Tuesday, October 08, 2013

ਪਰਾਲੀ ਸਾੜਨਾ ਬੇਹੱਦ ਖਤਰਨਾਕ

Mon, Oct 7, 2013 at 4:12 PM 
ਮਨੁੱਖੀ ਸਿਹਤ ਤੇ ਪ੍ਰਭਾਵਾਂ ਦੀ ਵਿਗਿਆਨਿਕ ਜਾਂਚ ਤੋਂ ਬਿਨਾ ਜੀ ਐਮ ਫ਼ਸਲਾਂ ਨੂੰ ਬੀਜਣਾ ਗਲਤ
ਅਜਿਹਾ ਮੱਨੁਖੀ ਸਿਹਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੋਨਾਂ ਲਈ ਘਾਤਕ
ਲੁਧਿਆਣਾ 7:ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ) ਭਾਰਤ ਜਨ ਗਿਆਨ ਵਿਗਿਆਨ ਜੱਥਾ (ਭਾ ਜ ਗਿ ਵਿ ਜ) ਜ਼ਿਲ੍ਹਾ ਲੁਧਿਆਣਾ ਵਲੋਂ ਕਿਸਾਨਾ ਨੂੰ ਪਰਾਲੀ ਤੇ ਨਾੜ ਨੂੰ ਸਾੜਨ ਦੀ ਬਜਾਏ ਇਸਨੂੰ ਖਾਦ ਵਿੱਚ ਪਰੀਵਰਤਿਤ ਕਰਨ ਦੀ ਸਲਾਹ ਦਿੱਤੀ ਗਈ। ਜਂੀ ਐਮ ਫ਼ਸਲਾਂ ਅਤੇ ਪਰਾਲੀ ਸਾੜਣ ਦੇ ਪ੍ਰਭਾਵ ਵਿਸ਼ੇ ਤੇ ਪਿੰਡ ਬਾਰਨਹਾੜਾ ਤਲਵਾੜਾ ਵਿਖੇ ਇੱਕ ਜਨ ਚੇਤਨਾ ਗੋਸ਼ਟੀ ਅਯੋਜਿਤ ਕੀਤੀ ਗਈ ਜਿਸ ਵਿੱਚ ਅਨੇਕਾਂ ਕਿਸਾਨਾਂ ਨੇ ਹਿੱਸਾ ਲਿਆ। ਜੱਥੇ ਦੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਦੇ ਨਾਲ ਕਾਰਬਨ ਤੱਤਾਂ ਦੀ ਮਾਤਰਾ ਹਵਾ ਵਿੱਚ ਬਹੁਤ ਵੱਧ ਜਾਂਦੀ ਹੈ ਜਿਸਦੇ ਕਾਰਨ ਕਈ ਕਿਸਮ ਦੀਆਂ ਬੀਮਾਰੀਆਂ ਫ਼ੈਲ ਜਾਂਦੀਆਂ ਹਨ। ਜਿਹਨਾਂ ਰੋਗੀਆਂ ਨੂੰ ਫੇਫੜਿਆਂ ਦੀਆਂ ਬੀਮਾਰੀਆਂ, ਖਾਸ ਤੌਰ ਤੇ ਦਮੇ ਦੀ ਸ਼ਿਕਾਇਤ ਹੁੰਦੀ ਹੈ ਕਾਫ਼ੀ ਗੰਭੀਰ ਹਾਲਤ ਵਿੱਚ ਹਸਪਤਾਲਾਂ ਵਿੱਚ ਦਾਖ਼ਲ ਹੁੰਦੇ ਹਨ ਅਤੇ ਇਸ ਕਿਸਮ ਦੇ ਰੋਗੀਆਂ ਦੀ ਗਿਣਤੀ ਵੱਧ ਜਾਂਦੀ ਹੈ। ਇਸਤੋਂ ਇਲਾਵਾ ਨੱਕ ਤੇ ਗਲੇ ਦੀਆਂ ਬੀਮਾਰੀਆਂ ਦੇ ਨਾਲ ਨਾਲ ਅੱਖਾਂ ਦੀਆਂ ਬੀਮਾਰੀਆਂ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ। ਇਸ ਸਮੱਸਿਆ ਤੇ ਜੇਕਰ ਕਾਬੂ ਨਾ ਪਾਇਆ ਗਿਆ ਤਾਂ ਲੰਦਨ ਸਮਾਗ ਵਾਲੀ ਹਾਲਤ ਪੈਦਾ ਹੋ ਸਕਦੀ ਹੈ ਜਿਸ ਵਿੱਚ ਹਜ਼ਾਰਾਂ ਲੋਕ ਮਰ ਗਏ ਸੀ। ਉਪਰੋਕਤ ਗੈਸਾਂ ਦੀ ਮਾਤਰਾ ਹਵਾ ਵਿੱਚ ਵਧਣ ਦੇ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਜਿਸਦੇ ਨਾਲ ਧਰਤੀ ਉੱਪਰ ਸਾਰੀ ਜੀਵ ਪ੍ਰਣਾਲੀ ਤੇ ਮਾੜਾ ਅਸਰ ਪੈ ਰਿਹਾ ਹੈ। ਇਸੇ ਤਰਾਂ ਜੀ ਐਮ ਫ਼ਸਲਾਂ, ਮੱਨੁਖੀ ਸਿਹਤ ਤੇ ਪਰਭਾਵਾਂ ਦੀ ਲੰਮੀ ਜਾਂਚ ਤੋਂ ਬਿਨਾਂ ਬੀਜਣਾ ਤੇ ਆਮ ਵਰਤੋਂ ਵਿੱਚ ਲੈ ਕੇ ਆਣਾ ਸਹੀ ਨਹੀਂ ਹੈ। ਖੋਜਬੀਨ ਤੋਂ ਪਤਾ ਚਲਦਾ ਹੈ ਕਿ ਇਹਨਾਂ ਫ਼ਸਲਾਂ ਦਾ ਚੂਹਿਆਂ ਦੀ ਸਿਹਤ ਤੇ ਬੁਰਾ ਪਰਭਾਵ ਪੈਂਦਾ ਹੈ। ਜੀ ਐਮ ਫ਼ਸਲਾਂ ਨੂੰ ਅੱਗੇ ਲੈ ਕੇ ਆਉਣ ਵਾਲੀਆਂ ਕੰਪਨੀਆਂ ਕਹਿੰਦੀਆਂ ਹਨ ਕਿ ਇਹ ਜਲਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦੀਆਂ। ਪਰ ਇਹ ਵੀ ਪਾਇਆ ਗਿਆ ਹੈ ਕਿ ਜੇਕਰ ਇਹਨਾਂ ਨੂੰ ਰੋਗ ਲੱਗ ਜਾਣ ਤਾਂ ਉਹਨਾਂ ਦਾ ਇਲਾਜ ਆਮ ਦਵਾਈਆਂ ਨਾਲ ਨਹੀਂ ਹੁੰਦਾ ਤੇ ਇਹਨਾਂ ਕੰਪਨੀਆਂ ਵਲੋਂ ਬਣਾਈਆਂ ਦਵਾਈਆਂ ਹੀ ਦੇਣੀਆਂ ਪੈਣਗੀਆਂ। ਇਸਦਾ ਲਾਭ ਅਖ਼ੀਰ ਕਿਸਾਨਾਂ ਨੂੰ ਨਾਂ ਹੋ ਕੇ ਮਾਨਸੈਂਟੋ ਵਰਗੀਆਂ ਕੰਪਨੀਆਂ ਨੂੰ ਹੋਵੇਗਾ।
ਆਪਣੇ ਭਾਸ਼ਨ ਵਿੱਚ ਖੇਤੀ ਟੈਕਨੋਕਰੇਟ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ੂਖੇਤਾਂ ਵਿੱਚ ਦਬਾ ਦੇਣ ਨਾਲ ਜਿੱਥੇ ਜ਼ਮੀਨ ਵਿੱਚ ਜੀਵਕ ਮਾਦੇ ਵਿੱਚ ਵਾਧਾ ਹੁੰਦਾ ਹੈ ਉਥੇ ਫ਼ਸਲਾਂ ਨੂੰ ਮਿਲਣਯੋਗ ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ ਅਤੇ ਛਟੇ ਤੱਤਾਂ ਦੀ ਮਾਤਰਾ ਵਿੱਚ ਵੀ ਵਾਧਾ ਹੁੰਦਾ ਹੈ ਤੇ ਨਾਲ ਹੀ ਹਾਨੀਕਾਰਕ ਉੱਲੀਆਂ ਅਤੇ ਲਾਭਦਾਇਕ ਕੀਟਾਣੂਆਂ ਦਾ ਵਿਕਾਸ ਵੀ ਰੁਕਦਾ ਹੈ। ਉਹਨਾ ਨੇ ਕਿਹਾ ਕਿ ਸਾਡੀਆਂ ਜ਼ਮੀਨਾ ਵਿੱਚ ਚੀਨ ਦੀਆਂ ਜ਼ਮੀਨਾ ਦੇ ਮੁਕਾਬਲੇ ਜੀਵਕ ਮਾਦਾ ਦਸਵਾਂ ਹਿੱਸਾ ਰਹਿ ਗਿਆ ਹੈ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਫ਼ਸਲਾਂ ਦੀ ਕਟਾਈ ਤੋਂ ਬਾਅਦ ਬਚੇ ਹਿੱਸੇ ਜਿਸਨੂੰ ਅਸੀਂ ਰਹਿੰਦ ਖੂੰਹਦ ਆਖਦੇ ਹਾਂ, ਹੁਣ ਫ਼ਾਲਤੂ ਦੀ ਚੀਜ਼ ਨਾ ਰਹਿ ਕੇ ਸਾਡੇ ਕੁਦਰਤੀ ਸੋਮੇ ਬਣ ਗਏ ਹਨ ਅਤੇ ਇਹਨਾ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕਣਕ ਤੇ ਝੋਨੇ ਦੀ ਕਟਾਈ ਉਪਰੰਤ ਨਾੜ ਤੇ ਪਰਾਲੀ ਨੂੰ ਅੱਗ ਲਗਾÀਣ ਦੇ ਨਾਲ ਇੱਕ ਲੱਖ ਟਨ ਨਾਈਟ੍ਰੋਜਨ ਕੇਵਲ ਪੰਜਾਬ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੀ ਹੈ ਜਿਸਦੇ ਨਾਲ ਇਕੱਲਾ ਪੰਜਾਬ ਹੀ ੧੦੦ ਕਰੋੜ ਰੁਪੈ ਤ ਵੱਧ ਦੀ ਨਾਈਟ੍ਰੋਂਜਨ ਹਰ ਸਾਲ ਵਿਅਰਥ ਗੁਆ ਦਿੰਦਾ ਹੈ। ਲਘੂ ਤੱਤਾਂ ਦੇ ਨੁਕਸਾਨ ਤੋਂ ਇਲਾਵਾ ਜ਼ਮੀਨ ਹੇਠਲੇ ਲਾਭਦਾਇਕ ਜੀਵਾਂ ਦਾ ਵੀ ਨੁਕਸਾਨ ਹੁੰਦਾ ਹੈ। ਉਹਨਾਂ ਨੇ ਆਖਿਆ ਕਿ ਮਸ਼ੀਨਾ ਦੁਆਰਾ ਫ਼ਸਲਾਂ ਦੀ ਕਟਾਈ ਨੇ ਪਰਾਲੀ ਸਾੜਨ ਦੀ ਪ੍ਰਥਾ ਵਿੱਚ ਵਾਧਾ ਕੀਤਾ ਹੈ। ਇਸ ਲਈ ਅਜਿਹੀਆਂ ਮਸ਼ੀਨਾ ਇਜਾਦ ਕਰਨ ਦੀ ਲੋੜ ਹੈ ਜਿਹੜੀਆਂ ਸਸਤੀਆਂ ਵੀ ਹੋਣ ਤੇ ਉਹਨਾ ਦੇ ਨਾਲ ਅਗਲੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਵੀ ਨਾ ਹੋਵੇ। ਉਹਨਾ ਹਵਾ ਵਿਚਲੀ ਨਾਈਟ੍ਰੋਜਨ ਨੂੰ ਫ਼ਸਲਾਂ ਦੀਆਂ ਜੜਾਂ ਰਾਹੀਂ ਜ਼ਮੀਨ ਵਿੱਚ ਜਮਾ ਕਰਨ ਬਾਰੇ ਖੋਜ ਦੀ ਲੋੜ ਤੇ ਜਰ ਦਿੱਤਾ। ਇਹਨਾ ਪੱਖਾਂ ਵੱਲ ਵਧੇਰੇ ਧਿਆਨ ਦੇ ਕੇ ਹੀ ਅਸੀਂਂਂ ਕਿਸਾਨਾ ਨੂੰ ਅਜੋਕੀ ਖੇਤੀ ਦੇ ਮੌਂਜੂਦਾ ਸੰਕਟ ਵਿੱਚੋਂ ਨਿਜਾਤ ਦਿਲਾ ਸਕਦੇ ਹਾਂ। ਜੱਥੇ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਦੱਸਿਆ ਕਿ ਅਗਿਆਨਤਾ ਤੇ ਗਲਤ ਧਾਰਨਾਵਾਂ ਦੇ ਕਾਰਨ ਬਹੁਤ ਸਾਰੇ ਕਿਸਾਨ ਪਰਾਲੀ ਨੂੰ ਸਾੜਦੇ ਹਨ ਜਦੋਂ ਕਿ ਇਸਦਾ ਸਭ ਤੋਂ ਮਾੜਾ ਪ੍ਰਭਾਵ ਉਹਨਾ ਤੇ ਖ਼ੁਦ ਹੀ ਪੈਂਦਾ ਹੈ। ਉਹਨਾ ਨੇ ਕਿਹਾ ਕਿ ਜੱਥਾ ਆਪਣੇ ਵਿਤ ਮੁਤਾਬਕ ਇਹ ਸੁਨੇਹਾ ਪਿੰਡ ਪਿੰਡ ਪੁਚਾਏਗਾ। ਉਹਨਾ ਕਿਹਾ ਕਿ ਜੇਕਰ ਅਸੀਂ ਪਰਾਲੀ ਨੂੰ ਸਾੜਨਾ ਬੰਦ ਨਹੀਂ ਕਰਾਂਗੇ ਤਾਂ ਅਉਣ ਵਾਲੇ ਸਮੇਂ ਵਿੱਚ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਘਟ ਜਾਏਗੀ। ਜੱਥੇ ਦੇ ਜੱਥੇਬੰਦਕ ਸਕੱਤਰ ਸ਼੍ਰੀ ਮਨਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਜੱਥਾ ਪਿਛਲੇ ੨੧ ਸਾਲਾਂ ਤੋਂ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨ ਵਿੱਚ ਲੱਗਾ ਹੈ। ਪਿੰਡ ਦੇ ਪ੍ਰਗਤੀਸ਼ੀਲ ਕਿਸਾਨ ਸ: ਕੁਲਦੀਪ ਸਿੰਘ ਖੰਗੂੜਾ ਨੇ ਇਸ ਗੋਸ਼ਟੀ ਵਿੱਚ ਆ ਕੇ ਜਾਣਕਾਰੀ ਦੇਣ ਲਈ ਜੱਥੇ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕੀਤਾ ਅਤੇ ਇਸ ਕਿਸਮ ਦੀ ਚੇਤਨਾ ਮੁਹਿੰਮ ਨੂੰ ਪਿੰਡ ਪਿੰਡ ਲੈ ਕੇ ਜਾਣ ਦਾ ਸੱਦਾ ਦਿੱਤਾ। ਇਸ ਵਿਸ਼ੇ ਤੇ ਵਿਗਿਆਨਕ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਕਮੇਟੀਆਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾ ਨੇ ਪ੍ਰਸ਼ਾਸਨ ਤੋਂ ਇਸ ਵਿਸ਼ੇ ਤੇ ਆਪਣੇ ਫ਼ਰਜ਼ ਨੂੰ ਪਛਾਨਣ ਦੀ ਆਸ ਪ੍ਰਗਟ ਕੀਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਅਗਲੀ ਵਾਢੀ ਤੋਂ ਪਹਿਲਾਂ ਕੁੱਝ ਕਾਰਜ ਯੋਜਨਾ ਬਣਾ ਕੇ ਇਸ ਜਥੇ ਵਲੋਂ ਵੱਖੋ ਵੱਖ ਢੰਗ ਤਰੀਕਿਆਂ ਦੇ ਨਾਲ ਘਰ ਘਰ ਸੁਨੇਹਾ ਪੁਚਾਇਆ ਜਾਏਗਾ। ਇਸ ਸਮਾਗਮ ਵਿੱਚ ਸਤਵੰਤ ਕੌਰ ਸਰਪੰਚ ਬਾਰਨਹਾੜਾ, ਰਾਜਵਿੰਦਰ ਸਿੰਘ, ਅਮਰਜੀਤ ਕੌਰ ਸਰਪੰਚ ਤਲਵਾੜਾ, ਮਨਮੋਹਨ ਸਿੰਘ ਗਿੱਲ ਸਾਬਕਾ ਮੈਂਬਰ, ਨਰਿੰਦਰ ਸਿੰਘ ਚੰਚਲ, ਜਗਤਾਰ ਸਿੰਘ, ਂਸਵਿੰਦਰ ਸਿੰਘ, ਰਾਜਪ੍ਰੀਤ ਕੌਰ, ਮੁਖ਼ਤਾਆਰ ਸਿੰਘ ਪਿੰਡਾਂ ਵਲੋਂ ਅਤੇ ਜੱਥੇ ਵਲੋਂ ਸ਼੍ਰੀਮਤੀ ਕੁਸਮ ਲਤਾ ਸਕੱਤਰ, ਸ਼੍ਰੀ ਗੁਰਨਾਮ ਸਿੰਘ ਸਿੱਧੂ, ਸ਼੍ਰੀ ਰਣਧੀਰ ਸਿੰਘ ਧੀਰਾ, ਸ਼੍ਰੀ ਅਵਤਾਰ ਛਿੱਬੜ ਸ਼ਾਮਲ ਹੋਏ।

No comments: