Tuesday, September 10, 2013

‘ਦਿਲ ਪ੍ਰਦੇਸੀ ਹੋ ਗਿਆ’ ਮੇਰੇ ਸੁਪਨਿਆਂ ਦੀ ਫ਼ਿਲਮ ਹੈ--ਇੰਦਰਜੀਤ ਨਿੱਕੂ

ਇਹ ਫ਼ਿਲਮ ਰਵਾਇਤੀ ਫ਼ਿਲਮਾਂ ਨਾਲੋਂ ਹੱਟ ਕੇ ਜਜਬਾਤਾਂ ਤੇ ਆਧਾਰਿਤ ਹੈ
ਜਲੰਧਰ:9 ਸਤੰਬਰ 2013:(ਪੰਜਾਬ ਸਕਰੀਨ ਬਿਊਰੋ): ਆਪਣੇ ਕਈ ਗੀਤਾਂ ਅਤੇ ਲਾਡਲੇ ਜਹੇ ਬੋਲਾਂ ਵਾਲੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਾਹਿ ਥਾਂ ਬਣਾਉਣ ਵਾਲਾ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਲੋਕ ਦਿਲਾਂ ਵਿੱਚ ਘਰ ਕਰ ਰਿਹਾ ਹੈ। ਹੁਣ ਉਸਦੀ ਪਲੇਠੀ ਪੰਜਾਬੀ ਫ਼ਿਲਮ 20 ਸਤੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਜ਼ਰੀਏ ਬਾਲੀਵੁੱਡ ਦਾ ਸੁਪਰ ਸਟਾਰ ਅਕਸ਼ੈ ਕੁਮਾਰ ਵੀ ਪੰਜਾਬੀ ਸਿਨੇਮਾ ਵਿਚ ਕਦਮ ਰੱਖ ਰਿਹਾ ਹੈ। ਕਾਬਿਲ-ਏ-ਜ਼ਿਕਰ ਹੈ ਕਿ ਅਕਸ਼ੈ ਕੁਮਾਰ ਨੇ ਨਿੱਕੂ ਦੀ ਇਸ ਫ਼ਿਲਮ ਵਿਚ ਮਹਿਮਾਨ ਭੂਮਿਕਾ ਅਦਾ ਕੀਤੀ ਹੈ। ਭਾਵੇਂ ਅਕਸ਼ੈ ਦਾ ਰੋਲ ਛੋਟਾ ਹੈ ਪਰ ਨਿੱਕੂ ਨੂੰ ਇਸਦੀ ਖੁਸ਼ੀ ਬੜੀ ਵੱਡੀ ਹੈ ਕਿ ਪਲੇਠੀ ਫ਼ਿਲਮ ਵਿਚ ਹੀ ਬਾਲੀਵੁੱਡ ਦੇ ਇੰਨੇ ਮਹਾਨ ਕਲਾਕਾਰ ਨਾਲ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਫਿਲਮ ਨੂੰ ਲੈ ਕੇ ਨਿੱਕੂ ਦੇ ਨਾਲ ਨਾਲ ਨਿੱਕੂ ਦੇ ਚੇਤਿਆਂ ਵਿੱਚ ਵੀ ਬਹੁਤ ਚਾਅ 

ਹੈ ਨਿੱਕੂ ਨੇ ਇਸ ਫਿਲਮ ਨੂੰ ਲੈ ਆਪਣੀਆਂ ਆਸਾਂ ਉਮੀਦਾਂ ਮੀਡੀਆ ਨਾਲ ਵੀ ਸਾਂਝੀਆਂ ਕੀਤੀਆਂ। ਇਸ ਸੰਬੰਧੀ ਗੱਲਬਾਤ ਕਰਦਿਆਂ ਇੰਦਰਜੀਤ ਨਿੱਕੂ ਨੇ ਕਿਹਾ ਕਿ ‘ਦਿਲ ਪ੍ਰਦੇਸੀ ਹੋ ਗਿਆ’ ਮੇਰੇ ਸੁਪਨਿਆਂ ਦੀ ਫ਼ਿਲਮ ਹੈ, ਜਿਹੜੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ ਕਿਉਂਕਿ ਇਹ ਫ਼ਿਲਮ ਰਵਾਇਤੀ ਫ਼ਿਲਮਾਂ ਨਾਲੋਂ ਹੱਟ ਕੇ ਹੈ, ਜਿਸ ਵਿਚ ਸਿਰਫ਼ ਕਾਮੇਡੀ ਨੂੰ ਹੀ ਨਹੀਂ ਉਭਾਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਜਜਬਾਤਾਂ ਤੇ ਆਧਾਰਿਤ ਹੈ, ਭਾਵਨਾਵਾਂ ਦੀ ਗੱਲ ਕਰਦੀ ਹੈ, ਅਨਕਹੇ ਬੋਲਾਂ ਦੀ ਬਾਤ ਪਾਉਂਦੀ ਹੈ ਅਤੇ ਦਿਲਾਂ ਨੂੰ ਜ਼ਖਮੀ ਕਰ ਰਹੀਆਂ ਜਮੀਨੀ ਲਕੀਰਾਂ ਦਾ ਦਰਦ ਸਾਂਝਾ ਕਰਦੀ ਹੈ। ਇਸ ਫਿਲਮ ਵਿਚ ਹਿੰਦੋਸਤਾਨ ਪਾਕਿਸਤਾਨ ਦੇ ਸੰਬੰਧਾਂ ਦੀ ਗੱਲ ਕੀਤੀ ਗਈ ਹੈ, ਜਿਥੇ ਸਰਹੱਦਾਂ ਮੁਹੱਬਤ ਦੇ ਰਾਹ ਵਿਚ ਰੋੜਾ ਬਣਦੀਆਂ ਹਨ ਅਤੇ ਪੈਰ-ਪੈਰ ‘ਤੇ ਪਿਆਰ ਕਰਨ ਵਾਲਿਆਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਸ਼ਾ ਭਾਵੇਂ ਪੁਰਾਣਾ ਹੋ ਚੁੱਕਿਆ ਹੈ ਪਰ ਫਿਰ ਵੀ ਇਹ ਫਿਲਮ ਇੱਕ ਨਵੇਂ ਅੰਦਾਜ਼ ਨਾਲ ਇਸ ਸਮੱਸਿਆ ਕਰਨ ਪੈਦਾ ਹੋਏ ਮਸਲਿਆਂ ਦੀ ਗੱਲ ਕਰੇਗੀ।
ਨਿੱਕੂ ਨੇ ਕਿਹਾ ਕਿ  ’ਦਿਲ ਪ੍ਰਦੇਸੀ ਹੋ ਗਿਆ’ ਵਿਚ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿਨ੍ਹਾਂ ਵਿਚ ਰਜ਼ਾ ਮੁਰਾਦ, ਸ਼ਕਤੀ ਕਪੂਰ, ਪ੍ਰੀਕਸ਼ਤ ਸਾਹਨੀ ਆਦਿ ਵੀ ਸ਼ਾਮਲ ਹਨ। ਪਾਕਿਸਤਾਨੀ ਨਾਇਕਾ ਸਨਾ ਫ਼ਖਰ ਨੇ ਉਸ ਨਾਲ ਬਤੌਰ ਹੀਰੋਇਨ ਕੰਮ ਕੀਤਾ ਹੈ ਅਤੇ ਫ਼ਿਲਮ ਵਿਚ ਸਰਦਾਰ ਸੋਹੀ, ਦਿਲਜੀਤ ਕੌਰ ਸਣੇ ਬਾਕੀ ਸਾਰੇ ਕਲਾਕਾਰਾਂ ਦੀ ਅਦਾਕਾਰੀ ਕਮਾਲ ਦੀ ਹੈ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਹੰਢੇ ਵਰਤੇ ਅਤੇ ਕਈ ਪੰਜਾਬੀ ਫਿਲਮ ਇੰਡਸਟਰੀ ਲਈ ਆਪਣੀ ਪੂਰੀ ਉਮਰ ਸਮਰਪਿਤ ਕਰਨ ਵਾਲੇ ਨਿਰਦੇਸ਼ਕ ਠਾਕੁਰ ਤਪੱਸਵੀ ਦੀ ਇਹ ਇੱਕ ਹੋਰ ਫਿਲਮ ਆ ਰਹੀ ਹੈ ਜਿਹੜੀ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਚੈਪਟਰ ਜੋੜੇਗੀ।

ਪੋਸਟ ਸਕਰਿਪਟ:
ਫ਼ਿਲਮ- ਦਿਲ ਪ੍ਰਦੇਸੀ ਹੋ ਗਿਆ
ਨਿਰਦੇਸ਼ਕ- ਠਾਕੁਰ ਤਪੱਸਵੀ
ਕਹਾਣੀ ਸਕਰੀਨ ਪਲੇਅ ਤੇ ਡਾਇਲਾਗ਼-ਨਿਰਮਾਤਾ- ਰਾਜਕੁਮਾਰਸਹਾਇਕ ਨਿਰਦੇਸ਼ਕ- ਮਨਜੋਤ ਸਿੰਘ ਅਰੋੜਾ,
ਸਿਤਾਰੇ- ਇੰਦਰਜੀਤ ਨਿੱਕੂ ਸਨਾ, ਜਸਪਾਲ ਭੱਟੀ, ਗੌਰੀ ਸਿੰਘ,
ਸਰਦਾਰ ਕਮਾਲ, ਹਯਾ ਸਹਿਗਲ, ਰਜ਼ਾ ਮੁਰਾਦ, ਸਰਦਾਰ ਸੋਹੀ, ਦਲਜੀਤ ਕੌਰ, ਅਰਵਿੰਦਰ ਭੱਟੀ, ਤੇਜੀ ਸੰਧੂ, ਅਮਨਦੀਪ, ਮੁਹੰਮਦ ਸਦੀਕ, ਸੁਰਿੰਦਰ ਸ਼ਰਮਾ, ਸ਼ਕਤੀ ਕਪੂਰ, ਪ੍ਰੀਕਸ਼ਤ ਸਾਹਨੀ

ਮਿਊਜ਼ਿਕ ਡਾਇਰੈਕਟਰ- ਗੁਰਮੀਤ ਸਿੰਘ
ਕੋਰੀਓਗ੍ਰਾਫਰ- ਓਮੀ
ਗੀਤਕਾਰ- ਗੁਰਬਿੰਦਰ ਮਾਨ,
ਪਿੱਠਵਰਤੀ ਗਾਇਕ- ਇੰਦਰਜੀਤ ਨਿੱਕੂ,
ਕੈਮਰਾਮੈਨ- ਹੀਰਾ ਸਰੋਜ਼
ਕੋ-ਆਰਡੀਨੇਟਰ- ਦਲਜੀਤ ਅਰੋੜਾ

No comments: