Friday, January 24, 2014

ਸਵਰਨਜੀਤ ਸਵੀ ਨੂੰ 'ਰਾਸ਼ਟਰੀ ਪੋਇਟਿਕ ਸਿੰਪੋਜ਼ੀਆ' 'ਚ ਸ਼ਾਮਲ

Fri, Jan 24, 2014 at 12:59 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਵਰਨਜੀਤ ਸਵੀ ਨੂੰ ਵਧਾਈ
ਲੁਧਿਆਣਾ: 24 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਅਤੇ ਪ੍ਰਸਿੱਧ ਕਵੀ ਸ੍ਰੀ ਸਵਰਨਜੀਤ ਸਵੀ ਪੰਜਾਬੀ ਭਾਸ਼ਾ ਦੇ ਪ੍ਰਤੀਨਿਧ ਵਜੋਂ 22 ਭਾਸ਼ਾਵਾਂ ਤੇ ਹੋਣ ਵਾਲੇ ਆਲ ਇਡੀਆ ਰੇਡੀਓ ਵਲੋਂ ਗਣਤੰਤਰ ਦਿਵਸ ਦੇ ਮੌਕੇ 'ਰਾਸ਼ਟਰੀ ਪੋਇਟਿਕ ਸਿੰਪੋਜ਼ੀਆ' 'ਚ ਸ਼ਾਮਲ ਹੋਣ ਹੋਣ 'ਤੇ ਅਕਾਡਮੀ ਦੇ ਅਹੁਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਸਿਆ ਕਿ ਇਸ ਰਾਸ਼ਟਰੀ ਪੋਇਟਿਕ ਸਿੰਪੋਜੀਆ ਦਾ ਮਨੋਰਥ ਸਾਰੀਆਂ ਭਾਸ਼ਾਵਾਂ ਦੀ ਕਵਿਤਾ ਬਾਕੀ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੁੰਦੀ ਹੈ ਤੇ 25 ਜਨਵਰੀ ਦੀ ਰਾਤ ਨੂੰ ਸਭ ਰਾਜਾਂ ਦੇ ਰੇਡੀਓ ਆਪੋ ਆਪਣੀ ਭਾਸ਼ਾ ਵਿਚ ਸਭ ਕਵਿਤਾਵਾਂ ਅਨੁਵਾਦ ਕਰਕੇ ਬ੍ਰਾਡਕਾਸਟ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਕ ਭਾਸ਼ਾ ਵਿਚੋਂ ਇਕ ਕਵੀ ਦੀ ਚੋਣ ਹੁੰਦੀ ਹੈ। ਇਸ ਵਾਰ ਪੰਜਾਬੀ ਭਾਸ਼ਾ ਦੇ ਕਵੀ  ਵਜੋਂ ਸਵਰਨਜੀਤ ਸਵੀ ਨੂੰ ਚੁਣਿਆ ਗਿਆ। ਹੈਦਰਾਬਾਦ ਵਿਖੇ 7-8 ਜਨਵਰੀ ਨੂੰ ਤ੍ਰੈਭਾਸ਼ੀ ਸਿੰਪੋਜ਼ੀਅਮ ਹੋਇਆ ਜਿਸ ਵਿਚ ਮੂਲ ਭਾਸ਼ਾ ਦੇ ਕਵੀ ਨੇ ਆਪਣੀ ਭਾਸ਼ਾ ਵਿਚ ਕਵਿਤਾ ਪੜ੍ਹੀ ਫਿਰ ਉਸ ਦਾ ਹਿੰਦੀ ਅਤੇ ਤੇਲਗੂ ਅਨੁਵਾਦ ਪੜ੍ਹਿਆ ਗਿਆ। ਕੁੱਲ 22 ਭਾਸ਼ਾਵਾਂ ਦੇ ਮੂਲ ਕਵੀ ਅਤੇ 22 ਹਿੰਦੀ ਅਨੁਵਾਦਕ ਤੇ 22 ਤੇਲਗੂ ਅਨੁਵਾਦਕ ਭਾਸ਼ਾ 66 ਕਵੀਆਂ ਦਾ ਭਰਪੂਰ ਕਵੀ ਦਰਬਾਰ। ਇਸ ਵਿਚ ਬੋਡੋ ਤੇ ਪੰਜਾਬੀ ਦੇ ਕਵੀਆਂ ਨੂੰ ਵੱਧ ਸਲਾਹਿਆ ਗਿਆ।
ਇਸ ਮੌਕੇ ਵਧਾਈ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਅਤੇ ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਪ੍ਰੋ. ਰਵਿੰਦਰ ਭੱਠਲ, ਪ੍ਰੋ. ਨਰਿੰਜਨ ਤਸਨੀਮ, ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਡਾ. ਸੁਰਜੀਤ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸ. ਕੁਲਦੀਪ ਸਿੰਘ ਬੇਦੀ, ਸਕੱਤਰ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਜਸਵੰਤ ਜ਼ਫ਼ਰ, ਸ. ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਇਹ ਸਾਡੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਸਵਰਨਜੀਤ ਸਵੀ ਪੰਜਾਬੀ ਦੀ ਪ੍ਰਤੀਨਿਧਤਾ ਕਰਨਗੇ।

No comments: