Monday, July 11, 2011

ਪਰ ਤੁਹਾਡੇ ਲਈ ਤਾਂ ਦੋਵੇਂ ਗਲਤ ਹੋ ਜਾਣਗੇ / ਹਰਦੀਪ ਸਿੰਘ ਧਾਲੀਵਾਲ

ਕੁਝ ਲੋਕ ਇਹ ਕਹਿੰਦੇ ਹਹਨ ਕਿ ਉਹ ਧਾਰਮਿਕ ਗ੍ਰੰਥ ਹੀ ਕੀ ਹੋਇਆ ? ਜੋ ਬਹੂ-ਬੇਟੀਆਂ ਵਿਚ ਪੜ੍ਹਿਆ ਨਾ ਜਾ ਸਕੇ। ਮੈਂ ਕਹਿੰਦਾ ਹਾਂ ਕਿ ਉਹ ਕਿਹੜਾ ਗ੍ਰਿਹਸਤੀ ਘਰ ਹੈ, ਕਿਹੜੀ ਅਜਿਹੀ ਬਹੂ-ਬੇਟੀ ਹੈ, ਕਿਹੜੇ ਅਜਿਹੇ ਮਾਤਾ-ਪਿਤਾ ਹਨ, ਜੋ ਕਾਮ ਦਾ ਆਨੰਦ ਰਚ-ਰਚ ਕੇ ਨਹੀਂ ਮਾਣਦੇ। ਫਿਰ ਵੀ ਇਹ ਕਾਮ-ਲੀਲਾ ਗੰਦੀ ਨਹੀਂ ਕਹੀ ਜਾਂਦੀ। ਜੇ ਇਹ ਗੰਦੀ ਹੋਵੇ ਤਾਂ ਸਾਡੇ ਘਰ ਕੰਜਰਖਾਨੇ ਕਹੇ ਜਾਣ। ਪਰ ਇਸ ਕਾਮ ਦਾ ਪ੍ਰਦਰਸ਼ਨ ਬੱਚਿਆਂ ਵਿਚ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਚਰਿਤਰ-ਉਪਖਿਆਨ ਅਸਲੀਲ ਨਹੀਂ, ਪਰ ਇਨ੍ਹਾਂ ਦਾ ਹਰ ਵਿਅਕਤੀ ਨੂੰ ਸੁਣਾਏ ਜਾਣਾ ਵੀ ਜ਼ਰੂਰੀ ਨਹੀਂ। ਉਂਞ ਤੁਸੀਂ ਤਾਂ ਇਹ ਸੇਵਾ ਅਰਥਾਂ ਸਹਿਤ ਨਿਭਾ ਰਹੇ ਹੋ। ਕੀ ਤੁਸੀਂ ਗਾਰੰਟੀ ਦੇਂਦੇ ਹੋ ਕਿ ਤੁਹਾਡੇ ਲੇਖਾਂ ਨੂੰ ਕਦੇ ਕਿਸੇ ਇਸਤ੍ਰੀ ਨੇ ਨਹੀਂ ਪੜ੍ਹਿਆ।
ਤੁਸਾਂ ਲਿਖਿਆ ਹੈ ਕਿ “ਦਸਮ ਗ੍ਰੰਥ ਦੇ ਰੱਬ ਜੀ ਫਿਰ ਭੁੱਲ ਗਏ ਕਿ ਉਸਨੇ ਰਾਮਾਨੰਦ ਨੂੰ ਪਹਿਲਾਂ ਭੇਜਿਆ ਸੀ ਜਾਂ ਮਹਾਦੀਨ ਨੂੰ।” ਪਰ ਕੀ ਤੁਸਾਂ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੈ। ਜੇ ਨਹੀਂ ਪੜ੍ਹਿਆ ਤਾਂ ਹੇਠਾਂ ਦਿੱਤਾ ਸਵੱਈਆ ਜ਼ਰੂਰ ਪੜ੍ਹੋ-
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥

ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥ 8 ॥ 
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥ ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥

ਗੁਣ ਗਾਵੈ ਮੁਨਿ ਬ੍ਹਾਸੁ ਜਿਨਿ ਬੇਦ ਬ੍ਹਾਕਰਣ ਬੀਚਾਰਿਅ ॥ ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥

ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰੁ ਸਹਜੁ ਜੋਗੁ ਜਿਨਿ ਮਾਣਿਓ ॥ 9 ॥
ਕੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗਲਤ ਕਹੋਗੇ ? ਇਸ ਪਦ ਵਿਚ ਆਏ ਸਾਰੇ ਮਹਾਪੁਰਖ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਹਨ, ਗੁਰੂ ਜੀ ਦਾ ਗੁਣ-ਗਾਇਨ ਕਰਦੇ ਵਿਖਾਏ ਗਏ ਹਨ। ਫਿਰ ਤੁਹਾਡੇ ਮੱਤ ਅਨੁਸਾਰ ਤਾਂ ਇਥੇ ਬਹੁਤ ਵਡੀ ਚੂਕ ਹੋ ਗਈ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿਚ ਕਿਵੇਂ ਯਕੀਨ ਕਰੋਗੇ ? ਮੇਰੀ ਤਾਂ ਮਾਨਤਾ ਹੈ ਕਿ ਧਰਮ ਗ੍ਰੰਥਾਂ ਵਿਚ ਅਜਿਹੀਆਂ ਅਤਿਸ਼ਯੋਕਤੀਆਂ ਦਾ ਗੂੜ੍ਹ ਅਧਿਆਤਮਿਕ ਪ੍ਰਯੋਜਨ ਹੁੰਦਾ ਹੈ ਅਤੇ ਧਰਮ ਗ੍ਰੰਥਾਂ ਨੂੰ ਇਤਿਹਾਸ ਦੀਆਂ ਪੁਸਤਕਾਂ ਸਮਝਣਾ ਗਲਤੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਉਪਰੋਕਤ ਪਦ ਸਹੀ ਹੈ, ਤਿਵੇਂ ਬਚਿਤਰ ਨਾਟਕ ਵਿਚ ਰਾਮਾਨੰਦ ਅਤੇ ਮਹਾਦੀਨ ਦਾ ਜ਼ਿਕਰ ਵੀ ਉਚਿਤ ਹੈ। ਪਰ ਤੁਹਾਡੇ ਲਈ ਤਾਂ ਦੋਵੇਂ ਗਲਤ ਹੋ ਜਾਣਗੇ। ਫਿਰ ਕੋਈ ਵਖਰਾ ਗ੍ਰੰਥ ਸਾਜ ਕੇ, ਵਖਰਾ ਪੰਥ ਚਲਾਉਣ ਦੇ.  ਇਸ ‘ਪੰਥ ਵਿਰੋਧੀ’ ਕਾਰਵਾਈ ਪਿਛੇ ਕੀ ਕਾਰਣ ਸੀ ?

No comments: