Saturday, April 14, 2012

ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਵਿਸਾਖੀ ਦਾ ਪਾਵਨ ਤਿਓਹਾਰ

ਲੁਧਿਆਣਾ 'ਚ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਬਾਣੇ ਵਾਲੇ ਸਿੰਘਾਂ ਦਾ ਸਨਮਾਣ
ਵਿਸਾਖੀ ਦੇ ਪਾਵਨ ਮੌਕੇ ਖਾਲਸਾ ਸਾਜਣਾ ਦਾ ਇਤਿਹਾਸਿਕ ਦਿਵਸ ਇਸ ਵਾਰ ਵੀ ਦੇਸ਼ ਅਤੇ ਦੁਨੀਆ ਵਿੱਚ ਬੜੇ ਹੀ ਜੋਸ਼ੀ ਖਰੋਸ਼ ਅਤੇ ਉਤਸ਼ਾਹ ਨਾਲ ਮਹਾਇਆ ਗਿਆ. ਇਹਨਾਂ ਸਾਰਿਆਂ  ਸਮਾਗਮਾਂ ਵਿੱਚ ਹੀ ਹਰ ਵਰਗ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ.  ਇਹਨਾਂ ਸਮਾਗਮਾਂ ਵਿੱਚ ਇੱਕ ਯਾਦਗਾਰੀ ਸਮਾਗਮ ਲੁਧਿਆਨਾ ਵਿੱਚ ਵੀ ਹੋਇਆ. ਨਵੇਂ ਡੀ ਐਮ ਸੀ ਹਸਪਤਾਲ ਦੇ ਬਿਲਕੁਲ ਨੇੜੇ ਪੈਂਦੇ ਇਲਾਕੇ ਰਾਜਪੁਰਾ ਵਿੱਚ ਸਥਿਤ ਗੁਰਦਵਾਰਾ ਦੁੱਖ ਭੰਜਨੀ ਸਾਹਿਬ ਵਿਖੇ ਹੋਏ ਇਸ ਸਮਾਗਮ ਵਿੱਚ ਬਾਣੀ ਅਤੇ ਬਾਣੇ ਦੇ ਧਾਰਨੀ ਸਿੰਘਾਂ ਦਾ ਸਨਮਾਣ ਇਸ ਸਮਾਗਮ ਦੀ ਇੱਕ ਖਾਸ ਖਿਚ ਸੀ. ਨਾ ਕੋਈ ਰੌਲਾ ਗੌਲਾ ਤੇ ਨਾ ਹੀ ਕੋਈ ਤੜਕ ਭੜਕ ਜਾਂ ਚਮਕ ਦਮਕ....ਬਸ ਸਾਦਗੀ ਅਤੇ ਪਾਕੀਜ਼ਗੀ ਹੀ ਨਜ਼ਰ ਆ ਰਹੀ ਸੀ ਹਰ ਪਾਸੇ. ਪਿਛਲੇ ਪੱਚੀ ਤੀਹ ਸਾਲਾਂ ਤੋਂ ਚਲ ਰਹੇ ਇਸ ਗੁਰਦਵਾਰੇ ਦੀ ਮਾਣਤਾ ਬਾਰੇ ਵੀ ਬੜੀਆਂ ਕਹਾਣੀਆਂ ਦਾ ਪਤਾ ਲੱਗਿਆ. ਲੋਕਾਂ ਨੇ ਦੱਸਿਆ ਕੀ ਕਿਵੇਂ ਇਥੇ  ਆ ਕੇ ਉਹਨਾਂ ਨੂੰ ਬਾਣੀ ਅਤੇ ਬਾਣੇ ਨਾਲ ਅਥਾਹ ਪਿਆਰ ਜਾਗਿਆ ਅਤੇ ਫਿਰ ਉਹਨਾਂ ਨੇ ਜਿੰਦਗੀ 'ਚ ਆਈਆਂ ਮੁਸ਼ਕਿਲਾਂ ਨੂੰ ਕਿਵੇਂ ਹਸ ਹਸ ਕੇ ਹੀ ਲੰਘਾ ਦਿੱਤਾ. ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ  ਲੋਕ ਆਲੇ ਦੁਆਲਿਓਂ ਤਾਂ  ਆਏ ਹੀ ਹੋਏ ਸਨ ਦੂਰੋਂ ਦੂਰੋਂ  ਵੀ ਲੋਕ ਬਹੁਤ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ. ਨਾ ਕੋਈ ਸਖਤੀ, ਨਾ ਕਿਸੇ  ਘੂਰੀ ਵੱਟਦੇ ਸੇਵਾਦਾਰ ਦੀ ਨਜਰ ਤੇ ਨਾ ਹੀ ਕੋਈ ਰਸਮੀ ਜਹੀ  ਹੋਰ ਗੱਲ ਪਰ ਸਭ ਕੁਝ ਆਪਣੇ ਆਪ ਹੀ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ ਅਤੇ ਪੂਰੇ ਅਨੁਸ਼ਾਸਨ ਨਾਲ. ਬੱਚੇ ਤੱਕ ਵੀ ਇੱਕ ਡਸਿਪਲਿਨ ਵਿੱਚ ਚੱਲ ਰਹੇ ਸਨ. ਸਮਾਗਮ ਵਿੱਚ ਹਿੰਦੂ ਵੀ ਸਨ ਤੇ ਪੱਗਾਂ ਵਾਲੇ ਸਿੱਖ ਸਰਦਾਰ ਵੀ. ਬਾਫੇ ਵਾਲੇ ਸਿੰਘਾਂ ਦਾ ਸਤਿਕਾਰ ਸ਼ਸਤਰ ਭੇਂਟ ਕਰਕੇ ਵੀ ਕੀਤਾ ਗਿਆ. ਮੁੱਖ ਸੇਵਾਦਾਰ ਸੁਰਜੀਤ ਸਿੰਘ ਬਰਨਾਲਾ ਸਮਾਗਮ ਦੇ ਪ੍ਰਬੰਧਾਂ ਨੂੰ ਵੀ ਦੇਖ ਰਹੇ ਸਨ, ਲੰਗਰ ਪਾਣੀ ਦੀ ਸੇਵਾ ਵਿੱਚ ਵੀ ਖੁਦ ਕਦੇ ਪਾਣੀ ਦੀ ਕੇਤਲੀ ਤੇ ਕਦੇ ਦਾਲ, ਖੀਰ ਜਾਂ ਪ੍ਰਸ਼ਾਦੇ ਵੰਡਣ ਦੀ ਸੇਵਾ ਨਿਭਾ ਕੇ ਆਪਨ ਹਿੱਸਾ ਪਾ ਰਹੇ ਸਨ. ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਜਥੇਦਾਰ ਬਾਬਾ ਬਲਕਾਰ ਸਿੰਘ, ਜਥੇਦਾਰ ਗੁਰਨਾਮ ਸਿੰਘ, ਜਥੇਦਾਰ ਜੋਗਿੰਦਰ ਸਿੰਘ ਜਥੇਦਾਰ ਰਾਮ ਸਿੰਘ, ਭਾਈ ਸਾਹਿਬ ਭਾਈ ਗੁਰਨਾਮ ਸਿੰਘ, ਬਾਬਾ ਜਗਰੂਪ ਸਿੰਘ ਅਤੇ ਨਿਸ਼ਕਾਮ ਲੋਕ ਸੇਵਕ ਰਵੀ ਸੋਈ ਸਮੇਤ ਕਈ ਸ਼ਖਸੀਅਤਾਂ ਦਾ ਸਨਮਾਣ ਕੀਤਾ ਗਿਆ. ਗੁਰਦਵਾਰੇ ਦੀ ਸੇਵਾ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਨ ਵਾਲੀ ਬੀਬੀ ਗੁਰਦੇਵਲਈ  ਕੌਰ ਗਰੇਵਾਲ ਅਤੇ ਹੋਰਨਾਂ ਬੀਬੀਆਂ ਨੇ ਵੀ ਇਸ ਸਨਮਾਣ ਨੂੰ ਬੜੇ ਹੀ ਸਤਿਕਾਰ ਨਾਲ ਇੱਕ ਆਸ਼ੀਰਵਾਦ ਵਾਂਗ ਲਿਆ. ਸਿਰੋਪਿਆਂ ਨਾਲ ਸਨਮਾਣ ਵੇਲੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੇ ਸਨਮਾਣ ਲੈਣ ਤੋਂ ਪਹਿਲਾਂ ਅਤੇ  ਮਗਰੋਂ  ਦੋਵੇਂ ਵਾਰ ਬੜੀ ਹੀ ਨਿਮਰਤਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਸਾਹਮਣੇ ਮੱਥਾ ਨਾ ਟੇਕਿਆ ਹੋਵੇ. ਖਾਲਸਾ ਸਾਜਣਾ ਦੇ ਇਤਿਹਾਸਿਕ ਮੌਕੇ ਦੀ ਯਾਦ ਤਾਜ਼ਾ ਕਰਾਉਂਦਿਆਂ ਇਹ ਸਮਾਗਮ ਵੀ ਗੁਰੂ ਘਰ ਲਈ ਸ਼ਰਧਾ ਅਤੇ ਸਤਿਕਾਰ ਜਗਾਉਣ ਵਿੱਚ ਕਾਮਯਾਬ ਰਿਹਾ. ਇਸ ਏਥਨ ਦੀ ਮਾਨਤਾ ਬਾਰੇ ਵੀ ਦੱਸਿਆ ਜਾਏਗਾ ਪਰ ਕਿਸੇ ਅਗਲੀ ਪੋਸਟ ਵਿੱਚ. --ਰੈਕਟਰ ਕਥੂਰੀਆ 

No comments: