Tuesday, July 09, 2013

ਵਿਆਹ ਕਿਸ ਲਈ ਤੇ ਕਿਓਂ ਹੁੰਦਾ ਹੈ ?

"ਭਗਵਾਨ ਸ਼ਿਵ ਨੇ ਕੀਤੀ ਸੀ ਵਿਆਹ ਦੇ ਪਵਿੱਤਰ ਬੰਧਨ ਦੀ ਸ਼ੁਰੂਆਤ" 
ਸੋਸ਼ਲ ਮੀਡੀਆ ਦਾ ਇੱਕ ਅਹਿਮ ਅੰਗ ਬਣ ਚੁੱਕੀ ਫੇਸਬੁਕ ਨੇ ਕਈ ਵਾਰ ਕਈ ਮੁੱਦੇ ਉਠਾਏ ਹਨ ਤੇ ਸਮਾਜ ਨੂੰ ਸੋਚਣ ਲਈ ਮਜਬੂਰ ਕੀਤਾ ਹੈ---ਹੁਣ Gurwinder Singh Khurana ਅਰਥਾਤ ਗੁਰਵਿੰਦਰ ਸਿੰਘ ਖੁਰਾਣਾ ਨੇ ਇੱਕ ਸੁਆਲ ਪੋਸਟ ਕੀਤਾ ਹੈ। ਸੁਆਲ ਪੰਜਾਂ ਸਾਲਾਂ ਦੀ ਇੱਕ ਬੱਚੀ ਕਰਦੀ ਹੈ:
ਪੰਜ ਸਾਲ ਦੀ ਬਚੀ ਦਾ ਆਪਣੇ ਪਾਪਾ ਨੂੰ ਪ੍ਰਸ਼ਨ : ਪਾਪਾ, ਵਿਆਹ ਕਿਸ ਲਈ ਤੇ ਕਿਓਂ ਹੁੰਦਾ ਹੈਂ ?
ਉਸਦੇ ਪਾਪਾ ਨੇ ਕਿਹਾ ਇਹ ਰਸਮ ਹੈਂ ਤਾਂ ਬੱਚੀ ਨੇ ਕਹਿਆ ਪਰ ਰਸਮ ਕੀ ਹੁੰਦੀ ਹੈਂ ਤੇ ਵਿਆਹ ਕਿਓਂ ਹੁੰਦਾ ਹੈਂ ?
ਉਸਦੇ ਪਾਪਾ ਕੋਲ ਜਵਾਬ ਨਹੀਂ ਹੈਂ ਕੀ ਤੁਸੀਂ ਪੰਜ ਸਾਲ ਦੇ ਬੱਚੇ ਦੇ ਇਸ ਪ੍ਰਸ਼ਨ ਦਾ ਉੱਤਰ ਉਸ ਦੀ ਉਮਰ ਅਨੁਸਾਰ ਦੇ ਸਕਦੇ ਹੋ ਤਾਂ ਜਰੂਰ ਦਿਓਂ ਕਿਓਂਕਿ ਬੱਚੀ ਦੀ ਜਿਗਿਆਸਾ ਖਤਮ ਨਹੀਂ ਹੋਣੀ ਚਾਹੀਦੀ ਕਿਰਪਾ ਕਰਕੇ like ਨਾ ਕਰਿਓਂ ਉਤਰ ਦੇਣ ਦੀ ਕੋਸ਼ਿਸ ਕਰਿਓਂ ਇਹ ਸਚ ਵਿਚ ਪੁਛਿਆ ਗਿਆ ਪ੍ਰਸ਼ਨ ਹੈਂ
ਆਨੰਦ ਮਾਰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਨੇ ਇਸ ਬਾਰੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਹੈ। ਉਹਨਾਂ ਦੇ ਕਿਸੇ  ਵਿੱਚ ਇਸ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਉਹ  ਹਨ--ਅਸਲ ਵਿੱਚ ਇਹ ਦੁੱਖਭਰੀ ਦਾਸਤਾਨ ਬਹੁਤ ਲੰਮੀ ਹੈ---ਬਹੁਤ ਸਮਾਂ ਪਹਿਲਾਂ---ਜਦੋਂ ਕਿਸੇ ਵੇਲੇ ਔਰਤਾਂ ਦੀ ਖਰੀਦੋ ਫਰੋਖਤ ਇੱਕ ਆਮ ਜਿਹੀ ਗੱਲ ਹੁੰਦੀ ਸੀ...ਉਦੋਂ ਵਿਕੀ ਹੋਈ ਔਰਤ ਦੇ ਸਿਰ ਤੇ ਸੱਟ ਮਾਰੀ ਜਾਂਦੀ ਸੀ ਅਤੇ ਸਿਰ ਦੇ ਐਨ ਵਿਚਕਾਰ ਉਸ ਥਾਂ ਤੋਂ ਖੂਨ ਵਗਿਆ ਕਰਦਾ ਸੀ---ਅੱਜ ਸੰਧੂਰ ਉਸੇ ਸ਼ਰਮਨਾਕ ਪਰੰਪਰਾ ਦਾ ਹੀ ਇੱਕ ਸੋਧਿਆ ਹੋਇਆ ਆਧੁਨਿਕ ਰੂਪ ਹੈ---ਖੂਨ ਵਗਦਾ ਉਹ ਚਿਹਰਾ ਅਸਲ ਵਿਚ ਨਿਸ਼ਾਨੀ ਹੁੰਦੀ ਸੀ ਕਿ ਉਹ ਵਿਕ ਚੁੱਕੀ ਹੈ---ਇਸ ਲਈ ਉਸ ਦੀ ਕੀਮਤ ਨਾ ਲਗਾਈ ਜਾਏ --ਉਸ ਦੀ ਮੰਗ ਨਾ ਕੀਤੀ ਜਾਏ-----
ਆਚਾਰਿਆ ਗੋਵਿੰਦਾਨੰਦ
ਗੁਰਵਿੰਦਰ ਸਿੰਘ 
ਇਸਦੇ ਬਾਵਜੂਦ ਔਰਤਾਂ ਕਈ ਕਈ ਵਾਰ ਵਿਕਦੀਆਂ ਸਨ------ਔਰਤਾਂ ਨੂੰ ਭੋਗ ਵਿਲਾਸ ਦੀ ਵਸਤ ਸਮਝਕੇ ਇੱਕ ਤੋਂ ਬਾਅਦ ਇੱਕ ਔਰਤ ਛੱਡ ਦਿੱਤੀ ਜਾਂਦੀ ਸੀ----ਅਕਸਰ ਉਸ ਆਇਯਾਸ਼ੀ ਕਾਰਨ ਹੋਏ ਬੱਚੇ ਵੀ ਰੁਲ ਜਾਂਦੇ ਸਨ---ਉਹਨਾਂ ਨੂੰ ਪਿਤਾ ਦਾ ਨਾਮ ਨਹੀਂ ਸੀ ਮਿਲਦਾ----ਉਹਨਾਂ  ਨੂੰ ਪਾਲਣ ਪੋਸਣ ਦੀ ਜ਼ਿੰਮੇਵਾਰੀ ਵੀ ਔਰਤਾਂ ਸਿਰ ਹੀ ਸੁੱਟ ਦਿੱਤੀ ਜਾਂਦੀ ਸੀ---ਕਿਸੇ ਦੂਜੇ ਪਹਾੜ ਤੇ ਰਹਿੰਦੇ ਕਿਸੇ ਕਮਜ਼ੋਰ ਕਬੀਲੇ ਤੇ ਹਮਲਾ ਕਰਕੇ ਉਸਦੀ ਕੁੜੀ ਨੂੰ ਰੱਸੇ ਨਾਲ ਬੰਨ ਕੇ ਲਿਆਂਦਾ ਜਾਂਦਾ ਸੀ ਅਤੇ ਦਾਸੀ ਬਣਾ ਕੇ ਰੱਖਿਆ ਜਾਂਦਾ ਸੀ---ਅੱਜ ਵੀ ਲਾਵਾਂ/ਫੇਰਿਆਂ  ਵੇਲੇ ਬੰਨਿਆ ਜਾਂਦਾ ਪੱਲੂ ਓਸੇ ਪਰੰਪਰਾ ਦਾ ਇੱਕ ਆਧੁਨਿਕ ਰੂਪ ਹੈ--ਸਮਾਜ ਦਾ ਪੁਰਸ਼ ਵਰਗ ਸਮਾਜ ਦੇ ਕਮਜ਼ੋਰ ਵਰਗ ਨੂੰ ਲਗਾਤਾਰ ਦਬਾ ਰਿਹਾ ਸੀ ਪਰ ਬਦਨਾਮੀ ਸਿਰਫ਼ ਔਰਤ ਦੀ ਹੁੰਦੀ ਸੀ। ਸ਼੍ਰੀ ਸ਼੍ਰੀ ਆਨੰਦ ਮੂਰਤੀ ਉਰਫ ਸ਼੍ਰੀ ਪ੍ਰਭਾਤ ਰੰਜਨ ਸਰਕਾਰ ਦੱਸਦੇ ਹਨ---ਕਿ ਭਗਵਾਨ ਸ਼ਿਵ ਨੇ  ਔਰਤ ਨੂੰ ਇਸ  ਤਰਾਸਦੀ ਚੋਂ ਕਢਣ ਲਈ ਵਿਆਹ ਦੇ ਪਵਿੱਤਰ ਬੰਧਨ ਦੀ ਸ਼ੁਰੂਆਤ ਕੀਤੀ----ਔਰਤ ਨੂੰ ਸੁਰੱਖਿਆ ਦਿੱਤੀ ਅਤੇ ਪੁਰਸ਼ ਵਰਗ ਨੂੰ ਜ਼ਿੰਮੇਦਾਰੀ ਦਿੱਤੀ ਕੀ ਉਹ ਔਰਤ ਨੂੰ ਆਪਣੀ ਦਾਸੀ ਨਹੀਂ ਅਰਧਾਂਗਨੀ ਸਮਝੇ-------ਹੋਰ ਵੇਰਵੇ ਲਈ ਆਨੰਦ ਮਾਰਗ ਦਾ ਸਾਹਿਤ ਪੜ੍ਹਿਆ ਜਾ ਸਕਦਾ ਹੈ। ਲੁਧਿਆਣਾ ਵਿੱਚ ਆਚਾਰਿਆ ਗੋਵਿੰਦਾਨੰਦ ਅਨੰਦ ਮਾਰਗ ਆਸ਼ਰਮ ਦੇ ਇੰਚਾਰਜ ਅਤੇ ਅਨੰਦ ਮਾਰਗ ਸਕੂਲ ਦੇ ਪ੍ਰਿੰਸੀਪਲ ਹਨ। ਉਹਨਾਂ ਦਾ ਮੋਬਾਈਲ ਨੰਬਰ ਹੈ--94174 26196
ਇਸ ਰਚਨਾ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ।---ਰੈਕਟਰ ਕਥੂਰੀਆ 

ਖਬਰ ਨਾਲ ਸਬੰਧਿਤ ਗੀਤ ਵੀਡੀਓ ਦੇ ਲਿੰਕ:
ਆਨੰਦ ਮਾਰਗ ਸੈਂਟਰਲ 
--------------------------------
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 
ਇੱਕ ਚਿਣਗ ਮੈਨੂੰ ਵੀ ਚਾਹੀਦੀ 
ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ 

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 
ਕਲਿਆਣ ਕੌਰ: ਅੰਤਿਮ ਅਲਵਿਦਾ ਦੇ ਦੁਖਾਂਤ 
================================================
Ananda Marga Related links: 

आनन्द मार्ग स्कूल में भी मनाया गया स्वतन्त्रता दिवस 

आनंदमार्गिओं ने नकारा महासम्भूति  के अवतरण का दावा

नए साल के साथ ही हो जाएगी कयामत की शुरुआत

आनन्दमार्ग जागृति में हुई तन-मन के गहरे रहस्यों की चर्चा 

ਵਿਆਹ ਕਿਸ ਲਈ ਤੇ ਕਿਓਂ ਹੁੰਦਾ ਹੈ ?

No comments: