Friday, February 15, 2013

ਤਰਲੋਕ ਜੱਜ ਨੂੰ ਯਾਦ ਕਰਦਿਆਂ

ਨਾ ਮਿਲ ਸਕਣ ਦਾ ਪਛਤਾਵਾ ਹਮੇਸ਼ਾ ਹੀ ਰਹੇਗਾ/ਗੁਲਸ਼ਨ ਦਿਆਲ 
Gulshan Dayal  on FB
ਅੱਜ ਮਨ ਬਹੁਤ ਉਦਾਸ ਰਿਹਾ , ਤਰਲੋਕ ਜੀ ਬਾਰੇ ਸੁਣ ਕੇ ...ਇੱਕ ਪਛਤਾਵੇ ਨਾਲ ਮਨ ਵੀ ਭਰ ਗਿਆ ...ਪਿਛਲੇ ਵਰ੍ਹੇ ਉਨ੍ਹਾਂ ਇੱਕ ਪ੍ਰੋਗਰਾਮ ਵੀ ਬਣਾਇਆ ਮਿਲਣ ਲਈ ਪਰ ਵਿਚੇ ਹੀ ਰਹਿ ਗਿਆ ; ਇਸ ਸਾਲ ਵੀ ਬਹੁਤ ਚਾਹ ਕੇ ਮੈਂ ਉਨ੍ਹਾਂ ਨੂੰ ਮਿਲ ਨਹੀਂ ਸਕੀ ਹਾਲਾਂਕਿ ਮੈਂ ਉਨ੍ਹਾਂ ਦੇ ਸ਼ਹਿਰ ਵਿਚੋਂ ਵੀ ਲੰਘੀ ...ਉਸ ਵੇਲੇ ਮੈਂਨੂੰ ਉਨ੍ਹਾਂ ਦੀ ਇਸ ਬਿਮਾਰੀ ਬਾਰੇ ਨਹੀਂ ਸੀ ਪਤਾ , ਉਸ ਤਰ੍ਹਾਂ ਹੀ ਸੋਚਦੀ ਸੀ ਕਿ ਉਹ ਕੁਝ ਢਿਲੇ ਮੱਠੇ ਰਹਿੰਦੇ ਹਨ ..ਜੇ ਪਤਾ ਹੁੰਦਾ ਕਿ ਉਹ ਇੰਨੀ ਗੰਭੀਰ ਬਿਮਾਰੀ ਨਾਲ ਘੁਲ ਰਹੇ ਹਨ ਤਾਂ ਸ਼ਾਇਦ ਮੈਂ ਜਾ ਹੀ ਆਓਂਦੀ ....ਹੁਣ ਸੋਚਦੀ ਹਾਂ ਕਿ ਜਦ ਕੁਝ ਕਰਨ ਨੂੰ ਦਿਲ ਕਰੇ ਉਸੇ ਵੇਲੇ ਹੀ ਕਰ ਲੈਣਾ ਚਾਹੀਦਾ ਹੈ ਕਲ ਤੇ ਕਦੀ ਨਹੀਂ ਪਾਣਾ ਚਾਹੀਦਾ ...ਉਹ ਮੇਰੇ ਸਭ ਤੋਂ ਮੱਢਲੇ ਦੋਸਤਾਂ ਵਿਚੋਂ ਹਨ ਜਿਨ੍ਹਾਂ ਖੁਲ੍ਹੀਆਂ ਬਾਹਾਂ ਨਾਲ ਮੇਰਾ ਸੁਆਗਤ ਕੀਤਾ ...ਇੱਕ ਮੋਹ ਭਰਿਆ ਰਿਸ਼ਤਾ ਰੱਖਿਆ..ਇਕ ਵਾਰ ਕਿਸੇ ਗੱਲੋਂ ਨਾਰਾਜ਼ ਵੀ ਹੋ ਗਏ ..ਇਹ ਨਾਰਾਜ਼ਗੀ ਵੀ ਉਨ੍ਹਾਂ ਇੱਕ ਅਪਣਤ ਵਿਚੋਂ ਕੀਤੀ ਸੀ ..ਕਦੀ ਕਦੀ ਮੇਰੀ ਕੋਈ ਕਵਿਤਾ ਬਾਰੇ ਉਹ ਆਪਣੀ ਸੁਹਣੀ ਰਾਏ ਵੀ ਭੇਜਦੇ ਤੇ ਜਿਵੇਂ ਵੀ ਉਹ ਮੇਰੇ ਬਾਰੇ ਮਹਿਸੂਸ ਕਰਦੇ ਬਿਨਾ ਝਿਜਕ ਦੇ ਆਖ ਦਿੰਦੇ ..ਉਨ੍ਹਾਂ ਨੂੰ ਨਾ ਮਿਲ ਸਕਣ ਦਾ ਪਛਤਾਵਾ ਹਮੇਸ਼ਾ ਹੀ ਰਹੇਗਾ .....
ਜੇ ਮੈਂ ਉਨ੍ਹਾਂ ਦੇ ਕੋਲ ਕਿਤੇ ਨੇਡ਼ੇ ਰਹਿੰਦੀ ਤਾਂ ਮੈਂ ਦਾਵੇ ਨਾਲ ਆਖ ਅਕਦੀ ਹਾਂ ਕਿ ਉਨ੍ਹਾਂ ਨਾਲ ਬਿਤਾਇਆ ਸਮਾਂ ਹੋਰ ਵੀ ਅਮੀਰ ਤੇ ਕੀਮਤੀ ਹੋਣਾ ਸੀ ...ਮੈਂ ਆਪਣੇ ਆਪ ਨੂੰ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਸਮਝਦੀ ਹਾਂ ਜਿਸ ਨੂੰ ਹਰ ਕੋਲੋਂ ਭਰਪੂਰ ਪਿਆਰ ਮਿਲਿਆ ਤੇ ਮੈਨੂੰ ਹਰ ਇੱਕ ਨਾਲ ਬੇਹੱਦ ਪਿਆਰ ਹੈ ..ਭਾਵੇਂ ਮੈਂ ਕਿਸੇ ਨਾਲ ਕੋਈ ਗੱਲ ਕਰ ਸਕਾਂ ਜਾਂ ਨਾਂ ...ਉਨ੍ਹਾਂ ਦੀ ਯਾਦ ਵਿਚ ਮੈਂ ਇਹੀ ਆਖਾਂਗੀ ਕਿ ਚੰਗਾ ਹੈ ਕਿ ਜੇ ਆਪਾਂ ਹਮੇਸ਼ਾਂ ਹੀ ਇੱਕ ਦੂਜੇ ਲਈ ਮੋਹ ਤੇ ਸ਼ੁਭ ਇਛਾਵਾਂ ਨਾਲ ਭਰੇ ਰਹਿ ਸਕੀਏ ...ਬਿਨਾ ਕਿਸੇ ਗਿਲੇ ਜਾਂ ਈਰਖਾ ਦੇ ..ਜਿੰਦਗੀ ਬਹੁਤ ਛੋਟੀ ਹੈ ..ਆਲੇ ਦੁਆਲੇ ਦੇਖੋ ਕਿੰਨੀ ਗੁਰਬੱਤ , ਗਰੀਬੀ ਤੇ ਬਦਨਸੀਬੀ ਹੈ ...ਕਿੰਨੇ ਖੁਸ਼ਕਿਸ੍ਮਤ ਹਾਂ ਅਸੀਂ ਕਿ ਸਾਨੂੰ ਇੱਕ ਦੂਜੇ ਦੀ ਇਜ਼ਤ ਕਰਨ ਤੇ ਇੱਕ ਦੂਜੇ ਨਾਲ ਪਿਆਰ ਕਰਨ ਦਾ ਇੱਕ ਮੌਕਾ ਮਿਲਦਾ ਹੈ ..ਰੱਬ ਉਨ੍ਹਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਤੇ ਹਿੰਮਤ ਬਖਸ਼ੇ ..ਜਿਥੇ ਵੀ ਉਹ ਹਨ ਖੁਸ਼ ਰਹਿਣ ..ਆਓ ਉਨ੍ਹਾਂ ਨੂੰ ਲਈ ਸੁਹਣੀ ਦੁਆ ਕਰੀਏ ..ਤਿੱਬਤੀ ਲੋਕ ਵਿਸ਼ਵਾਸ਼ ਕਰਦੇ ਹਨ ਕਿ ਸਾਡੀ ਮਨ ਦੀ ਅਵਸਥਾ ਹੀ ਕਿਸਮਤ ਬਦਲ ਦਿੰਦੀ ਹੈ ਤੇ ਅਸੀਂ ਜੇ ਜਾ ਚੁੱਕੇ ਲੋਕਾਂ ਲਈ ਸੁਹਣੀ ਜਿਹੀ ਦੁਆ ਕਰੀਏ ...ਉਨ੍ਹਾਂ ਨੂੰ ਜ਼ਰੁਰ ਖੁਸ਼ੀ ਦਿੰਦੀ ਹੈ .....
ਮੈਨੂੰ ਉਹ ਹਮੇਸ਼ਾ ਯਾਦ ਰਹਿਣਗੇ ...ਇੱਕ ਚੰਗੇ ਇਨਸਾਨ ਵਜੋਂ ਜੋ ਜਿੰਦਗੀ ਨਾਲ ਪਿਆਰ ਕਰਦੇ ਸਨ ਤੇ ਬਹੁਤ ਪਿਆਰ ਵੰਡਣ ਦਾ ਹੌਸਲਾ ਰਖਦੇ ਸਨ
---ਗੁਲਸ਼ਨ ਦਿਆਲ

ਉਫ਼---ਅੱਜ ਸ਼ਾਮੀ ਅੱਗ ਦੇ ਵਸਤਰਾਂ ਵਿੱਚ ਹੋਵੇਗਾ ਮੇਰੀ ਚਡ਼੍ਹਦੀ ਜਵਾਨੀ ਵੇਲੇ ਦਾ ਦੋਸਤ ਤਰਲੋਕ ਜੱਜ---ਅਲਵਿਦਾ----ਅਣਜਾਨ  ਰਾਹਾ ਦੇ ਰਾਹੀ----ਪਰਮਾਤਮਾ ਤੇਰੀ ਰੂਹ ਰੂਹ ਨੂੰ ਸ਼ਾਂਤੀ ਬਖਸ਼ੇ ਤੇ---ਸਾਨੂੰ ਤੇਰੇ ਤੁਰ ਜਾਣ ਦਾ ਮ ਸਹਿਣ ਦੀ ਸਮਰਥਾ----ਅਲਵਿਦਾ-----ਡਾਕਟਰ ਹਰਜਿੰਦਰ ਸਿੰਘ ਲਾਲ ਦੇਹਾਂਤ ਦੀ ਖਬਰ ਤੋਂ ਤੁਰੰਤ ਬਾਅਦ--

ਮਨਮਿੰਦਰ ਢਿੱਲੋਂ ਹੁਰਾਂ ਨੇ ਕਿਹਾ---ਤੁਰ ਗਿਆ ਉਹ ਬਿਨਾ ਦੱਸਿਆਂ ਹੀ
ਕਿ ਉਦਾਸ ਰਾਹਾਂ ਚ ਬਸ
ਨਿਸ਼ਾਨ ਬਾਕੀ ਹੈ। ਅਲਵਿਦਾ ਜੱਜ ਸਾਹਿਬ--
-

ਸ਼ਿੰਦਰ ਸ਼ਿੰਦ ਨੇ ਆਖਿਆ---
ਉਂਨਾਂ ਨੂੰ ਪਤਾ ਲੱਗ ਗਿਆ ਸੀ ..............ਕਿ ਬਸ ਅੱਜ ਹਾਂ ਕਿ ਭ੍ਲ੍ਕ ਹਾਂ ...........ਮੇਰੀ ਕੁਝ ਦਿਨ ਪਹਿਲਾਂ ਹੀ ਗੱਲ ਹੋਈ ਸੀ ਬਹੁਤ ਹੀ ਉਦਾਸ ਸੰਨ ....................
" ਰਹੁ ਚਾਨਣ ਤੁਹਾਡੇ ਅੰਬਰੀਂ ਪਰ ਮੈ ਨਹੀਂ ਹੋਣਾ ,
ਨਹੀਂ ਦਿਲ ਨੂੰ ਡੁਲਾਉਣਾ , ਬਸ " ਉਹ ਜਾਂਣੇ " ਆਖਿਆ ਕਰਨਾ |

ਅਵਤਾਰ ਜੌੜਾ ਹੁਰਾਂ ਨੇ ਦੁੱਖ ਦੀ ਇਸ ਘੜੀ ਵਿੱਚ ਤਰਲੋਕ ਜੱਜ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ------- 
ਤਰਲੋਕ ਮਿੱਤਰ ਪਿਆਰਾ ਸੀ.ਕੁਝ ਅਰਸਾ ਪਹਿਲਾਂ ਰੇਡੀਉ ਸਟੇਸ਼ਨ,ਜਲੰਧਰ,ਵਿਦਿਆਰਥੀ ਹਰਮੀਤ,ਸੁਸ਼ੀਲ ਰਹੇਜਾ ਨਾਲ ਇਕ ਕਵੀ-ਦਰਬਾਰ ਵਿਚ ਮਿਲਿਆ ਸੀਉਸਦੀ ਨਵੀਂ ਭੇਟ ਕਿਤਾਬ ਉਸ ਮਿਲਣੀ ਦੀ ਸਦੀਵੀ ਨਿਸ਼ਾਨੀ ਬਣ ਗਈ ਹੈ,ਹੁਣ.ਲੀਵਰ ਕੈਂਸਰ ਜਹੀ ਬੀਮਾਰੀ ਬਾਰੇ ਬਾਅਦ ਵਿਚ ਪਤਾ ਲੱਗਾ ਸੀ.ਗਾਇਕ ਸਿਰਤਾਜ ਨਾਲ ਪੰਗਾ ਉਸਦੀ ਅਸੂਲ-ਪ੍ਰਸਤ ਸਖ਼ਸ਼ੀਅਤ ਦੀ ਮਿਸਾਲ ਸੀ.ਫ਼ਿਰੋਜ਼ਪੁਰ ਦੀਆਂ ਅਣਗਿਣਤ ਮਿਲਣੀਆਂ ਸਿਮਰਤੀਆਂ ਬਣ ਗਈਆਂ ਹਨ.ਮਨਿੰਦਰ,ਕਰਨੈਲ ਨਿੱਝਰ ਬਾਅਦ ਹੁਣ ਉਸਦਾ ਵਿਛਡ਼ ਜਾਣਾ ਅਸਿਹ ਬਣ ਰਿਹਾ ਹੈ.ਬਹੁਤ ਅਫ਼ਸੋਸ ਹੋ ਰਿਹਾ ਹੈ.

ਤਰਲੋਕ ਜਜ ਦੇ ਅਚਾਨਕ 
ਵਿਛੋੜੇ 'ਤੇ ਸ਼ਾਇਰ ਮਿੱਤਰ ਮਹਿੰਦਰ ਦੀਪ ਗਰੇਵਾਲ ਨੇ ਭਰੇ ਮਨ ਨਾਲ ਸ਼ਰਧਾਂਜਲੀ ਦੇਂਦੀਆਂ ਆਖਿਆ ਹੈ--
ਸਿਖਰਾਂ 'ਤੋਂ ਇਕ ਤਾਰਾ ਟੁਟਿਆ, ਉਚਾ ਉਠਿਆ ਸ਼ੋਰ
ਇਕੋ ਪਲ ਵਿਚ ਅੰਬਰ ਅਖੋਂ, ਟੁਟ ਗਈ ਇਕ ਲਿਸ਼ਕੋਰ--
(ਮਹਿੰਦਰ ਦੀਪ ਗਰੇਵਾਲ)No comments: