Sunday, December 08, 2013

ਦਿੱਲੀ ਵਿਚ ਕੈੰਡਲ ਮਾਰਚ

Sat, Dec 7, 2013 at 11:06 PM
ਬੰਦੀ ਸਿੰਘਾਂ ਅਤੇ ਗੁਰਬਖਸ਼ ਸਿੰਘ ਵਿਰੁਧ ਕਾਰਵਾਈ ਖਿਲਾਫ ਸੰਘਰਸ਼ ਤੇਜ਼ 
ਨਵੀਂ ਦਿੱਲੀ 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਨਜ਼ਰਬੰਦ ਅਤੇ ਸਜਾ ਤੋਂ ਵੀ ਜਿਆਦਾ ਸਜਾ ਭੁਗਤ ਰਹੇ ਸਿੱਖ ਬੰਦੀਆਂ ਦੀ ਰਿਹਾਈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਕੀਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਜਾਬਰ ਕਾਰਵਾਈ ਵਿਰੁਧ ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਨੋਜੁਆਨਾਂ ਸਿੱਖਾਂ ਵਲੋਂ ਰੋਹ ਭਰਪੁਰ ਕੈੰਡਲ ਮਾਰਚ ਕਢਿਆ ਗਿਆ । ਮਾਰਚ ਗੁਰਦੁਆਰਾ ਛੋਟੇ ਸਾਹਿਬਜਾਦੇ ਫਤਹਿ ਨਗਰ ਤੋਂ ਅਰਦਾਸ ਕਰਨ ਉਪੰਰਤ ਸੈਕੜੇ ਦੀ ਤਾਦਾਦ ਵਿਚ ਹਾਜਿਰ ਵੀਰਾਂ ਭੈਣਾਂ ਵਲੋਂ ਹੱਥਾਂ ਵਿਚ ਮੋਮਬਤੀ ਲੈ ਕੇ ਵਾਹਿਗੁਰੂ ਦਾ ਗੁਰਮੰਤਰ ਉਚਾਰਣ ਕਰਦੇ ਹੋਏ ਜੇਲ੍ਹ ਰੋੜ ਤੋਂ ਹੁੰਦਾ ਹੋਇਆ ਤਿਹਾੜ ਜੇਲ੍ਹ ਨੰ 1 ਤਕ ਗਿਆ ਜਿੱਥੇ ਜਾ ਕੇ ਸਮੂਹ ਸੰਗਤ ਨੇ ਅਪਣੀਆਂ ਅਪਣੀਆਂ ਮੋਮਬਤੀਆਂ ਜੇਲ੍ਹ ਨੰ 1 ਦੇ ਗੇਟ ਅੱਗੇ ਜਲਾ ਦਿਤੀਆਂ । ਮਾਰਚ ਦੋਰਾਨ ਯੁਨਾਈਟਿਡ ਸਿੱਖ ਮਿਸ਼ਨ ਵਲੋਂ ਸਿੱਖਾਂ ਵਿਰੁਧ ਕੀਤੇ ਸਰਕਾਰੀ ਜਬਰ ਅਤੇ ਬੀਤੇ ਦਿਨਾਂ ਵਿਚ ਹੋਏ ਭਾਈ ਗੁਰਬਖਸ਼ ਸਿੰਘ ਖਾਲਸਾ ਵਿਰੁਧ ਜਾਬਰ ਕਾਰਵਾਈ ਤੇ ਅਕਾਲ ਤਖਤ ਸਾਹਿਬ ਤੋਂ ਨਿਕਲੇ ਮਾਰਚ ਵਿਚ ਪੁਲਿਸ ਵਲੋਂ ਪੰਜ ਪਿਆਰੇ ਦੀ ਦਸਤਾਰ ਉਤਾਰਨ ਦੇ ਪਰਚੇ ਵੰਡ ਕੇ ਸੰਗਤ ਨੂੰ ਜਾਗਰੁਕ ਕਰਨ ਦਾ ਉਪਰਾਲਾ ਕੀਤਾ ਗਿਆ । ਅਜ ਦੇ ਇਸ ਮਾਰਚ ਵਿਚ ਯੁਨਾਈਟਿਡ ਸਿੱਖ ਮਿਸ਼ਨ ਦੇ ਵੀਰ ਭਾਈ ਹਰਮਿੰਦਰ ਸਿੰਘ, ਸ਼ਿਵਇੰਦਰ ਸਿੰਘ, ਹਰਚਰਨ ਸਿੰਘ, ਗੁਰਦੇਵ ਸਿੰਘ ਭੋਲਾ, ਅਮਰਿੰਦਰ ਸਿੰਘ, ਕਮਲਜੀਤ ਸਿੰਘ ਅਤੇ ਹੋਰ ਸੈਕੜੇ ਸਿੰਘਾ ਨੇ ਹਿਸਾ ਲਿਆ ਉੱਥੇ ਪਤਰਕਾਰ ਜਰਨੈਲ ਸਿੰਘ ਵਲੋਂ ਵੀ ਇਸ ਮੁਹਿੰਮ ਵਿਚ ਅਪਣੇ ਸਾਥੀਆਂ ਸਣੇ ਵੱਧ ਚੜ ਕੇ ਹਿਸਾ ਲਿਆ ਗਿਆ । 

No comments: