Sunday, August 25, 2013

ਗੁਰਬਖਸ਼ ਸਿੰਘ ਹਾਈਜੈਕਰ ਨਹੀਂ ਰਹੇ

ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਹੋਇਆ ਦੇਹਾਂਤ 
Jassi Singh ਹੁਰਾਂ ਨੇ ਕਰੀਬ ਇੱਕ ਘੰਟਾ ਪਹਿਲਾਂ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਸਿੱਖ ਸੰਘਰਸ਼ ਨੂੰ ਖਾੜਕੂ ਮੋੜ ਦੇਣ ਵਾਲਿਆਂ ਚੋਂ ਇੱਕ ਭਾਈ ਗੁਰਬਖਸ਼ ਸਿੰਘ ਹੁਣ ਇਸ ਦੁਨਿਆ ਵਿੱਚ ਨਹੀਂ ਰਹੇ....ਬਠਿੰਡਾ ਦੇ ਇੱਕ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ....!
ਭਾਣਾ ਵਰਤ ਗਿਆ.....ਦੇ ਸਿਰਲੇਖ ਹੇਠ ਇਸ ਬਾਰੇ ਸੰਖੇਪ ਵੇਰਵਾ ਦੇਂਦੀਆਂ ਉਹਨਾਂ ਦੱਸਿਆ:
ਗੁਰਬਖਸ਼ ਸਿੰਘ ਹਾਈਜੈਕਰ ਨਹੀਂ ਰਹੇ
ਬਠਿੰਡਾ ਨੇੜਲੇ ਆਦੇਸ਼ ਹਸਪਤਾਲ ਵਿੱਚ ਸ: ਗੁਰਬਖਸ਼ ਸਿੰਘ ਹਾਈਜੈਕਰ ਦੀ ਮੌਤ ਹੋ ਗਈ । ਪਿੰਡ ਪੱਕਾ ਕਲਾਂ ਦੇ ਵਸਨੀਕ ਗੁਰਬਖਸ਼ ਸਿੰਘ ਨੇ 1989 ਵਿੱਚ ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਏਅਰ ਇੰਡੀਆ ਦਾ ਜਹਾਜ਼ ਬਿਨਾ ਕਦੇ ਅਸਲੇ ਦੇ ਅਗਵਾ ਕਰ ਲਿਆ ਸੀ । ਉਹਨਾਂ ਨੇ ਇਹ ਫਲਾਈਟ ਦੀ ਟਿਕਟ ਲੈਣ ਹਾਸਲ ਕਰਨ ਲਈ ਕਾਫੀ ਮੁਸ਼ਕਿਤ ਕੀਤੀ ਕਿਉਂਕਿ ਉਸ ਕੋਲ ਟਿਕਟ ਲੈਣ ਲਈ ਪੈਸੇ ਨਹੀਂ ਸਨ। ਉਸਨੇ ਅਸਲੇ ਵਿੱਚ ਥਾਂ ਜੁਰਾਬ ਵਿੱਚ ਗੇਂਦ ਪਾ ਕੇ ਪਾਇਲਟ ਨੂੰ ਕਿਹਾ ਕਿ ਮੇਰੇ ਕੋਲ ਬੰਬ ਹੈ। ਇਸ ਤਰ੍ਹਾਂ ਉਸਨੇ ਜਹਾਜ਼ ਅਗਵਾ ਕਰ ਲਿਆ ਸੀ। ਉਸ ਮਗਰੋਂ ਇਸ ਦੋਸ਼ ਲੰਬੀ ਸਜ਼ਾ ਹੋਈ ਸੀ। ਰਿਹਾਈ ਮਗਰੋਂ ਥਾਂ ਥਾਂ ਭੜਕਦਾ ਇਹ ਗੁਰਬਖਸ਼ ਸਿੰਘ ਬਠਿੰਡੇ ਦੇ ਕਿਲਾ ਮੁਬਾਰਕ ਬਤੌਰ ਗ੍ਰੰਥੀ ਨੌਕਰੀ ਕੀਤੀ ਸੀ। ਪਤਨੀ ਦੀ ਮੌਤ ਮਗਰੋਂ ਉਹ ਲੱਗਭਗ ਲਾਵਾਰਿਸ ਹੋ ਗਿਆ ਸੀ। ਬੀਤੇ ਕੁਝ ਦਿਨਾਂ ਵਿੱਚ ਬਠਿੰਡਾ ਦਾ ਆਦੇਸ਼ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ ਜਿੱਥੇ ਉਸਦੀ ਮੌਤ ਹੋ ਗਈ। ਪਰ ਪੰਥ ਦੇ ਨਾਮ ਤੇ ਰੋਟੀਆਂ ਸੇਕਣ ਵਾਲੀਆਂ ਜਥੇਬੰਦੀਆਂ ਨੇ ਇਸਦੀ ਕੋਈ ਸਹਾਇਤਾ ਨਹੀਂ ਕੀਤੀ ਸੀ !!!!!

No comments: