Friday, December 06, 2013

ਪੰਜਾਬ-ਇੰਟਰਨੈਸ਼ਨਲ ਟ੍ਰੇਡ-ਐਕਸਪੋ, 2013

ਪਾਰੰਪਰਿਕ ਅਤੇ ਆਧੁਨਿਕ ਉਤਪਾਦਾਂ ਦੇ ਮਿਸ਼੍ਰਣ ਨੇ ਪਹਿਲੇ ਦਿਨ ਹੀ ਕੀਤਾ ਦਰਸ਼ਕਾਂ ਨੂੰ ਆਕਰਸ਼ਤ
ਅੰਮ੍ਰਿਤਸਰ: 5 ਦਸੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਪੰਜ ਦਿਨਾ ਸਮਾਰੋਹ ਪੀਐਚਡੀ-ਪੰਜਾਬ-ਇੰਟਰਨੈਸ਼ਨਲ ਟ੍ਰੇਡ-ਐਕਸਪੋ, 2013 ਵਿਖੇ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।
“ਇਸ ਵਾਰ ਪੀਆਈਟੀਈਐਕਸ ਵਿੱਚ ਪਾਰੰਪਰਿਕ ਅਤੇ ਆਧੁਨਿਕ ਉਤਪਾਦਾਂ ਦਾ ਮਿਸ਼ਰਣ ਪੇਸ਼ ਕੀਤਾ ਜਾ ਰਿਹਾ ਹੈ,” ਊਸ਼ਾ ਸ਼ਰਮਾ, ਪੀਆਈਟੀਈਐਕਸ ਦੀ ਇੱਕ ਦਰਸ਼ਕ ਨੇ ਕਿਹਾ।
     ਪੀਆਈਟੀਈਐਕਸ ਦੇ ਉਤਪਾਦਾਂ ਬਾਰੇ ਗੱਲਬਾਤ ਕਰਦੇ ਹੋਏ ਸ਼੍ਰੀ ਦਲੀਪ ਸ਼ਰਮਾ, ਖੇਤਰੀ ਡਾਇਰੈਕਟਰ, ਪੀਐਚਡੀ ਚੈਂਬਰ ਨੇ ਕਿਹਾ, “ਅਸੀਂ ਵੱਧ ਤੋਂ ਵੱਧ ਉਤਪਾਦਾਂ ਦੇ ਮਿਸ਼ਰਣ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੀਆਈਟੀਈਐਕਸ ਦੇ ਇਸ ਸੰਸਕਰਣ ਵਿੱਚ ਤੁਹਾਨੂੰ ਲਗਭਗ ਸਾਰੇ ਉਤਪਾਦ ਦੇਖਣ ਨੂੰ ਮਿਲਣਗੇ।”
ਸ਼ਰਮਾਂ ਨੇ ਦੱਸਿਆ ਕਿ ਇਹਨਾਂ ਉਤਪਾਦਾਂ ਵਿੱਚ ਪਾਰੰਪਰਿਕ ਉਤਪਾਦ ਵੀ ਸ਼ਾਮਿਲ ਹਨ ਜਿਵੇਂ ਕਿ ਹੱਥ ਨਾਲ ਬਣਾਏ ਹੈਂਡੀਕ੍ਰਾਫਟਸ, ਕਢਾਈ, ਪੈਚ ਵਰਕ, ਟਾਈ ਐਂਡ ਡਾਈ, ਬਲਾੱਕ ਪ੍ਰਿੰਟ, ਬੀਡ ਵਰਕ, ਬੈਂਬੂ ਵਰਕ, ਵੂਡਨ ਕ੍ਰਾਫਟਸ, ਟੈਰਾਕੋਟਾ, ਲੈਦਰ ਕ੍ਰਾਫਟਸ, ਇਮੀਟੇਸ਼ਨ ਜਵੇਲਰੀ, ਪੌਟਰੀ, ਮਡ ਅਤੇ ਮਿਰਰ ਵਰਕ ਆਦਿ। ਇਸ ਸੰਸਕਰਣ ਵਿੱਚ ਆਧੁਨਿਕ ਉਤਪਾਦ ਵੀ ਸ਼ਾਮਿਲ ਕੀਤੇ ਗਏ ਹਨ ਜਿਵੇਂ ਕਿ ਆੱਟੋਮੋਬਾਇਲਜ਼, ਇਲੈਕਟ੍ਰਾੱਨਿਕ ਅਪਲਾਇੰਸਸ, ਇਲੈਕਟਰੀਕਲ ਗੈਜੇਟਸ ਜਿਵੇਂ ਕਿ ਮਸਾਜਰ, ਇਲੈਕਟ੍ਰਿਕ ਕਿਚਨ ਗੈਜੇਟਸ ਆਦਿ।
   “ਜੇਕਰ ਟੈਕਸਟਾਈਲਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਵਿਭਿੰਨ ਉਤਪਾਦ ਹਨ। ਇਸ ਸੰਸਕਰਣ ਵਿੱਚ ਸ਼ਾੱਲ ਕਲੱਬ, ਟੈਕਸਟਾਈਲ ਨਿਰਮਾਤਾ ਐਸੋਸੀਏਸ਼ਨ ਵੀ ਭਾਗ ਲੈ ਰਹੀ ਹੈ ਅਤੇ ਗੁਜਰਾਤ, ਬਨਾਰਸ ਅਤੇ ਪਾਕਿਸਤਾਨ ਦੀ ਇੰਡਸਟਰੀ ਨੇ ਵੀ ਆਪਣੇ ਟ੍ਰੇਡਮਾਰਕ ਟੈਕਸਟਾਈਲ ਉਤਪਾਦਾਂ ਦਾ ਪ੍ਰਦਰਸ਼ਨ ਕਰਨਾ ਹੈ ਜਿਸ ਵਿੱਚ ਜ਼ਰੀ, ਬ੍ਰੋਕੇਡ, ਬਲਾੱਕ ਪ੍ਰਿਟਸ, ਉਪਰਾ ਸਲਿਕ, ਪੌਰੀ ਜਾਮਦਾਨੀ ਵਰਕ, ਕਾੱਟਨ ਅਤੇ ਲਿਨਨ ਆਦਿ ਸ਼ਾਮਿਲ ਹਨ,” ਸ਼੍ਰੀ ਆਰ.ਐਸ. ਸਚਦੇਵਾ, ਕੋ-ਚੇਅਰਮੈਨ, ਪੰਜਾਬ ਕਮੇਟੀ ਨੇ ਦੱਸਿਆ।
ਸਚਦੇਵਾ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਰੋਹ ਦਾ ਉਦਘਾਟਨ ਸੁਖਬੀਰ ਬਾਦਲ, ਉੱਪ ਮੁੱਖ ਮੰਤਰੀ, ਪੰਜਾਬ ਦੁਆਰਾ ਕੀਤਾ ਜਾਵੇਗਾ। “ਦੁਸਰੇ ਦਿਨ ਵਿੱਚ ਅਸੀਂ 'ਅਸਾਨ, ਕਿਫਾਈਤੀ ਅਤੇ ਸੌਖੀ ਹੈਲਥਕੇਅਰ' ਅਤੇ 'ਊਰਜਾ ਦੇ ਗੈਰ-ਪਰੰਪਰਾਗਤ ਸ੍ਰੋਤਾਂ' 'ਤੇ ਸੈਮੀਨਾਰ ਕਰਵਾ ਰਹੇ ਹਾਂ,” ਸਚਦੇਵਾ ਨੇ ਕਿਹਾ।

No comments: