Thursday, May 02, 2013

ਪਾਕ ਦੇ ਨਾਪਾਕ ਮਨਸੂਬੇ ਸਫਲ-ਸਰਬਜੀਤ ਦੀ ਮੌਤ

ਚੋਣ ਸਿਆਸਤਾਂ ਦੀਆ ਸਾਜ਼ਿਸ਼ਾਂ ਨੇ ਸਰਬਜੀਤ ਨੂੰ ਲਾਸ਼ ਵਿੱਚ ਬਦਲ ਦਿੱਤਾ
ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਛਪੀ ਖਬਰ
ਸਿਆਸਤਦਾਨਾਂ ਦੀਆਂ ਚੋਣ ਸਿਆਸਤਾਂ ਚੋਂ ਪੈਦਾ ਹੋਈਆਂ ਸਾਜ਼ਿਸ਼ਾਂ ਦਾ ਸ਼ਿਕਾਰ ਸਰਬਜੀਤ ਆਖਿਰ ਚੱਲ ਵੱਸਿਆ। ਬੁਧਵਾਰ ਦੇਰ ਰਾਤ ਨੂੰ ਉਸਦੀ ਮੌਤ ਹੋ ਗਈ। ਜੇਲ੍ਹ ਚੋਂ ਰਿਹਾ ਕਰਨ ਦੇ ਲਾਰੇ ਲੱਪੇ ਲਾਉਂਦਿਆਂ ਉਸਨੂੰ ਜਿੰਦਗੀ ਤੋਂ ਹੀ ਰਿਹਾ ਕਰ ਦਿੱਤਾ ਗਿਆ। ਬਲਜੀਤ ਸੈਣੀ ਦੀ ਕਵੀ ਸਤਰ ਫਿਰ ਸਚ ਸਾਬਿਤ ਹੋਈ---ਹੋਣੀ ਟਲਦੀ ਵੇਖੀ ਨ ਅਰਦਾਸਾਂ ਨਾਲ---ਇੰਟਰਨੈਟ ਮੀਡੀਆ ਤੇ ਆਈਆਂ ਖਬਰਾਂ ਮੁਤਾਬਿਕ ਜਿਓ ਟੀਵੀ ਨੇ ਦੱਸਿਆ ਕੀ ਸਰਬਜੀਤ ਦੀ ਮੌਤ ਰਾਤ ਨੂੰ ਇੱਕ ਵਜੇ ਦੇ ਕਰੀਬ ਹੋਈ। ਬਾਅਦ ਵਿੱਚ ਇੱਕ ਭਾਰਤੀ ਖਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਦੱਸਿਆ ਗਿਆ ਕੀ ਇਹ ਮੌਤ ਰਾਤ ਨੂੰ ਇੱਕ ਵਜੇ ਦੇ ਕਰੀਬ ਹੋਈ। ਤੜਕੇ ਅਲ ਇੰਡੀਆ ਰੇਡੀਓ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਰ ਰਾਤ ਨੂੰ ਦਿਲ ਦੀ ਧੜਕਨ ਰੁਕ ਜਾਣ ਕਾਰਨ ਸਰਬਜੀਤ ਦੀ ਮੌਤ ਹੋ ਗਈ। ਇਹ ਮੌਤ ਸਿਰਫ ਇਕ ਵਿਅਕਤੀ ਦੀ ਨਹੀਂ ਬਲਕਿ ਉਸ ਨਾਲ ਜੁੜੇ ਪਰਿਵਾਰਾਂ, ਮਿੱਤਰਾਂ ਅਤੇ ਹੋਰ ਸਨੇਹੀਆਂ ਦੇ ਉਸ ਵਿਸ਼ਵਾਸ ਦੀ ਵੀ ਹੈ ਜਿਹੜੇ ਆਖਿਰੀ ਪਲਾਂ ਤੱਕ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਸਨ। ਜਿਹਨਾਂ ਨੂੰ ਲੱਗਦਾ ਸੀ ਕਿ ਤਾਕ਼ਤ, ਤਰੱਕੀ ਅਤੇ ਪ੍ਰਭੁਤਵ ਦੀਆਂ ਵੱਡੀਆਂਵੱਡੀਆਂ ਗੱਲਾਂ ਕਰਨ ਵਾਲਾ ਇਹ ਰਾਸ਼ਟਰ ਆਪਣੇ ਨਾਗਰਿਕ ਲਈ ਕੁਝ ਨਾ ਕੁਝ ਤਾਂ ਜਰੂਰ ਕਰੇਗਾ। ਮਿਹਨਤਕਸ਼ਾਂ  ਦੇ ਕੌਮਾਂਤਰੀ ਤਿਓਹਾਰ ਮਈ ਦੇ ਸਮਾਗਮਾਂ ਦੀ ਲੜੀ ਤੋਂ ਬਾਅਦ ਸਰਬਜੀਤ ਦੀ ਭੈਣ ਦਲਬੀਰ ਕੌ ਹਾਰ ਗਈ। ਸਰਬਜੀਤ ਦੀ ਰਿਹਾਈ ਲੈ ਉਸਦੇ ਨਾਲ ਤੁਰੇ ਲੋਕ ਹਾਰ ਗਏ। ਚੋਣਾਂ ਵਿੱਚ ਮਨਮਰਜੀ ਦੇ ਹਾਲਾਤ ਪੈਦਾ ਕਰਨ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ ਸ਼ਤਰੰਜ ਦਾ ਇੱਕ ਮੋਹਰਾ ਸਮਝਣ, ਲੋਕਾਂ ਦੇ ਹ੍ਨ੍ਝੂਆਂ ਨੂੰ ਦਰਕਿਨਾਰ ਕਰਕੇ ਦਾਅਵਤਾਂ ਉਡਾਉਣ, ਅਤੇ ਤੋਹਫ਼ੇ ਲੈਣ-ਦੇਣ ਵਾਲੀ ਸਿਆਸਤ ਜਿੱਤ ਗਈ।  ਕਦੇ ਸਰਹੱਦ ਤੇ ਰਾਖੀ ਕਰਦੇ ਕਿਸੇ ਜੁਆਨ ਦਾ ਸਿਰ ਕੱਟ ਲਿਆ ਗਿਆ ਤੇ ਕਦੇ ਵਾਅਦਾ ਕਰਕੇ ਵੀ ਸਰਬਜੀਤ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਗਿਆ। ਲੱਗਦੈ ਸਾਨੂੰ ਇਸ ਸਭਕੁਝ ਦੀ ਆਦਤ ਪੈ ਚੁੱਕੀ ਹੈ। ਕਿਓਂਕਿ ਮਰਨ ਵਾਲੇ ਕਿਸੇ ਆਮ ਪਰਿਵਾਰ ਨਾਲ ਸਬੰਧਿਤ ਹੁੰਦੇ ਹਨ। ਬੜੇ ਬੇਬਸ ਹੁੰਦੇ ਹਨ। ਕੁਝ ਨਹੀਂ ਕਰ ਸਕਦੇ ਵਿਚਾਰੇ। ਸਿਰਫ ਆਹ ਭਰ ਸੱਕਦੇ ਹਨ, ਬਦ ਦੁਆ ਦੇ ਸਕਦੇ ਹਨ ਤੇ ਬਦਦੁਆਵਾਂ ਤੋਂ ਇਥੇ ਕਿਸੇ ਸਿਆਸਤਦਾਨ ਨੂੰ ਡਰ ਨਹੀਂ ਲੱਗਦਾ। ਓਹ ਆਪਣੀਆਂ ਸਿਆਸਤਾਂ 'ਚ ਰੁਝੇ ਰਹਿੰਦੇ ਹਨ। ਸ਼ਤਰੰਜ ਦੀ ਕੋਈ ਨਵੀਂ ਚਾਲ ਚਲਦੇ ਰਹਿੰਦੇ ਹਨ। ਜਿਆਦਾ ਤੋਂ ਜਿਆਦਾ---ਕੋਈ ਜਾਂਚ   ਕੋਈ ਕਮਿਸ਼ਨ---ਤੇ ਫਿਰ ਲੰਮਾ ਸਮਾਂ ਸਾਰੇ ਮਾਮਲੇ ਤੇ ਸਾਜਿਸ਼ੀ ਜਾਹਿ ਧੁੰਧ। ਏਨੇ ਵਿੱਚ ਸਭਨੂੰ ਭੁੱਲ ਭੁਲਾ ਜਾਂਦਾ ਹੈ ਕੀ ਹੋਇਆ ਸੀ, ਕਿਥੇ ਹੋਇਆ ਸੀ, ਕਿੰਝ ਹੋਇਆ ਸੀ----ਤੇ ਫਿਰ ਆ ਜਾਂਦੀ ਹੈ ਇਸ ਸਿਆਸਤੀ ਸ਼ਤਰੰਜ ਤੇ ਕਿਸੇ ਹੋਰ ਦੇ ਬਲਿਦਾਨ ਦੀ ਵਾਰੀ------ਇਹ ਪਾਕਿਸਤਾਨ ਵੀ ਪਾਕ---ਨਾਲੇ ਮੇਰਾ ਭਾਰਤ  ਮਹਾਨ !


ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?
No comments: