Friday, August 02, 2013

ਟੋ-ਰਿਕਸ਼ਾ 'ਚ ਪਾ ਕੇ 2 ਬੇਟੀਆਂ ਨੂੰ ਜ਼ਿੰਦਾ ਸਾੜਿਆ -ਖਬਰ ਨਾਲ ਸਬੰਧਿਤ ਵੀਡੀਓ
ਜਗਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ 'ਤੇ ਛਪੀ ਖਬਰ ਦੀ ਤਸਵੀਰ 
ਅਹਿਮਦਾਬਾਦ:2 ਅਗਸਤ, 2013: (ਪੰਜਾਬ ਸਕਰੀਨ ਬਿਊਰੋ): ਨਵਰਾਤਰਿਆਂ ਦੇ ਵਰਤ ਰੱਖਣ, ਦੇਵੀ ਦੇ ਨੋ ਰੂਪਾਂ ਦੀ ਪੂਜਾ ਕਰਨ ਅਤੇ ਮੰਦਿਰਾਂ ਵਿੱਚ ਜਾ ਕੇ ਦੇਵੀ ਮਾਂ ਦੇ ਆਸ਼ੀਰਵਾਦ ਹਾਸਿਲ ਕਰਨ ਵਾਲੇ ਇਸ ਦੇਸ਼ ਦੇ ਲੋਕਾਂ ਦਾ ਦੋਹਰਾ ਕਿਰਦਾਰ ਅਜੇ ਵੀ ਲਗਾਤਾਰ ਜਾਰੀ ਹੈ. ਹੁਣ ਨਵੀਂ ਖਬਰ ਆਈ ਹੈ ਵਿਕਾਸ ਦੇ ਮਾਡਲ ਵੱਜੋਂ ਦਰਸਾਏ ਜਾ ਰਹੇ ਗੁਜਰਾਤ ਦੇ ਦਿਲ ਅਹਿਮਦਾਬਾਦ ਵਿੱਚੋਂ ਜਿੱਥੇ ਇੱਕ ਵਿਅਕਤੀ ਨੇ ਆਪਣੀਆਂ ਦੋ ਬੇਟੀਆਂ ਨੂੰ ਜਿਊਂਦੇ ਜੀ ਸਾੜ ਦਿੱਤਾ। ਮਹਾਤਮਾ ਗਾਂਧੀ ਦੀ ਇਸ ਧਰਤੀ ਤੇ ਘਟੀ ਰੌਂਗਟੇ ਖੜੇ ਕਰ ਦੇਣ ਵਾਲੀ ਇਸ ਘਟਨਾ ਨੇ ਇੱਕ ਵਾਰ ਫੇਰ ਇਹ ਚਿੰਤਾ ਵਧਾ ਦਿੱਤੀ ਹੈ ਕੀ ਆਖਿਰ ਬੇਟੀਆਂ ਲੈ ਇਸ ਦੇਸ਼ ਦੀ ਜਮੀਨ ਤੰਗ ਕਿਓਂ ਹੁੰਦੀ ਜਾ ਰਹੀ ਹੈ? ਓਹ ਜਾਣ ਵੀ ਤਾਂ ਕਿਥੇ ਜਾਣ? ਜਿਥੇ ਪਿਤਾ ਹੀ ਉਹਨਾਂ ਨੂੰ ਬੇਰਹਿਮੀ ਵਾਲੀ ਮੌਤ ਦੇ ਹਵਾਲੇ ਕਰ ਰਿਹਾ ਹੋਵੇ ਉਥੇ ਓਹ ਆਪਣੀ ਜਾਂ ਬਚਾਉਣ ਲੈ ਕਿਸ ਤੇ ਭਰੋਸਾ ਕਰਨ? ਕਿਸ ਦੇ ਕੋਲ ਜਾਣ?
ਬੇਟੀਆਂ ਦੀ ਸੁਰੱਖਿਆ ਬਾਰੇ ਕੀਤੇ ਜਾਂਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਣ ਵਾਲੀ ਇਸ ਖਬਰ ਦੇ ਮੁਤਾਬਿਕ ਅਹਿਮਦਾਬਾਦ ਸ਼ਹਿਰ ਦੇ ਮੇਧਾਨੀ ਨਗਰ ਵਿਚ ਵੀਰਵਾਰ ਨੂੰ ਦੁਪਹਿਰ ਬਾਅਦ ਇਕ ਆਟੋ ਰਿਕਸ਼ਾ ਚਾਲਕ ਨੇ ਆਪਣੀਆਂ ਦੋ ਬੇਟੀਆਂ ਉੱਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ।  ਇਸ ਹੌਲਨਾਕ ਅਣਮਨੁੱਖੀ ਘਟਨਾ ਪਿਛੇ ਕਿਹੜੇ ਕਿਹੜੇ ਕਾਰਣ ਰਹੇ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮੁਢਲੀਆਂ ਰਿਪੋਰਟਾਂ ਮੁਤਾਬਿਕ ਇਹ ਸਭ ਕੁਝ ਘਰ ਵਿੱਚ ਫੈਲੇ ਤਣਾਅ ਕਾਰਣ ਹੋਇਆ। ਬੇਟੀਆਂ ਦੀ ਉਮਰ ਪੰਜ ਅਤੇ ਸੱਤ ਸਾਲ ਸੀ
ਪੁਲਸ ਸੂਤਰਾਂ ਨੇ ਦੱਸਿਆ ਕਿ ਆਟੋ ਚਾਲਕ ਗੋਬਿੰਦ ਰਾਠੌਰ ਨੇ ਅੱਜ ਦੁਪਹਿਰ ਬਾਅਦ ਆਪਣੀਆਂ ਦੋਵੇਂ ਬੇਟੀਆਂ ਨੂੰ ਸਕੂਲ ਲਿਜਾਣ ਦੀ ਗੱਲ ਕਹਿ ਕੇ ਆਟੋ ਰਿਕਸ਼ਾ ਵਿਚ ਬਿਠਾ ਲਿਆ ਅਤੇ ਇਸ ਤੋਂ ਬਾਅਦ ਉਸਨੇ ਆਟੋ ਰਿਕਸ਼ਾ ਨੂੰ ਅਪਰਾਧ ਜਾਂਚ ਸ਼ਾਖਾ (ਸੀ. ਆਈ. ਡੀ.) ਦਫਤਰ ਦੇ ਬਾਹਰ ਖੜਾ ਕਰ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਦੋਹਾਂ ਬੇਟੀਆਂ 'ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਦੋਵਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਬਰਬਰਤਾ, ਕਰੂਰਤਾ ਅਤੇ ਬੇਰਹਿਮੀ ਵਾਲੀ ਇਸ ਦਿਲ ਹਿਲਾ ਦੇਣ ਵਾਲੀ ਘਟਨਾ ਨੇ ਇੱਕ ਵਾਰ ਫੇਰ ਸੁਆਲ ਖੜਾ ਕਰ ਦਿੱਤਾ ਹੈ ਕਿ ਧੀਆਂ, ਭੈਣਾਂ ਅਤੇ ਬੇਟੀਆਂ ਦੀ ਜਾਂ ਨੂੰ ਏਹੋ ਜਿਹੇ ਖਤਰੇ ਆਖਿਰ ਕਦੋਂ ਤੱਕ ਬਣੇ ਰਹਿਣਗੇ ? ਕਿਓਂਕਿ ਇਹ ਸਭ ਕੁਝ ਅਹਿਮਦਾਬਾਦ ਵਰਗੀ ਥਾਂ ਤੇ ਸੀ ਆਈ ਡੀ ਦਫਤਰ ਦੇ ਐਨ ਸਾਹਮਣੇ ਹੋਇਆ ਇਸ ਨਾਲ ਅਮਨ ਕਾਨੂੰਨ ਦੀ ਹਾਲਤ ਬਾਰੇ ਵੀ ਨਵੇਂ ਸਿਰਿਓਂ ਵਿਚਾਰਨ ਤਿੱਖੀ ਲੋੜ ਮਹਿਸੂਸ ਹੁੰਦੀ ਹੈ

ਖਬਰ ਨਾਲ ਸਬੰਧਿਤ ਇੱਕ ਹੋਰ ਵੀਡੀਓ 

No comments: