Tuesday, August 06, 2013

ਗੁਜਰਾਤ ਚੋਂ ਸਿੱਖਾਂ ਦੇ ਉਜਾੜੇ ਦਾ ਮਾਮਲਾ ਹੋਰ ਗਰਮਾਇਆ

Mon, Aug 5, 2013 at 10:31 PM
ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ
ਨਵੀਂ ਦਿੱਲੀ 5 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਕੱਛ ਜਿਲੇ ਅੰਦਰੋ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦੇਂ ਹੋਏ ਵਿਕਟਿਮ ਫਾਰ ਜਸੱਟਿਸ ਦੀ ਚੇਅਰ ਪਰਸਨ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਭੁਲ ਗਿਆ ਹੈ ਕਿ ਅਜ ਹਿੰਦੂ ਕੌਮ ਜੋ ਸੁਆਸ ਲੈ ਰਹੀ ਹੈ ਉਹ ਸਾਡੇ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਸਦਕਾ ਹਨ। ਜੇਕਰ ਗੁਰੁ ਤੇਗ ਬਹਾਦੁਰ ਸਾਹਿਬ ਜੀ ਅਪਣੇ ਸਾਹ ਨਾਲ ਹਿੰਦੂ ਕੌਮ ਨੂੰ ਸਾਹ ਨਾ ਦੇਦੇਂ ਤੇ ਅਜ ਸਾਰੀ ਕੌਮ ਮੁਸਲਮਾਨ ਹੁੰਦੀ ਤੇ ਕਈ ਹਿੰਦੂ ਪਰਿਵਾਰ ਮੁਸਲਮਾਨਾਂ ਦੇ ਪੀਕਦਾਨ ਹੁੰਦੇ। ਉਹ ਭੁਲ ਗਿਆ ਹੈ ਕਿ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਿਚ 98% ਸ਼ਹੀਦੀਆਂ ਸਿੱਖ ਕੌਮ ਦੀਆਂ ਹਨ। ਸਗੋ ਮੋਦੀ ਨੂੰ ਤੇ ਇਹ ਚਾਹੀਦਾ ਸੀ ਕਿ ਸਾਡੇ ਸਿੱਖ ਕਿਸਾਨ ਵੀਰਾਂ ਦੀ ਮਦਦ ਕਰਦਾ, ਜਿਨ੍ਹਾਂ ਨੂੰ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਲਾਲ ਬਹਾਦੁਰ ਸਾਸਤਰੀ ਨੇ ਉਚੇਚੇ ਤੌਰ ਤੇ ਜ਼ਮੀਨਾਂ ਦੇ ਕੇ ਵਸਾਇਆ ਸੀ ਅਤੇ ਜਿਨ੍ਹਾਂ ਜਿੰਮੀਦਾਰਾਂ ਨੇ ਜੰਗਲਾਂ, ਉੱਚੇ ਟਿੱਬੇ-ਟੋਇਆ ਨੂੰ ਆਪਣੀ ਮਿਹਨਤ ਨਾਲ ਸਾਫ਼ ਕਰਕੇ ਉਥੋ ਦੀ ਜਮੀਨ ਨੂੰ ਵਾਹੀਯੋਗ ਬਣਾਇਆ । 
ਬੀਬੀ ਨਿਰਪ੍ਰੀਤ ਕੌਰ ਨੇ ਸਿੱਖ ਕੌਮ ਨੂੰ ਹਲੂਣਾਂ ਦੇਂਦੇ ਹੋਏ ਕਿਹਾ ਕਿ ਅਜ ਜਿਸ ਤਰ੍ਹਾਂ ਮੋਦੀ ਸਿੱਖਾਂ ਨੂੰ ਅਪਣੀ ਸਟੇਟ ਵਿਚੋ ਉਜਾੜਨ ਨੂੰ ਫਿਰਦਾ ਹੈ ਤੇ ਸਰੇਆਮ ਸਿੱਖ ਕਿਸਾਨਾਂ ਨੂੰ ਗੁਜਰਾਤ ਛੱਡਣ ਦੀਆਂ ਧਮਕੀਆਂ ਦੇ ਰਿਹਾ ਹੈ ਇਸ ਨੂੰ ਦੇਖਦੇ ਹੋਏ ਕਲ ਨੂੰ ਹੋਰ ਸਟੇਟਾਂ ਦੇ ਮੰਤਰੀ ਵੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਨੂੰ ਵੰਗਾਰ ਪਾਉਦੇ ਹੋਏ ਕਹਿ ਰਹੀ ਹਾਂ ਕਿ ਕਮਰਕੱਸੇ ਕਰੋ ਤੇ ਮੁੜ ਤੋ ਇਕਠੇ ਹੋ ਕੇ ਇਨ੍ਹਾਂ ਦੁਸ਼ਮਣਾਂ ਦੀਆਂ ਚਾਲਾਂ ਨੂੰ ਨਕੇਲ ਪਾਉਣ ਦੀਆਂ ਤਿਆਰੀਆਂ ਕਰ ਦੇਵੋ ਨਹੀ ਤੇ ਉਹ ਦਿਨ ਹੁਣ ਦੁਰ ਨਹੀ ਜਦ ਸਾਨੂੰ ਹਰ ਜਗ੍ਹਾਂ ਤੋ ਨਿਕਾਲਾ ਮਿਲਣਾ ਸ਼ੁਰੂ ਹੋ ਜਾਏਗਾ। 

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: