Monday, April 29, 2013

ਮਨੋਰੋਗ ਸਿਹਤ ਦੀ ਪ੍ਰਫੁਲਤਾ

ਸੀ ਐਮ ਸੀ ਨੇ ਮਨੋਰੋਗਾਂ ਬਾਰੇ ਲਗਾਇਆ ਕੈਂਪ
27 ਤਰੀਕ ਨੂੰ ਕਾਲਜ ਆਫ ਨਰਸਿੰਗ ਕ੍ਰਿਸਚਿਅਨ ਮੈਡੀਕਲ ਕਾਲਜ ਲੁਧਿਆਣਾ ਦੇ ਮੈਂਟਲ ਹੇਲਥ ( ਸਾਈਕੇਟਰਿਕ) ਨਰਸਿੰਗ ਦੇ ਐਮ ਐਸ ਸੀ ਨਰਸਿੰਗ ਦੂਜੇ ਸਾਲ ਵਿਦਿਆਰਥੀਆਂ ਨੇ ਸਰਕਾਰੀ  ਪ੍ਰਾਈਮਰੀ ਸਕੂਲ ਜਮਾਲ ਪੁਰ ਵਿੱਚ ਮਨੋਰੋਗ ਸਿਹਤ ਦੀ ਪ੍ਰਫੁਲਤਾ ਲਈ ਇੱਕ ਕੈਂਪ ਆਯੋਜਿਤ ਕੀਤਾ , ਜਿਸ ਵਿੱਚ ਮਨੋਰੋਗਾਂ ਦੇ ਮਤਲਬ ਅਤੇ ਰੋਕਥਾਮ ਨੂੰ ਦਰਸਾਉਂਦੀ ਇੱਕ ਪੋਸਟਰ ਪ੍ਰਦਰਸ਼ਨੀ ਲਗਾਈ ਗਈ | ਪ੍ਰੋਗ੍ਰਾਮ ਦੀ ਸ਼ੁਰੁਆਤ ਨੀਰਜ ਗਿੱਲ ਵਲੋਂ ਪ੍ਰਾਰਥਨਾ ਕਰਨ ਨਾਲ ਕੀਤੀ ਗਈ | ਡਾਕਟਰ ਟਰੀਜ਼ਾ ਜੀਵਨ ਨੇ ਆਏ ਹੋਏ ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਅੱਗਰਵਾਲ ਅਤੇ ਗੇਸਟ ਆਫ ਆਨਰ ਡਾਕਟਰ ਦੇਸਵਾਲ ਦਾ ਸੁਆਗਤ ਕੀਤਾ ਅਤੇ ਮਾਨਸਿਕ ਬਿਮਾਰੀਆਂ ਬਾਰੇ ਮੁੱਢਲੀ ਜਾਣਕਾਰੀ ਦਿਤੀ | ਸ੍ਰੀਮਤੀ ਸੁਨੀਤਾ ਅੱਗਰਵਾਲ ਨੇ ਮਾਨਸਿਕ ਰੋਗਾਂ ਬਾਰੇ ਚੇਤਨਤਾ ਦੀ ਮਹੱਤਤਾ ਨੂੰ ਉਭਾਰਿਆ ਅਤੇ ਕਿਹਾ ਕਿ ਅਜਿਹੇ ਪ੍ਰੋਗ੍ਰਾਮ ਖਾਸ ਕਰ ਕੇ ਸਕੂਲ ਅਧਿਆਪਕਾਂ ਲਈ ਬਹੁਤ ਫਾਇਦੇਮੰਦ ਹਨ | 
ਡਾਕਟਰ ਦੇਸਵਾਲ ਨੇ ਮਾਨਸਿਕ ਰੋਗਾਂ ਅਤੇ ਇਲਾਜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ | ਇਸ ਪ੍ਰੋਗ੍ਰਾਮ ਵਿੱਚ ਪ੍ਰੋਫੇਸਰ  ਗਲੋਰੀ ਸੈਮੁਅਲ, ਪ੍ਰੋਫੇਸਰ ਸ਼ਬਨਮ ਮਸੀਹ,  ਡਾਕਟਰ ਰੁਬੀਨਾ,ਡਾਕਟਰ ਅਤੁਲ, ਡਾਕਟਰ ਨਵੀਨ ਅਤੇ ਸਕੂਲ ਦੇ ਪ੍ਰਿੰਸਿਪਲ ਜਗਦੀਸ਼ ਸਿੰਘ ਜੀ ਸ਼ਾਮਲ ਹੋਏ | ਇਹ ਪ੍ਰੋਗ੍ਰਾਮ ਡਾਕਟਰ ਟਰੀਜ਼ਾ ਜੀਵਨ ਅਤੇ ਪ੍ਰੋਫੇਸਰ  ਗਲੋਰੀ ਸੈਮੁਅਲ ਦੀ ਅਗਵਾਈ ਹੇਠ  ਕੀਤਾ ਗਿਆ, ਜਿਸ ਵਿੱਚ ਉਦਾਸੀ, ਮੰਦਬੁਧੀ ਅਤੇ ਤੇਜ਼ੀ ਆਦਿ ਬਿਮਾਰੀਆਂ ਦੇ  ਮਰੀਜ ਆਏ | ਡਾਕਟਰ ਟਰੀਜ਼ਾ ਜੀਵਨ ਅਤੇ ਐਮ ਐਸ ਸੀ ਨਰਸਿੰਗ ਦੂਜੇ ਸਾਲ ਦੇ ਵਿਦਿਆਰਥੀਆਂ ਓਹਨਾਂ ਦੇ ਸੁਆਲਾਂ ਦੇ ਜੁਆਬ ਦਿਤੇ | ਇਸ ਪ੍ਰੋਗ੍ਰਾਮ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਅਜਿਹੇ ਪ੍ਰੋਗ੍ਰਾਮ ਕਰਵਾਉਂਦੇ ਰਹਿਣ ਦੀ ਲੋੜ ਮਹਿਸੂਸ ਕੀਤੀ |

No comments: