Friday, August 30, 2013

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਕਦੋ ਰੁਕੇਗਾ ਰੋਟੀ ਟੁੱਕ ਦੇ ਜੁਗਾੜ ਲਈ ਬਾਹਰ ਜਾਣ ਵਾਲਿਆਂ ਦਾ ਕਾਫ਼ਿਲਾ?
ਬਰਨਾਲਾ:30 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਕੋਈ ਸਮਾਂ ਸੀ ਜਦੋਂ ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਨੇ ਰੋਜ਼ੀ ਰੋਟੀ ਦੇ ਚੱਕਰਾਂ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਦਰਦ ਦੀ ਗੱਲ ਕਰਦਿਆਂ ਲਿਖਿਆ ਸੀ ਕੀ ਜਦ ਓਹ ਓਰ੍ਤ੍ਦੇ ਹਨ ਤਾਂ ਉਹਨਾਂ ਨੂੰ ਮਾਂ ਦੇ ਸਿਵੇ ਦੀ ਅਗਨ ਸੇਕਣੀ ਪੈਂਦੀ ਹੈ ਤੇ ਜਾਂ ਫੇਰ ਪਿਓ ਦੀ ਕਬਰ ਦੇ ਰੁੱਖ ਹੇਠ ਜਾ ਕੇ ਬੈਠਣਾ ਪੈਂਦਾ ਹੈ ਇਸ ਕੁੜੀ ਹਕੀਕਤ ਦੇ ਬਾਵਜੂਦ ਸਦਾ ਸਮਾਜ ਸਦਾ ਦੇਸ਼, ਇਸਦੇ ਹਾਕਮ, ਇਸਦੇ ਲੋਕ ਵਿਦੇਸ਼ਾਂ ਨੂੰ ਜਾਣ ਵਾਲਿਆਂ ਦੀ ਗਿਣਤੀ ਘਟਾ ਨਾ ਸਕੇ ਮਾਲ੍ਟਾ ਕਾਂਡ ਵਰਗੇ ਦੁਖਾਂਤ ਵੀ ਵਾਪਰੇ ਪਰ ਨੌਜਵਾਨ ਦਿਲ ਤੇ ਪੱਥਰ ਰੱਖ ਕੇ ਆਪਣਾ ਘਰ, ਆਪਣਾ ਪਰਿਵਾਰ, ਆਪਣਾ ਦੇਸ਼ ਸਭ ਕੁਝ ਛੱਡ ਕੇ ਰੋਟੀ ਟੁੱਕ ਦੇ ਜੁਗਾੜ ਲਈ ਵਿਦੇਸ਼ਾਂ ਵੱਲ ਜਾਣ ਵਾਸਤੇ ਮਜਬੂਰ ਹੁੰਦੇ ਰਹੇ। ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਕਿਹੜੇ ਕਿਹੜੇ ਪਾਪੜ ਵੇਲਣ ਲਈ ਮਜਬੂਰ ਕੀਤਾ ਜਾਂਦਾ ਹੈ-ਇਹ ਇੱਕ ਵੱਖਰੀ ਦਾਸਤਾਨ ਹੈ। ਅੱਜ ਫੇਰ ਇੱਕ ਦੁਖਦਾਈ ਖਬਰ ਦੱਸ ਰਹੀ ਹੈ ਕਿ ਅਜਿਹੇ ਨੌਜਵਾਨਾਂ ਦੀ ਸਲਾਮਤੀ ਲਗਾਤਾਰ ਖਤਰੇ ਵਿੱਚ ਹੈ। ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ ਕਿਸੇ ਨ ਕਿਸੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਹੋਰ ਮੰਦਭਾਗੀ ਖਬਰ ਆਈ ਹੈ ਅਮਰੀਕਾ ਤੋਂ ਜਿੱਥੇ ਪੰਜਾਬ ਦਾ ਇੱਕ ਪੁੱਤਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜ਼ਿਲਾ ਬਰਨਾਲਾ ਦੇ ਪਿੰਡ ਧਨੇਰ ਤੋਂ ਅਮਰੀਕਾ ਗਏ 14 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਨੂੰ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪਰਿਵਾਰਿਕ ਸੂਤਰਾਂ ਨੇ ਮੀਡੀਆ ਨੂੰ 
ਦੱਸਿਆ ਕਿ ਸੁਰਿੰਦਰ ਸਿੰਘ ਅਮਰੀਕਾ ਦੇ ਸ਼ਹਿਰ ਨਿਊ ਜਰਸੀ ‘ਚ ਰੋਜ਼ਗਾਰ ਦੀ ਖੋਜ ਕਰਨ ਲਈ ਗਿਆ ਸੀ ਅਤੇ ਅੱਜਕਲ੍ਹ ਉੱਥੇ ਉਹ ਪੈਟਰੋਲ ਪੰਪ ‘ਤੇ ਕੰਮ ਕਰ ਰਿਹਾ ਸੀ। ਇਸ ਪੈਟ੍ਰੋਲ ਪੰਪ 'ਤੇ ਬੀਤੇ ਦਿਨੀਂ 2 ਲੁਟੇਰਿਆਂ ਨੇ ਉਸ ‘ਤੇ ਗੋਲੀਆਂ ਚੱਲਾ ਦਿੱਤੀਆਂ। ਮ੍ਰਿਤਕ ਦੇ ਜੱਦੀ ਪਿੰਡ ਧਨੇਰ ‘ਚ ਇਸ ਘਟਨਾ ਨਾਲ ਬਹੁਤ ਹੀ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਸੁਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਅਮਰੀਕਾ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਵੀ ਇਸ ਮਾਮਲੇ ‘ਚ ਤੁਰੰਤ ਪ੍ਰਭਾਵੀ ਦਖਲ ਦੇਣ ਅਤੇ ਅਮਰੀਕਾ ਦੀ ਸਰਕਾਰ ਨਾਲ ਫੌਰੀ ਉਚ ਪਧਰ ਦਾ ਰਾਬਤਾ ਕਾਇਮ ਕਰਨ ਦੀ ਮੰਗ ਕੀਤੀ ਹੈ। ਇਹ ਸਭ ਕੁਝ ਹੋਣਾ ਵੀ ਚਾਹੀਦਾਹੈ ਅਤੇ ਹੋ ਵੀ ਜਾਣਾ ਹੈ ਪਰ ਇਸ ਨਾਲ ਇਸ ਜਹਾਨੋਂ ਗਾਏ ਹੋਏ ਨੇ ਪਰਤ ਨਹੀਂ ਆਉਣਾ। ਇਸ ਲਈ ਸਭ ਤੋਂ ਜਰੂਰੀ ਹੈ ਕੀ ਵਿਦੇਸ਼ਾਂ 'ਚ ਬੈਠੇ ਨੌਜਵਾਨਾਂ ਦੀ ਸੁਰੱਖਿਆ ਲਈ ਅਸਰਦਾਇਕ ਕਦਮ ਚੁਕਵਾਏ ਜਾਣ। ਇਸ ਤੋਂ ਵੀ ਜਿਆਦਾ ਜਰੂਰੀ ਹੈ ਕੀ ਆਪਣੇ ਹੀ ਦੇਸ਼ ਵਿੱਚ ਰੋਜ਼ਗਾਰ ਦੇ ਏਨੇ ਮੌਕੇ ਪੈਦਾ ਕੀਤੇ ਜਾਣ ਕਿ ਖੁਦਕੁਸ਼ੀਆਂ ਦਾ ਕਾਰਨ ਬਣਦੇ ਕਰਜਿਆਂ ਦਾ ਜੰਜਾਲ ਕਿਸੇ ਦੇ ਗਲ ਨਾ ਪਵੇ ਤੇ ਜਿਹਨਾਂ ਗਲ ਪਿਆ ਹੋਇਆ ਹੈ ਉਹਨਾਂ ਨੂੰ ਵਿਦੇਸ਼ਾਂ ਵੱਲ ਨਾ ਦੇਖਣਾ ਪਵੇ
ਇੱਕ ਹੋਰ ਪੰਜਾਬੀ ਨੌਜਵਾਨ ਦੇ ਇਸ ਬਲਿਦਾਨ ਨੇ ਜਿਥੇ ਇੱਕ ਵਾਰ ਫੇਰ ਮੇਰਾ ਭਾਰਤ ਮਹਾਂ ਦੇ ਦਾਅਵੇ ਦੀ ਹਕੀਕਤ ਲੋਕਾਂ ਸਾਹਮਣੇ ਲਿਆਂਦੀ ਹੈ ਉਥੇ ਅਮਰੀਕਾ ਭਗਤਾਂ ਨੂੰ ਵੀ ਸਾਫ਼ ਕਰ ਦਿੱਤਾ ਹੈ ਕਿ ਉਥੇ ਜੁਰਮ, ਲੁੱਟਮਾਰ,ਆਮ ਇਨਸਾਨ ਦੀ ਸੁਰੱਖਿਆ ਅਤੇ ਹੋਰ ਜਰੂਰੀ ਮਾਮਲਿਆਂ ਵਿੱਚ ਅਸਲੀ ਹਕੀਕਤ ਕੀ ਹੈ ਅਤੇ ਪ੍ਰਚਾਰੀ ਜਾਂਦੀ ਹਕੀਕਤ ਕੀ?  ਕਿੰਨਾ ਚੰਗਾ ਹੋਵੇ ਜੇ ਅਸੀਂ ਇੱਕ ਵਾਰ ਫੇਰ ਇਹ ਸਭ ਕੁਝ ਆਪਣੇ ਦੇਸ਼ ਲਈ ਕਰੀਏ।..ਖਤਰੇ ਸਹੇੜੀਏ ਤਾਂ ਆਪਣੇ ਮੁਲਕ ਲਈ, ਆਪਣੀ ਜਮੀਨ ਲਈ...ਆਪਣੇ ਸਮਾਜ ਲਈ! ਯਾਦ ਆ ਰਹੀਆਂ ਹਨ ਸ਼ਾਇਰ ਦੁਸ਼ਿਅੰਤ ਕੁਮਾਰ ਦੀਆਂ ਸਤਰਾਂ--
ਜਿਏਂ ਤੋ ਆਪਣੇ ਬਗੀਚੇ  ਮੇਂ ਗੁਲਮੋਹਰ ਕੇ ਤਲੇ;
ਮਰੇਂ ਤੋ ਗੈਰ ਕੀ ਗਲੀਓਂ ਮੇਂ ਗੁਲਮੋਹਰ ਕੇ ਲੀਏ!

No comments: