Wednesday, July 20, 2011

ਅੰਮ੍ਰਿਤਸਰ ਸ਼ਹਿਰ ਨੂੰ ਵੰਡਿਆ ਦੋ ਭਾਗਾਂ ਵਿੱਚ

*ਪੈਂਡਿੰਗ ਸਬ-ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ*ਅਕਾਲੀ-ਭਾਜਪਾ ਗਠਜੋਡ਼ ਦੇ ਕੌਂਸਲਰ ਪਾਰਟੀ ਲਈ ਸਾਂਝੇ ਤੌਰ ‘ਤੇ ਕੰਮ ਕਰਨਗੇ*ਬੰਦ ਕਮਰੇ ‘ਚ ਬਣਾਈ ਗਈ ਪਾਲਿਸੀ*ਫਾਇਦਾ ਆਮ ਲੋਕਾਂਨੂੰ ਕਿੰਨਾ ?
ਅੰਮ੍ਰਿਤਸਰ, 20 ਜੁਲਾਈ (ਗਜਿੰਦਰ ਸਿੰਘ ਅਤੇ ਬਿਊਰੋ ਰਿਪੋਰਟ)-ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐੱਮ.ਪੀ. ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ  ਸਕੱਤਰ ਨਵਜੋਤ ਸਿੰਘ ਸਿੱਧੂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਸਾਂਝੇ ਤੌਰ ‘ਤੇ ਨਗਰ ਨਿਗਮ ਅੰਮ੍ਰਿਤਸਰ ‘ਚ ਪੈਂਡਿੰਗ ਪਏ ਸਬ-ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕਰ ਦਿੱਤਾ ਹੈ. ਸਥਾਨਕ ਸਰਕਟ ਹਾਊਸ ‘ਚ ਹੋਏ ਪੱਤਰਕਾਰ ਸੰਮੇਲਨ ਦੌਰਾਨ ਐਲਾਨੀ ਗਈ ਸੂਚੀ ‘ਚ ਅਕਾਲੀ-ਭਾਜਪਾ ਦੇ ਸਾਰੇ ਕੌਂਸਲਰਾਂ ਨੂੰ ਨਿਗਮ ਦੇ ਵੱਖ-ਵੱਖ ਵਿਭਾਗ ਦਿੱਤੇ ਗਏ ਹਨ.  ਐੱਮ.ਪੀ. ਸਿੱਧੂ ਤੇ ਮਜੀਠੀਆ ਵਲੋਂ ਅਕਾਲੀ-ਭਾਜਪਾ ਗਠਜੋਡ਼ ਨੂੰ ਤਕਡ਼ਾ ਕਰਨ ਲਈ ਬੰਦ ਕਮਰੇ ‘ਚ ਬਣਾਈ ਗਈ ਪਾਲਿਸੀ ‘15ਚ ਨਿਗਮ ਦੀਆਂ ਸਾਰੀਆਂ ਸਬ-ਕਮੇਟੀਆਂ ‘ਚ ਇਕ ਅਕਾਲੀ ਤੇ ਇਕ ਭਾਜਪਾ ਦੇ ਕੌਂਸਲਰ ਨੂੰ ਚੇਅਰਮੈਨ ਬਣਾਇਆ ਗਿਆ ਹੈ. 15 ਲੱਖ ਦੀ ਆਬਾਦੀ ਵਾਲੇ ਅੰਮ੍ਰਿਤਸਰ ਨੂੰ ਹੁਣ 2 ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ. ਹਰ ਭਾਗ ਵਿੱਚ 16 ਵਾਰ੍ਡ ਹਨ. ਨਵੀਂ ਤਰ੍ਹਾਂ ਦੀ ਬਣਾਈ ਗਈ ਇਹ ਪਾਲਿਸੀ ਗਠਜੋਡ਼ ਲਈ ਕਿੰਨੀ ਕਾਰਗਰ ਸਾਬਿਤ ਹੁੰਦੀ ਹੈ, ਇਹ ਤਾਂ ਸਮੇਂ ਦੀ ਕੁੱਖ ‘ਚ ਹੈ ਪਰ ਦੋਹਾਂ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਦੇ ਇਕ-ਇਕ ਕੌਂਸਲਰ ਨੂੰ ਆਪਸ ‘ਚ ਜੋਡ਼ ਕੇ ਪਾਰਟੀ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ. ਇਸ ਦੌਰਾਨ ਮੇਅਰ ਸ਼ਵੇਤ ਮਲਿਕ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਜੀਵ ਖੰਨਾ, ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਜਪਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਚੇਅਰਮੈਨ ਗੁਰਪ੍ਰਤਾਪ ਸਿੰਘ ਟਿੱਕਾ, ਅਕਾਲੀ ਆਗੂ ਮਨਦੀਪ ਸਿੰਘ ਮੰਨਾ ਤੇ ਹੋਰ ਆਗੂ ਹਾਜ਼ਰ ਸਨ.  ਨਿਗਮ ਕਮੇਟੀਆਂ ਦੇ ਐਲਾਨ ਦੌਰਾਨ ਐੱਮ.ਪੀ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਬਿਨਾਂ ਕਿਸੇ ਗਿਲੇ-ਸ਼ਿਕਵੇ ਤੋਂ ਇਕਜੁਟ ਹੋ ਕੇ ਚਲਦੀ ਰਹੀ ਹੈ ਤੇ ਜਦੋਂ ਵੀ ਕਦੇ ਗਠਜੋਡ਼ ‘ਚ ਸਥਾਨਕ ਪੱਧਰ ‘ਤੇ ਕਿਸੇ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਈ ਤਾਂ ਉਸਨੂੰ ਮਿਲ ਬੈਠ ਕੇ ਸਮਝਾਇਆ ਗਿਆ ਹੈ. ਉਥੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਗਰ ਨਿਗਮ ਦੀਆਂ ਸਬ-ਕਮੇਟੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਸਨੂੰ ਹੇਠਲੇ ਪੱਧਰ ‘ਤੇ ਯੋਜਨਾਬੱਧ ਕੀਤਾ ਗਿਆ ਹੈ ਜਿਸ ਵਿਚ ਹਰ ਅਕਾਲੀ-ਭਾਜਪਾ ਗਠਜੋਡ਼ ਦੇ ਕੌਂਸਲਰ ਪਾਰਟੀ ਲਈ ਸਾਂਝੇ ਤੌਰ ‘ਤੇ ਕੰਮ ਕਰਨਗੇ ਅਤੇ ਵਾਰਡ ਪੱਧਰ ‘ਤੇ ਇਕ-ਦੂਸਰੇ ਨੂੰ ਆ ਰਹੀਆਂ ਸਮੱਸਿਆਵਾਂ ਦਾ ਮਿਲ ਬੈਠ ਕੇ ਹੱਲ ਲੱਭਣਗੇ.  
ਸਬ-ਕਮੇਟੀਆਂ ਵਿਚੋਂ ਅਕਾਲੀ ਕੌਂਸਲਰਾਂ ਵਿਚੋਂ ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਦਾ ਅਵਿਨਾਸ਼ ਜੌਲੀ, ਸੈਨੀਟੇਸ਼ਨ ਐਂਡ ਐਡਹਾਕ ਦਾ ਪ੍ਰਭਜੋਤ ਕੌਰ, ਐਡਵਰਟਾਈਜ਼ਮੈਂਟ ਐਡਹਾਕ ਕਮੇਟੀ ਦਾ ਸ਼ਮਸ਼ੇਰ ਸਿੰਘ ਸ਼ੇਰਾ, ਤਹਿਬਾਜ਼ਾਰੀ ਐਡਹਾਕ ਕਮੇਟੀ ਦਾ ਮਨਜੀਤ ਕੌਰ, ਸਟਰੀਟ ਲਾਈਟ ਐਡਹਾਕ ਕਮੇਟੀ ਦਾ ਸੁਰਿੰਦਰ ਸਿੰਘ, ਲੈਂਡਸਕੇਪ ਐਂਡ ਬਿਊਟੀਫਿਕੇਸ਼ਨ ਐਡਹਾਕ ਕਮੇਟੀ ਦਾ ਹਰਭਜਨ ਕੌਰ, ਵਾਟਰ ਸਪਲਾਈ ਐਂਡ ਸੀਵਰੇਜ ਡਿਸਪੋਜ਼ੇਬਲ ਕਮੇਟੀ ਦਾ ਜਤਿੰਦਰ ਸਿੰਘ ਘੁੰਮਣ, ਆਕਸ਼ਨ ਐਡਹਾਕ ਕਮੇਟੀ ਦਾ ਗੁਰਮੇਜ ਸਿੰਘ ਬੱਬੀ, ਲੀਗਲ ਅਸਿਸਟੈਂਟ ਐਡਹਾਕ ਕਮੇਟੀ ਵਿਜੇ ਕੁਮਾਰ ਕਾਮਰੇਡ, ਪ੍ਰਸਨਲ ਐਡਹਾਕ ਕਮੇਟੀ ਦਾ ਸੁਰਿੰਦਰ ਕੌਰ, ਟਰਾਂਸਪੋਰਟ ਐਡਹਾਕ ਕਮੇਟੀ ਦਾ ਰਣਜੀਤ ਕੌਰ, ਬਿਲਡਿੰਗ ਐਂਡ ਰੋਡ ਕਮੇਟੀ ਦਾ ਅਮਰੀਕ ਸਿੰਘ ਲਾਲੀ, ਵਰਕਸ਼ਾਪ ਐਡਹਾਕ ਕਮੇਟੀ ਦਾ ਸੁਰਿੰਦਰ ਸੁਲਤਾਨਵਿੰਡ, ਫਾਇਰ ਬ੍ਰਿਗੇਡ ਐਡਹਾਕ ਕਮੇਟੀ ਸੁਖਵਿੰਦਰ ਕੌਰ, ਇੰਪਲਾਈਜ਼ ਵੈੱਲਫੇਅਰ ਐਡਹਾਕ ਕਮੇਟੀ ਦਾ ਜਗਚਾਨਣ ਸਿੰਘ ਤੇ ਲਾਇਬ੍ਰੇਰੀ ਸਫਾਈ ਮਜ਼ਦੂਰ ਵੈੱਲਫੇਅਰ ਐਡਹਾਕ ਕਮੇਟੀ ਦਾ ਮੁਖਤਿਆਰ ਸਿੰਘ ਵੱਲਾ ਨੂੰ ਚੇਅਰਮੈਨ ਬਣਾਇਆ ਗਿਆ ਹੈ. ਇਸੇ ਤਰ੍ਹਾਂ ਭਾਜਪਾਈਆਂ ‘ਚ ਹਾਊਸ ਟੈਕਸ ਐਂਡ ਪ੍ਰਸਨਲ ਦਾ ਬਖਸ਼ੀ ਰਾਮ ਅਰੋਡ਼ਾ, ਐੱਫ.ਐਂਡ ਸੀ.ਸੀ. ਐਂਡ ਐਡਵਰਟਾਈਜ਼ਿੰਗ ਦਾ ਰਾਜੇਸ਼ ਕੰਧਾਰੀ, ਲੈਂਡ ਐਂਡ ਤਹਿਬਾਜ਼ਾਰੀ ਦਾ ਅਰੁਣ ਪੱਪਲ, ਟਾਊਨ ਪਲਾਨਿੰਗ ਕੰਵਲਨੈਣ ਸਿੰਘ ਗੁੱਲੂ, ਸੈਨੀਟੇਸ਼ਨ ਐਂਡ ਹੈਲਥ ਦਾ ਰਾਜੇਸ਼ ਹਨੀ, ਸਟਰੀਟ ਲਾਈਟ ਦਾ ਮੀਨੂੰ ਸਹਿਗਲ, ਵਾਟਰ ਸਪਲਾਈ ਐਂਡ ਸੀਵਰੇਜ ਦਾ ਰਜਨੀ ਬੱਗਾ, ਲੈਂਡਸਕੇਪ ਦਾ ਰਜਿੰਦਰ ਪੱਪੂ ਮਹਾਜਨ, ਫਾਇਰ ਬ੍ਰਿਗੇਡ ਦਾ ਸੁਖਮਿੰਦਰ ਸਿੰਘ ਪਿੰਟੂ, ਲਾਇਬ੍ਰੇਰੀ ਐਂਡ ਇੰਪਲਾਈਜ਼ ਵੈੱਲਫੇਅਰ ਦਾ ਅਨੁਜ ਸਿੱਕਾ, ਬਿਲਡਿੰਗ ਐਂਡ ਰੋਡ ਦਾ ਰਮਨ ਮਹਾਜਨ, ਲੀਗਲ ਡਿਪਾਰਟਮੈਂਟ ਦਾ ਗੁਰਸ਼ਰਨ ਸਿੰਘ ਬਿੱਲਾ, ਟਰਾਂਸਪੋਰਟ ਦਾ ਅਮਨਦੀਪ ਕੌਰ ਤੇ ਵਰਕਸ਼ਾਪ ਦਾ ਭਾਵਨਾ ਨੂੰ ਚੇਅਰਮੈਨ ਲਾਇਆ ਗਿਆ ਹੈ. ਹੁਣ ਦੇਖਣਾ ਇਹ ਹੈ ਕਿ ਇਸਦਾ ਫਾਇਦਾ ਸਰਕਾਰ ਅਤੇ ਰਾਜਸੀ ਪਾਰਟੀਆਂ ਨੂੰ ਕਿੰਨਾ ਕਿੰਨਾ ਮਿਲਦਾ ਹੈ ਅਤੇ ਆਮ ਲੋਕਾਂਨੂੰ ਕਿੰਨਾ ?

No comments: