Sunday, October 30, 2011

ਮਿੱਟੀ ਦਾ ਦੀਵਾ // ਡਾ.ਹਰਦੀਪ ਕੌਰ ਸੰਧੂ

ਦੀਵਾਲੀ ਦੀ ਰਾਤ ਨੂੰ
ਹਨ੍ਹੇਰੀ ਕੋਠਡ਼ੀ 'ਚ
ਬੈਠਾ ਇੱਕ ਖੂੰਜੇ ਲੱਗਿਆ
ਵਿਰਲਾਂ 'ਚੋਂ ਦੀ ਝਾਕਦਾ
ਤੇ ਇੱਕੋ ਟਕ ਨਿਹਾਰਦਾ
ਕਿਸੇ ਬਨ੍ਹੇਰੇ 'ਤੇ ਲੱਗੀਆਂ
ਟਿਮਟਮਾਉਂਦੀਆਂ ਮੋਮਬੱਤੀਆਂ ਨੂੰ
ਕਿਸੇ ਜੰਗਲੇ 'ਤੇ ਜਗਮਗਾਉਂਦੀਆਂ
ਰੰਗ - ਬਿਰੰਗੀਆਂ ਲਡ਼ੀਆਂ ਨੂੰ
ਤੇ ਮਨ ਹੀ ਮਨ
ਸ਼ਾਇਦ ਆਵਦੀ ਬੀਤੇ ਦੀ 

ਬਾਤ ਬੈਠਾ ਪਾਉਂਦਾ
ਓਹ ਵੀ ਦਿਨ ਸਨ
ਜਦ ਹੁੰਦੀ ਸੀ
ਦੀਵੇ ਦੀ ਸਰਦਾਰੀ
ਪੁੱਛ ਓਸ ਦੀ ਹੋਰ ਵੱਧ ਜਾਂਦੀ
ਜਦ ਆਉਂਦੀ ਸੀ ਦੀਵਾਲੀ
ਸਾਨੂੰ ਸਾਰਿਆਂ ਨੂੰ ' ਕੱਠੇ ਕਰਕੇ
ਬੇਬੇ ਬੱਠਲ 'ਚ ਸੀ ਪਾਉਂਦੀ
ਠੰਡੇ -ਠੰਡੇ ਪਾਣੀ ਨਾਲ
ਡੋਬ -ਡੋਬ ਨਹਾਉਂਦੀ
ਆਥਣ ਵੇਲੇ 'ਕੱਲੇ -'ਕੱਲੇ ਦਾ 

ਡਾ.ਹਰਦੀਪ ਕੌਰ ਸੰਧੂ 
ਮੁੰਹ -ਮੱਥਾ ਪੂੰਝਦੀ
ਸਰੋਂ ਦਾ ਤੇਲ 
ਹਰ ਦੀਵੇ 'ਚ ਪਾਉਂਦੀ 
ਰੂੰ ਦੀਆਂ ਵੱਟੀਆਂ ਬੱਤੀਆਂ 
ਹਰ ਦੀਵੇ 'ਚ ਟਿਕਾਉਂਦੀ 
'ਨ੍ਹੇਰਾ ਹੁੰਦੇ ਹੀ ਅਸੀਂ 
ਜੁਗਨੂੰ ਬਣ ਟਿਮਟਿਮਉਂਦੇ 
ਸਾਡੇ 'ਚੋਂ ਦੋ-ਦੋ ਦੀਵੇ 
ਪਿੰਡ ਦੀ ਫਿਰਨੀ 
ਗੁਰਦੁਆਰੇ ਤੇ ਵੱਡੇ ਦਰਵਾਜ਼ੇ 
ਬਾਹਰਲੇ ਘਰ ਵਾਲੀ ਰੂਡ਼ੀ 
ਬੁੱਢ਼ੇ ਬੋਹਡ਼ ਵਾਲੇ ਚੁਗਲ - ਚੌਂਕ 
ਖੇਤ ਵਾਲੀ ਮੋਟਰ 
ਸਾਂਝੇ ਖੂਹ 'ਤੇ 
ਤੇ ਨਾਲੇ .....
ਪਿੱਤਰਾਂ ਦੀ ਸਮਾਧ 'ਤੇ 
ਆਪਣੇ -ਆਪਣੇ ਹਿੱਸੇ ਦੀ 
ਰੌਸ਼ਨੀ ਸੀ ਖਿੰਡਾਉਂਦੇ 
ਬਾਕੀ ਦੇ ਸਾਥੀ ਦੀਵੇ 
ਘਰ ਦੇ ਬ੍ਨ੍ਹੇਰਿਆਂ 'ਤੇ 
ਇੱਕ ਦੂਜੇ ਨਾਲ ਜੁਡ਼ ਬੈਠ ਕੇ 
ਤੇਲ ਦੇ ਆਖਰੀ ਕੱਤਰੇ ਤੱਕ 
ਗਈ ਰਾਤ ਤੱਕ 
ਘਰ ਦੇ ਵਿਹਡ਼ੇ ਨੂੰ 
ਰਹਿੰਦੇ ਸੀ ਜਗਮਗਾਉਂਦੇ !

5 comments:

Dr. Hardeep Kaur Sandhu said...

ਏਸ ਦੀਵਾਲੀ ਨੂੰ "ਮਿੱਟੀ ਦਾ ਦੀਵਾ" ਨਾਂ ਦੀ ਕਵਿਤਾ ਰਾਹੀਂ ਪਿੰਡ ਨੂੰ ...ਪੰਜਾਬ ਨੂੰ ਯਾਦ ਕੀਤਾ। ਕਥੂਰੀਆ ਜੀ ਨੇ ਮੇਰੀ ਏਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਪੰਜਾਬ ਸਕਰੀਨ ਦੇ 30 ਅਕਤੂਬਰ ਦੇ ਸੰਡੇ-ਸਪੈਸ਼ਲ ਦਾ ਭਾਗ ਬਣਾਇਆ..ਜਿਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਮਿੱਟੀ ਦਾ ਦੀਵਾ ਆਪਣੀ ਬਾਤ ਪਹਿਲਾਂ ਪਂਜਾਬੀ ਵਿਹੜੇ ਪਾ ਰਿਹਾ ਸੀ...ਹੁਣ ਪੰਜਾਬ ਸਕਰੀਨ ਰਾਹੀਂ ਹਰ ਪੰਜਾਬੀ ਘਰ 'ਚ ਦੀਵੇ ਦਾ ਸੁਨੇਹਾ ਅੱਪੜੇਗਾ।

ਹਰਦੀਪ
http://punjabivehda.wordpress.com

सुभाष नीरव said...

हरदीप जी की यह कविता 'मिट्टी का दीवा' एक बहुत खूबसूरत कविता है जो हमें पुरानी यादों में ले जाती है… जब हम छोटे होते थे तो दीपावली पर दीयों और मोमबत्तियों का ही ज्यादातर प्रयोग होता था और हम माँ के साथ या बड़ी बहन के साथ थाली में दीये रखकर मंदिर में, चौराहे पर, तुलसी के पौधे पर,नल या कुएं पर रखने जाया करते थे। बहुत खूबसूरत कविता लगी… बधाई !

सहज साहित्य said...

हरदीप जी कि कविता मिट्टी के दीये के व्याज(बहाने से)से हमको बारतीय संस्कृति के साथ जीवन की ताज़गी और उसके यथार्थ से जोड़ती है । सचमुच आज का रविवार पुन: विशिष्ट हो गया । हार्दिक आभार और उत्तम लेखन के लिए मेरी दिली बधाई !

udaya veer singh said...

ਰੂੰ ਦੀਆਂ ਵੱਟੀਆਂ ਬੱਤੀਆਂ
ਹਰ ਦੀਵੇ 'ਚ ਟਿਕਾਉਂਦੀ
ਸਾਡੀ ਸਾਂਝੀ ਸੋਚ ,ਸਾਂਝੀ ਪਰਮ੍ਪਰਾ ਦੀ ਬਲਦੀ ਰੋਸ਼ਨੀ ਸਾਂਝੇ ਦੀਵੇ ਦੇ ਹੋਰਾ ਨੂ ਪਰਵਾਨ ਕਰਦੀ ਹੈ, ਸੁਨੇਹਾ ਦੇਂਦੀ ਨੇ ...ਹਨੇਰੇ ਨੂ ਸੁਟੋ ਕਦੀ ਆਵੇ ਨਾ ਕੋਲ ..... ਚੜ੍ਹਦੀ ਕਲਾਂ ਬੀਚੋ ਵਾਹੇ ਗੁਰੂ ਆਸਿਮ ਰਖੇ ਲੇਖਨੀ ਨੂ,ਆਪਦੇ ਉੱਚੇ ਵਿਚਾਰਾ ਨੂ .....

H.K. Sandhu said...

ਸਤਿਕਾਰਯੋਗ ਅਮਰਜੀਤ ਟਿਵਾਣਾ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ ........


ਬੀਬਾ ਹਰਦੀਪ ਜੀ
ਪੰਜਾਬ-ਸਕਰੀਨ ਦਾ ਲਿੰਕ ਭੇਜਣ ਲਈ ਧੰਨਵਾਦ। ਤੁਹਾਡੀ ਕਵਿਤਾ ਬਹੁਤ ਚੰਗੀ ਲੱਗੀ। ਮੁੜ ਬਚਪਨ ਦੀ, ਅਪਣੇ ਪਿੰਡ ਦੀ, ਕੱਚੇ ਘਰਾਂ ਦੀ ਮਿੱਠੀ ਮਿੱਠੀ ਯਾਦ ਤਾਜ਼ਾ ਕਰਵਾ ਦਿੱਤੀ। ਧੰਨਵਾਦ।
ਆਦਰ ਸਹਿਤ
ਅਮਰਜੀਤ ਸਾਥੀ
Amarjit S. Sathi Tiwana
Please do visit:
http://haikupunjabi.wordpress.com
http://haigapunjabi.wordpress.com
ਫੇਸਬੁੱਕ 'ਤੇ ਪੰਜਾਬੀ ਹਾਇਕੂ ਗਰੁੱਪ ਦਾ ਲਿੰਕ:
http://www.facebook.com/photo.php?fbid=173813905983846&set=a.173812549317315.35826.100000657126718#!/group.php?gid=419050667728
Phone Canada: 613-440-0224