰੰਟੀ ਹੋ ਸਕਦੀ ਹੈ। ਇਹਨਾ ਤੋਂ ਇਲਾਵਾ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ ਢਿਲੋਂ, ਰਾਮਨਾਥ, ਜੈਪਾਲ ਸਿੰਘ, ਹਰਦੇਵ ਸਿੰਘ ਘਲੋਟੀ, ਪ੍ਰਵੀਨ ਗਰਗ, ਨਰਿੰਦਰ ਸੇਖੋਂ, ਕੁਲਦੀਪ ਸਿੰਘ ਤੁੰਗ, ਹਰਮਿਦਰ ਸਿੰਘ, ਸਤਨਾਮ ਸਿੰਘ,ਅਨੁਰਿੰਦਰ ਕੁਮਾਰ ਗੋਲੀ, ਰੋਸਨ ਲਾਲ, ਹਰਬੰਸ ਲਾਲ ਭਾਟੀਆ, ਇਕਬਾਲ ਸਿੰਘ ਲਾਲੀ, ਗੁਰਮੇਲ ਸਿੰਘ ਤੁੰਗ,ਅਮਰੀਕ ਸਿੰਘ ਘੰਗਰਾਣਾ ਆਦਿ ਨੇ ਸੰਬੋਧਨ ਕੀਤਾ।
ਅੱਜ ਚੋਣ ਰੇਲੀ ਸਮੇਂ ਅੰਬ ਵਾਲੇ ਗਰੁਪ ਨੂੰ ਟਰੈਕਟਰ ਡਰਾਈਵਰ ਐਸੋਸੀਏਸਨ, ਲੈਬ ਸਟਾਡ ਐਸੋਸੀਏਸਨ, ਅਤੇ ਫੀਲਡ ਸਟਾਫ ਐਸੋਸੀਏਸਨ ਨੇ ਅਪਣੀ ਹਮਾਇਤ ਦਿੱਤੀ ਅਤੇ ਰੈਲੀ ਸਮੇਂ ਭਰਭੂਰ ਮਾਲੀ ਸਹਾਇਤਾ ਵੀ ਕੀਤੀ। 
ਪੰਜਾਬ ਖੇਤੀਬਾੜੀ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਸੈਸ਼ਨ 2014-16 ਦੇ ਪ੍ਰਧਾਨਗੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ ਵਾਲੀਆ, ਜਨਰਲ ਸਕੱਤਰ ਦੇ ਉਮੀਦਵਾਰ ਮਨਮੋਹਨ ਸਿੰਘ ਅਤੇ ਉਪਰੋਕਤ ਆਗੂਆਂ ਨੇ ਸਮੁੱਚੇ ਮੁਲਾਜ਼ਮਾਂ ਨੂੰ ਆਪਣੀਆਂ ਪ੍ਰਾਪਤੀਆਂ ਤੇ ਟੀਚਿਆਂ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਆਖਿਆ ਕਿ ਇਹੀ ਸਿਆਣੀ, ਸੂਝਵਾਨ ਅਤੇ ਸੰਘਰਸ਼ਾਂ ਨੂੰ ਪ੍ਰਣਾਈ ਹੋਈ ਟੀਮ ਹੀ ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਹੋਰ ਵਧੇਰੇ ਪ੍ਰਾਪਤੀਆਂ ਕਰਕੇ ਦੇ ਸਕੇਗੀ। ਆਉਣ ਵਾਲੇ ਸਮੇਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਖੋਹਣ ਦਾ ਦੌਰ ਚੱਲ ਰਿਹਾ ਹੈ। ਅਜਿਹੇ ਸਮੇਂ ਪ੍ਰਾਪਤੀਆਂ ਦੀ ਰਾਖੀ ਕਰਨ ਅਤੇ ਸੰਘਰਸ਼ ਰਾਹੀਂ ਹੋਰ ਪ੍ਰਾਪਤੀਆਂ ਕਰਨ ਦੀ ਲੋੜ ਹੈ। 
ਅੰਬ ਦੇ ਨਿਸ਼ਾਨ ਵਾਲੇ ਗਰੁੱਪ ਨੂੰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਫਾਊਂਡਰ ਅਤੇ ਉੱਘੇ ਦਾਨੀ ਸ. ਰੂਪ ਸਿੰਘ ਰੂਪਾ, ਪੀ.ਏ.ਯੂ. ਮੁਲਾਜ਼ਮਾਂ ਦੇ 12 ਸਾਲ ਪ੍ਰਧਾਨ ਰਹੇ ਸ੍ਰੀ ਡੀ.ਪੀ. ਮੌੜ ਰਿਆਇਰੀਜ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਜਿਲਾ ਰਾਮ ਬਾਂਸਲ ਆਦਿ ਪ੍ਰਮੁੱਖ ਆਗੂ ਸ. ਬਲਦੇਵ ਸਿੰਘ ਵਾਲੀਆ ਦੀ ਟੀਮ ਦੀ ਹਮਾਇਤ ਕਰ ਰਹੇ ਹਨ। ਸਮੁੱਚੇ ਦੌਰੇ ਸਮੇਂ ਅੰਬ ਗਰੁੱਪ ਦੇ ਹੱਕ ਵਿਚ ਭਾਰੀ ਹੁਲਾਰਾ ਦੇਖਣ ਨੂੰ ਮਿਲਿਆ।

No comments: