Tuesday, January 17, 2012

.........ਆਹ !.... ਅਜਮੇਰ ਗਿੱਲ !

ਮੇਰੇ ਮਿੱਤਰੋ ! ਪੰਜਾਬੀ ਗ਼ਜ਼ਲ ਦਾ ਨਾਮਵਰ ਗ਼ਜ਼ਲ-ਗੋ ਅਜਮੇਰ ਗਿੱਲ ਨਹੀਂ ਰਿਹਾ। ਉਹ ਮੇਰਾ ਜਿਗਰੀ ਯਾਰ ਸੀ। ਉਸ ਦੇ ਚਲੇ ਜਾਣ ਨਾਲ ਮਨ ਬਹੁਤ ਹੀ ਦੁਖੀ ਹੋਇਆ ਪਿਆ ਹੈ। ਹਾਲੇ ਕੁਝ ਦਿਨ ਹੀ ਤਾਂ ਹੋਏ ਨੇ ਪ੍ਰੋ. ਗੁਰਭਜਨ ਗਿੱਲ ਦੀ ਇੱਛਾ ਕਰ ਕੇ ਮੈਂ ਉਸ ਨਾਲ ਗੱਲਬਾਤ ਕੀਤੀ ਤੇ ਇੱਕ ਲੰਬਾ ਲੇਖ ਲਿਖਿਆ ਸੀ... "ਕੱਲਰ 'ਚ ਉੱਗਿਆ ਗੁਲਾਬ : ਅਜਮੇਰ ਗਿੱਲ"। ਉਸ ਦੀ ਪੰਜਵੀਂ ਕਿਤਾਬ 'ਮੇਰੇ ਸੂਰਜਮੁਖੀ' ਵੀ ਛਪੀ ਪਈ ਹੈ...ਪਰ ਉਸ ਨੂੰ ਵੇਖਣੀ ਨਸੀਬ ਨਹੀਂ ਹੋਈ। ਉਸ ਨੂੰ ਸ਼ਰਧਾਂਜਲੀ ਵਜੋਂ ਇੱਕ ਗ਼ਜ਼ਲ ਪੇਸ਼ ਹੈ...। ਮੇਰੀ ਇੱਛਾ ਹੈ ਕਿ ਤੁਸੀਂ ਇਸ ਗ਼ਜ਼ਲ ਨੂੰ ਆਪਣੇ ਸਾਰੇ ਮਿੱਤਰਾਂ-ਪਿਆਰਿਆਂ ਨਾਲ ਸਾਂਝੀ ਕਰੋ...ਅਮਰ 'ਸੂਫੀ'

          ............ਗ਼ਜ਼ਲ............. 

ਯਾਰਾਂ ..ਦਾ. .ਡਾਢਾ.. ਯਾਰ. .ਸੀ,. ਅਜਮੇਰ. ਗਿੱਲ।
ਲੋਕਾਂ ..ਦਾ. .ਵੀ. .ਗ਼ਮਖਾਰ. .ਸੀ, ਅਜਮੇਰ .ਗਿੱਲ।

ਉਸ .ਦੇ. .ਸ਼ਿਅਰਾਂ .ਵਿੱਚ .ਪੁਖਤਗੀ, .ਤੌਬਾ .ਮਿਰੀ,
ਬਸ .ਹਾਜ਼ਰ .ਦਾ .ਜਗਤਾਰ. ਸੀ, .ਅਜਮੇਰ .ਗਿੱਲ।

ਉਹ ..ਸਾਰੀ. .ਉਮਰਾ ...ਜੂਝਦਾ,.. ਲਿਖਦਾ.. ਰਿਹਾ,
ਹੱਥ. ਫਡ਼ .ਕਲਮ-ਤਲਵਾਰ .ਸੀ, .ਅਜਮੇਰ ਗਿੱਲ।

ਸਭ .ਨੂੰ.. ਦਿੰਦਾ. ਸੀ. ਹੌਸਲਾ, ..ਦਿਲ ..ਰੱਖਣ. ਦਾ,
ਤੇ ..ਦਿਲ. ਦਾ .ਖੁਦ .ਬੀਮਾਰ ਸੀ,. ਅਜਮੇਰ ਗਿੱਲ।

ਸੀ .ਘੋਲਾਂ ..ਵਿੱਚ.. ਵੀ.. .ਜੂਝਦਾ,.. ਉਹ... ਸੂਰਮਾ,
ਹੱਕਾਂ. .ਦਾ ...ਪਹਿਰੇਦਾਰ.. .ਸੀ, .ਅਜਮੇਰ .ਗਿੱਲ।

ਚਿੱਟੀ ..ਚਾਦਰ. .ਲੈ. .ਕੇ, .'ਤੁਰਿਆ' ..ਹੈ .ਮਿੱਤਰੋ,
ਉੱਚਾ ..ਸੁੱਚਾ ..ਕਿਰਦਾਰ.. .ਸੀ, .ਅਜਮੇਰ .ਗਿੱਲ।

ਉਂਝ .ਮੇਰੇ .ਮਿੱਤਰੋ !. ਉਹ. ਬਡ਼ਾ ..ਸੀ .ਸ਼ੇਰ-ਦਿਲ,
ਗਿਆ ਪਲ ਵਿੱਚ ਬਾਜ਼ੀ .ਹਾਰ ਸੀ, ਅਜਮੇਰ ਗਿੱਲ।

ਉਸ ਨੇ .ਆਉਣਾ ਹੌਲੀ ਜਿਹੀ, .ਕਹਿਣਾ, "ਸੁਣਾਅ ?"
'ਸੂਫੀ' .ਤੇਰਾ ..ਦਿਲਦਾਰ. ..ਸੀ, .ਅਜਮੇਰ .ਗਿੱਲ।


********0091 98555 43660.******

No comments: