Sunday, May 05, 2013

ਮਾਮਲਾ ਸਰਬਜੀਤ ਦਾ:ਸ਼ਾਇਦ ਕਦੇ ਵੀ ਪਤਾ ਨਾ ਲੱਗੇ...!

ਅਮੀਨ, ਸਭ ਦੇ ਮਨ ਨੂੰ ਸ਼ਾਂਤੀ ਬਖਸ਼ੀਂ
ਗਰਮ ਖਿਆਲੀ ਸਿੱਖ ਹਲਕਿਆਂ ਵੱਲੋਂ ਸਰਬਜੀਤ ਨੂੰ ਸ਼ਹੀਦ ਕਰਾਰ ਦਿੱਤੇ ਜਾਣ ਅਤੇ ਉਸ ਲਈ ਪ੍ਰਗਟ ਕੀਤੀਆਂ ਜਾ ਰਹੀਆਂ ਹਮਦਰਦੀਆਂ  ਬਾਰੇ ਪ੍ਰਗਟਾਇਆ ਜਾ ਰਿਹਾ ਪ੍ਰਤੀਕਰਮ ਲਗਾਤਾਰ ਤਿੱਖਾ ਹੋ ਰਿਹਾ ਹੈ। ਇਹਨਾਂ ਹਲਕਿਆਂ ਦੇ ਨਾਲ ਨਾਲ ਉਘੇ ਵਿਦਵਾਨ ਜਨਮੇਜਾ ਜੌਹਲ ਨੇ ਵੀ ਇਹੀ ਸੁਆਲ ਕੀਤਾ ਸੀ ਕਿ ਆਖਿਰ ਦੇਸ਼ ਪ੍ਰਤੀ ਉਸਦੀ ਕੀ ਦੇਣ ਹੈ? ਉਹਨਾਂ ਆਪਣੇ ਪ੍ਰੋਫ਼ਾਈਲ ਪੇਜ ਤੇ ਸ਼ੁਕਰਵਾਰ 3 ਮਈ 2013 ਨੂੰ ਆਖਿਆ," ਕਈ ਗੱਲਾਂ ਦੀ ਸਮਝ ਨਹੀਂ ਆ ਰਹੀ, ਆਖਰ ਸਰਬਜੀਤ ਨੇ ਦੇਸ਼ ਲਈ ਕੀ ਕੀਤਾ ਜੋ ਉਸਨੂੰ ਸਿਆਸੀ ਲੋਕ ਐਨਾ ਮਹੱਤਵ ਦੇ ਰਹੇ ਹਨ। ਸਰਕਾਰਾਂ ਵੀ ਅਜੀਬ ਹਨ, ਪਤਾ ਨਹੀਂ ਇਹਨਾਂ ਦੀਆਂ ਕੀ ਮਜ਼ਬੂਰੀਆਂ ਹਨ। ਸਰਬਜੀਤ ਕਿਹਨਾ ਲਈ ਬਲੀ ਹੋਇਆ ਜਾਂ ਕੀਤਾ, ਸ਼ਾਇਦ ਕਦੇ ਵੀ ਪਤਾ ਨਾ ਲੱਗੇ , ਅਮੀਨ, ਸਭ ਦੇ ਮਨ ਨੂੰ ਸ਼ਾਂਤੀ ਬਖਸ਼ੀਂ।" 
ਹੁਣ ਬਹੁਤ ਹੀ ਸੰਤੁਲਿਤ ਰਹਿ ਕੇ ਰਿਪੋਰਟਿੰਗ ਕਰਨ ਵਾਲੇ ਅੰਗ੍ਰੇਜ਼ੀ ਅਖਬਾਰ ਹਿੰਦੋਸਤਾਨ ਟਾਈਮਜ਼ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਰਬਜੀਤ ਸਚਮੁਚ ਰਾਅ ਦਾ ਏਜੰਟ ਹੀ ਸੀ। ਰੋਜ਼ਾਨਾ ਅਜੀਤ ਨੇ ਇਹ ਰਿਪੋਰਟ ਹਿੰਦੋਸਤਾਨ ਟਾਈਮਜ਼ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਹੈ। ਇਹ ਰਿਪੋਰਟ ਪੰਜਾਬ ਸਕਰੀਨ ਦੇ ਪਾਠਕਾਂ ਲਈ ਵੀ ਅਜੀਤ ਦੇ ਧੰਨਵਾਦ ਸਹਿਤ ਦਿੱਤੀ ਜਾ ਰਹੀ ਹੈ।  ਇਸਦੇ ਨਾਲ ਹੀ ਫੇਸਬੁਕ ਤੇ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿਸ ਵਿੱਚ ਸਰਬਜੀਤ ਨੇ ਬੰਬ ਧਮਾਕਿਆਂ ਦੀ ਗੱਲ ਮੰਨੀ ਹੈ। 
ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।-ਰੈਕਟਰ ਕਥੂਰੀਆ 
ਤਾਜ਼ਾ ਖ਼ਬਰਾਂ:
ਖੂਫੀਆ ਏਜੰਸੀ 'ਰਾਅ' ਨੇ ਸਰਬਜੀਤ ਨੂੰ ਭੇਜਿਆ ਸੀ ਪਾਕਿਸਤਾਨ
ਨਵੀਂ ਦਿੱਲੀ, 4 ਮਈ-ਸਰਬਜੀਤ ਸਿੰਘ ਨੂੰ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਏਜੰਸੀ ਦੇ ਇਕ ਅਧਿਕਾਰੀ ਨੇ ਇਕ ਕੰਮ ਸੌਂਪ ਕੇ ਪਾਕਿਸਤਾਨ ਭੇਜਿਆ ਸੀ ਜਿਹਡ਼ਾ ਬਾਅਦ ਵਿਚ ਇਸ ਖੁਫ਼ੀਆ ਏਜੰਸੀ ਦਾ ਮੁਖੀ ਬਣ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਸਿੰਘ ਉਸ ਨੂੰ ਸੌਂਪੇ ਕੰਮ ਨੂੰ ਕਰਨ ਵਿਚ ਸਫਲ ਵੀ ਹੋ ਗਿਆ ਪਰ ਉਥੋਂ ਦੌਡ਼ਨ ਸਮੇਂ ਫਡ਼ਿਆ ਗਿਆ ਸੀ। ਖ਼ੁਫ਼ੀਆ ਏਜੰਸੀ ਦੇ ਇਕ ਸਾਬਕਾ ਅਧਿਕਾਰੀ ਜਿਹਡ਼ਾ ਸਰਬਜੀਤ ਦੇ ਮਾਮਲੇ ਦੀ ਪੈਰਵੀ ਕਰਦਾ ਸੀ ਨੇ ਦੱਸਿਆ ਕਿ ਸਰਬਜੀਤ ਵਲੋਂ ਕੀਤੇ ਕੰਮ ਨਾਲ ਕੋਈ ਖਾਸ ਮਕਸਦ ਹੱਲ ਨਹੀਂ ਹੋਇਆ ਕਿਉਂਕਿ 1990 ਦੇ ਦਹਾਕੇ ਤੋਂ ਪਹਿਲਾਂ ਅਤੇ ਮੱਧ ਵਿਚ ਏਜੰਸੀ ਨੇ ਪਾਕਿਸਤਾਨ ਵਿਚ ਇਸ ਤਰ੍ਹਾਂ ਦੇ ਕਈ ਹੋਰ ਕੰਮ ਵੀ ਕਰਨੇ ਸੀ। ਅਧਿਕਾਰੀ ਨੇ ਦੱਸਿਆ ਕਿ 'ਰਾਅ' ਵਲੋਂ ਇਸ ਸਮੇਂ ਦੌਰਾਨ ਕੀਤੇ ਕੁਝ ਆਪਰੇਸ਼ਨ ਪੂਰੀ ਤਰ੍ਹਾਂ ਪਾਗਲਪਨ ਵਾਲੇ ਸਨ। ਸਰਬਜੀਤ ਸਿੰਘ ਵਰਗੇ ਜਸੂਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਲਈ ਵੱਡੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਏਜੰਸੀ ਵਲੋਂ ਕੀਤੇ ਜਾਂਦੇ ਆਪਰੇਸ਼ਨ ਇਸ ਦੇ ਅਧਿਕਾਰੀਆਂ ਦੀ ਆਪਣੀ ਸ਼ੇਖੀ ਦੀ ਉਪਜ ਹੁੰਦੇ ਹਨ ਕਿ ਉਹ ਵੀ ਕੁਝ ਨਾ ਕੁਝ ਪਾਕਿਸਤਾਨ ਵਿਚ ਕਰ ਸਕਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਏਜੰਸੀ ਨੇ ਸਰਬਜੀਤ ਵਰਗੇ ਜਸੂਸਾਂ ਜਿਹਡ਼ੇ ਦੁਸ਼ਮਣ ਦੇਸ਼ ਅੰਦਰ ਜਦੋਂ ਫਡ਼ੇ ਜਾਂਦੇ ਹਨ ਜਾਂ ਮਾਰ ਦਿੱਤੇ ਜਾਂਦੇ ਹਨ ਦੇ ਪਰਿਵਾਰਾਂ ਨੂੰ ਪੈਸੇ ਦੇਣ ਸਬੰਧੀ ਅਜੇ ਤਕ ਨੀਤੀ ਤਿਆਰ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਅਦਾਇਗੀ ਵੱਖੋ ਵੱਖਰੀ ਹੁੰਦੀ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਆਪਰੇਸ਼ਨ ਕਿਸ ਕਿਸਮ ਦਾ ਸੀ। ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ ਕਿਉਂਕਿ ਸਿਆਸੀ ਸੂਝ ਬੂਝ ਰੱਖਣ ਵਾਲੀ ਉਸ ਦੀ ਭੈਣ ਦਲਬੀਰ ਕੌਰ ਦੇ ਯਤਨਾਂ ਸਦਕਾ ਸਰਬਜੀਤ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਵਲੋਂ ਮਾਲੀ ਸਹਾਇਤਾ ਮਿਲ ਗਈ ਪਰ ਕਈ ਮਾਮਲੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਵਿਚ ਜਸੂਸਾਂ ਨੂੰ ਪਾਕਿਸਤਾਨ ਤੋਂ ਵਾਪਸ ਆ ਕੇ ਆਪਣੇ ਪੈਸੇ ਲੈਣ ਲਈ ਅਦਾਲਤਾਂ ਦਾ ਦਰਵਾਜਾ ਖਡ਼ਕਾਉਣਾ ਪੈਂਦਾ ਹੈ। (ਹਿੰਦੋਸਤਾਨ ਟਾਈਮਜ਼ ਤੋਂ ਧਨਵਾਦ ਸਹਿਤ)


ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?


No comments: