Friday, July 01, 2011

ਹੁਣ ਸਕੂਲਾਂ ਵਿੱਚ ਗੀਤਾ ਉਪਦੇਸ਼

ਜਦੋਂ ਅਰਜਨ ਨੇ ਜੰਗ ਦਾ ਮੈਦਾਨ ਦੇਖਿਆ ਤਾਂ ਸਾਰੇ ਪਾਸੇ ਆਪਣੇ ਹੀ ਆਪਣੇ ਦਿਖਾਈ ਦੇ ਰਹੇ ਸਨ. ਉਸਦੇ ਮਨ ਵਿੱਚ ਵੈਰਾਗ ਆ ਗਿਆ ਅਤੇ ਉਹ ਆਖਣ ਲੱਗਾ ਭਗਵਾਨ ਇਹਨਾਂ ਆਪਣਿਆਂ ਦੇ ਖੂਨ ਨਾਲ ਹੱਥ ਰੰਗ ਕੇ ਜੇ ਮੈਨੂੰ ਰਾਜ ਭਾਗ ਮਿਲ ਵੀ ਗਿਆ ਤਾਂ ਉਹ ਮੇਰੇ ਕਿਸ ਕੰਮ ?...ਤੇ ਅਖੀਰ ਉਸਨੇ ਹਥਿਆਰ ਸੁੱਟ ਦਿੱਤੇ. ਇਹ ਦੇਖ  ਕੇ ਭਗਵਾਨ ਕ੍ਰਿਸ਼ਨ ਨੇ ਉਸਨੂੰ ਆਪਣੇ ਵਿਰਾਟ ਰੂਪ ਦੇ ਦਰਸ਼ਨ ਵੀ ਕਰਾਏ ਅਤੇ ਗੀਤਾ ਦਾ ਉਪਦੇਸ਼ ਵੀ ਦਿੱਤਾ. ਇਸ ਉਪਦੇਸ਼ ਨੂੰ ਸੁਣ ਕੇ ਅਰਜਨ ਨੇ ਇੱਕ ਵਾਰ ਫਿਰ ਹਥਿਆਰ ਚੁੱਕ ਲਏ ਅਤੇ ਮਰਨ ਮਾਰਨ ਲਈ ਤਿਆਰ ਹੋ ਗਿਆ.  ਹੁਣ ਉਸ ਉਪਦੇਸ਼ ਨੂੰ ਸਕੂਲਾਂ ਤੱਕ ਲੈ ਜਾ ਕੇ ਸਰਕਾਰ ਕਿਸ ਅਰਜਨ ਨੂੰ ਕਿਸ ਦੇ ਖਿਲਾਫ਼ ਕਿਸ ਜੰਗ ਲਈ ਤਿਆਰ ਕਰਨਾ ਚਾਹੁੰਦੀ ਹੈ ਇਸ ਬਾਰੇ ਤਾਂ ਕੁਝ ਨਹੀਂ ਪਤਾ ਪਰ ਇਸਦੀ ਸ਼ੁਰੂਆਤ ਹੋ ਚੁੱਕੀ ਹੈ ਮਧ ਪ੍ਰਦੇਸ਼ ਦੇ ਸਕੂਲਾਂ ਵਿੱਚ. ਦੇਸ਼ ਦੇ ਇਸ ਕੇਂਦਰੀ ਸੂਬੇ ਵਿੱਚ ਗੀਤਾ ਉਪਦੇਸ਼ ਨੂੰ ਬਚਿਆਂ ਦੇ ਹਿਰਦਿਆਂ ਵਿੱਚ ਵਸਾਉਣ ਲਈ ਤਕਰੀਬਨ ਤਕਰੀਬਨ ਸਾਰੇ ਪ੍ਰਬੰਦ ਮੁਕੰਮਲ ਹੋ ਚੁੱਕੇ ਹਨ. ਭੋਪਾਲ ਤੋਂ  ਭਰੋਸੇਮੰਦ ਸੂਤਰਾਂ ਮੁਤਾਬਿਕ ਮੱਧ ਪ੍ਰਦੇਸ਼ ਸਰਕਾਰ ਦੇ ਸਕੂਲਾਂ ਵਿਚ ਇਸ ਸਿਖਿਆ ਦੇ ਖੇਤਰ ਵਿਚ ਪਹਿਲੀ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ‘ਭਗਵਤ ਗੀਤਾ’ ਦਾ ਪਾਠ ਪਡ਼ਾਇਆ ਜਾਵੇਗਾ. ਇਸ ਸਬੰਧ ਵਿੱਚ ਵੇਰਵਾ ਪੁਛੇ ਜਾਣ ਤੇ  ਸਕੂਲ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਭਗਵਤ ਗੀਤਾ ਦੀ ਸਿਖਿਆ ‘ਤੇ ਆਧਾਰਿਤ ਪਾਠਾਂ ਦੀਆਂ  ਕਿਤਾਬਾਂ ਤਿਆਰ ਹਨ ਅਤੇ ਇਨ੍ਹਾਂ ਨੂੰ ਜਲਦੀ ਹੀ ਸਰਕਾਰੀ ਸਕੂਲਾਂ ਵਿੱਚ ਭੇਜ ਭੇਜ ਦਿੱਤਾ ਜਾਵੇਗਾ. ਉਨ੍ਹਾਂ ਕਿਹਾ ਕਿ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲ ‘ਤੇ ਸਕੂਲੀ ਬੱਚਿਆਂ ਨੂੰ ‘ਗੀਤਾ’ ਦੀ ਸਿਖਿਆ ਦੇਣ ਦਾ ਕਦਮ ਉਠਾਇਆ ਗਿਆ ਹੈ। ਭਗਵਤ ਗੀਤਾ ਦੀ ਸਿਖਿਆ ਸਰਕਾਰੀ ਸਕੂਲਾਂ ਦੇ ਨਿਯਮਿਤ ਸਿਖਿਅਕ ਵਿਸ਼ੇ ਦਾ ਹਿੱਸਾ ਨਹੀਂ ਹੋਣਗੇ ਬਲਕੀ ਇਨ੍ਹਾਂ ਨੂੰ ਵਾਧੂ ਰੂਪ ਵਿਚ ਨੀਤੀ ਸ਼ਾਸਤਰ, ਸਿਹਤ ਸਿਖਿਆ ਜਿਹੇ ਵਿਸ਼ਿਆ ਤਰ੍ਹਾਂ ਪਡ਼ਾਇਆ ਜਾਵੇਗਾ ਇਸਨੂੰ ਪਾਠਕ੍ਰਮ ਵਿਚ ਹਿੰਦੀ ਵਿਸ਼ੇ ਨਾਲ ਜੋਡ਼ਿਆ ਜਾਵੇਗਾ. ਸਿਖਿਆ ਵਿਭਾਗ ਦੇ ਪ੍ਰਮੁੱਖ ਸਚਿਵ ਰਜਨੀਸ਼ ਵੈਸ਼ੇ ਨੇ ਦੱਸਿਆ ਕਿ ਭਗਵਤ ਗੀਤਾ ਦੀ ਸਿਖਿਆ ‘ਤੇ ਆਧਾਰਿਤ ਪਾਠ ਤਿਆਰ ਹਨ ਅਤੇ ਇਸਨੂੰ ਇਸੇ ਸਿਖਿਆ ਪੱਧਰ ਨਾਲ ਪਡ਼੍ਹਾਇਆ ਜਾਵੇਗਾ. ਨਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਅਜਿਹੇ ਸਿਲੇਬਸ ਕਦੋਂ ਤਿਆਰ ਹੁੰਦੇ ਹਨ ਇਸਦਾ ਪਤਾ ਸਮਾਂ ਆਉਣ ਤੇ ਹੀ ਲੱਗ ਸਕੇਗਾ. ਤੁਹਾਨੂੰ ਇਹ ਸ਼ੁਰੂਆਤ ਕਿਹੋ ਜਿਹੀ ਲੱਗਿਆ ਜ਼ਰੂਰ ਦੱਸਣਾ. 

No comments: