Thursday, August 29, 2013

ਭਾਈ ਹਵਾਰਾ ਨੂੰ ਕੀਤਾ ਕੋਰਟ ਵਿਚ ਪੇਸ਼, ਅਗਲੀ ਸੁਣਵਾਈ 25 ਸਤੰਬਰ

Wed, Aug 28, 2013 at 11:44 PM
ਆਪਸੀ ਦੁਸ਼ਣਬਾਜੀ ਬੰਦ ਕਰਕੇ ਮੰਜ਼ਿਲ ਵਲ ਵੱਧਣ ਲਈ ਕਦਮ ਪੁੱਟੋ-ਹਵਾਰਾ 
ਨਵੀਂ ਦਿੱਲੀ 28 ਅਗਸਤ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ): ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਸੁਰਿਦੰਰ ਸਿੰਘ ਕੰਡਾ (ਜੋ ਕਿ ਜਮਾਨਤ ਤੇ ਹਨ) ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਸਿਰ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ।
ਪੇਸ਼ੀ ਉਪਰੰਤ ਭਾਈ ਹਵਾਰਾ ਨੇ ਧਰਮਯੁਧ ਮੋਰਚੇ ਦੌਰਾਨ ਪਲਾਸਟਿਕ ਦੀ ਗੇਂਦ ਸਹਾਰੇ ਜਹਾਜ ਅਗਵਾ ਕਰਣ ਦਾ ਅਦੁਤੀ ਕਾਰਨਾਮਾ ਕਰਣ ਵਾਲੇ ਕੋਮੀ ਸੁਰਮੇ ਭਾਈ ਗੁਰਬਖਸ਼ ਸਿੰਘ ਜੀ ਹਾਈਜੈਕਰ ਦੇ ਅਕਾਲ ਚਲਾਣੇ ਦੇ ਦੁਖ ਦਾ ਪ੍ਰਗਟ ਕੀਤਾ । ਉਪਰੰਤ ਭਾਈ ਹਵਾਰੇ ਨੇ ਕਿਹਾ ਕਿ ਪਿਛਲੇ ਕੂਝ ਸਾਲਾਂ ਦੌਰਾਨ ਮੀਡਿਆ ਵਿਚ ਖਾਸ ਕਰਕੇ ਇੰਟਰਨੇਟ ਰਾਹੀ ਪੰਥਕ ਵੀਰ ਇਕ ਦੁਜੇ ਵਿਰੁਧ ਦੁਸ਼ਣਬਾਜੀ ਕਰਦੇ ਆ ਰਹੇ ਹਨ । ਇਹ ਦੁਸ਼ਣਬਾਜੀ ਵਾਲਾ ਵਿਸ਼ਾ ਬਹੁਤ ਗੰਭੀਰ ਅਤੇ ਵਿਚਾਰਨ ਵਾਲਾ ਹੈ । ਕੋਮੀ ਹਿਤ ਲਈ ਸਾਡੇ ਸਮੂਹ ਪੰਥਕ ਵੀਰਾਂ ਨੂੰ ਮਿਲ ਬੈਠ ਕੇ ਇਹ ਸੋਚਣਾਂ ਚਾਹੀਦਾ ਹੈ ਕਿ ਕਿੱਥੇ ਇਹ ਸਭ ਸਰਕਾਰੀ ਖੁਫੀਆਂ ਏਜੰਸੀਆਂ ਸਾਡਾ ਕੋਮੀ ਨਿਸ਼ਾਨੇ ਤੋਂ ਧਿਆਨ ਭਟਕਾਉਣ ਲਈ ਅਪਣੀ ਕੌਝੀਆਂ ਚਾਲਾਂ ਦਾ ਸ਼ਿਕਾਰ ਤੇ ਨਹੀ ਬਣਾ ਰਹੀਆਂ ਹਨ । ਸਰਕਾਰ ਹਰ ਹੀਲੇ ਸਾਡਾ ਧਿਆਨ ਕੌਮੀ ਨਿਸ਼ਾਨੇ "ਖਾਲਿਸਤਾਨ" ਤੋਂ ਲਾਂਬੇ ਕਰਨਾ ਚਾਹੁੰਦੀਆਂ ਹਨ। ਸਾਡੀ ਸਮੂਹ ਬੰਦੀ ਸਿੰਘਾਂ ਵਲੋਂ ਸਮੂਹ ਖਾਲਸਾ ਪੰਥ ਨੂੰ ਪੁਰਜੋਰ ਅਪੀਲ ਹੈ ਆਪਸੀ ਮਤਭੇਦ ਭੁਲਾਦੇਂ ਹੋਏ ਆਪਸੀ ਦੁਸ਼ਣਬਾਜੀ ਬੰਦ ਕਰਕੇ ਅਪਣੀ ਮਜਿੰਲ ਵਲ ਵੱਧਣ ਲਈ ਅਪਣੇ ਕਦਮ ਪੁਟਣੇ ਚਾਹੀਦੇ ਹਨ ।
ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਸਤੰਬਰ ਨੂੰ ਹੋਵੇਗੀ ।

No comments: