Wednesday, July 13, 2011

ਦਸਾਂ ਮਿੰਟਾਂ ਵਿੱਚ ਤਿੰਨ ਧਮਾਕੇ :ਫਿਰ ਸਹਿਮੀ ਮੁੰਬਈ

ਮੁੰਬਈ: ਦੇਸ਼ ਇੱਕ ਵਾਰ ਫੇਰ ਦਹਿਸ਼ਤਗਰਦਾਂ ਦੇ ਨਿਸ਼ਾਨੇ ਤੇ ਹੈ. ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਨੇ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕਿ ਦਹਿਸ਼ਤਪਸੰਦ ਅਜੇ ਵੀ ਖੁੱਲ ਕੇ ਖੇਧ ਸਕਦੇ ਹਨ. ਅਜੇ ਵੀ ਮੁੰਬਈ ਸੁਰਖਿਅਤ ਨਹੀਂ ਹੋ ਸਕੀ. ਬੁੱਧਵਾਰ ਸ਼ਾਮ 7 ਵਜੇ ਦੇ ਕਰੀਬ ਮੁੰਬਈ ਵਿਚ ਤਿੰਨ ਥਾਈਂ ਬੰਬ ਧਮਾਕੇ ਹੋਏ, ਜਿਸ ਦੌਰਾਨ ਘੱਟੋ-ਘੱਟ 23 ਵਿਅਕਤੀ ਮਾਰੇ ਗਏ ਤੇ 130 ਹੋਰ ਜ਼ਖਮੀ ਹੋਏ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਧਮਾਕਿਆਂ ਨੂੰ ਅੱਤਵਾਦੀ ਹਮਲਾ ਕਰਾਰ ਦਿੰਦਿਆਂ ਦੇਸ਼ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਹੈ. ਮਿਰਤਕਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਜ਼ਖਮੀਆਂ ਦੀ ਵੀ.
ਟੀਵੀ ਚੈਨਲਾਂ ਅਤੇ ਹੋਰ ਸਾਧਨਾਂ ਤੋਂ ਮਿਲ ਰਹੀਆਂ ਖਬਰਾਂ ਮੁਤਾਬਿਕ  ਮੁੰਬਈ ਦੇ ਉਪੇਰਾ ਹਾਊਸ ਦੇ ਪ੍ਰਸਾਰ ਚੈਂਬਰ, ਦੱਖਣੀ ਮੁੰਬਈ ਦੇ ਜਾਵੇਰੀ ਬਾਜ਼ਾਰ ਅਤੇ ਕੇਂਦਰੀ ਮੁੰਬਈ ਦੇ ਦਾਦਰ ਵਿਖੇ ਇਹ ਧਮਾਕੇ ਹੋਏ. ਇਨ੍ਹਾਂ ਧਮਾਕਿਆਂ ਤੋਂ ਪਹਿਲਾਂ ਪੁਲਸ ਨੂੰ ਫੋਨ ਕਰਕੇ ਧਮਾਕੇ ਕਰਨ ਸੰਬੰਧੀ ਸੂਚਨਾ ਦਿੱਤੀ ਗਈ. ਇਕੱਲੇ ਜਾਵੇਰੀ ਬਾਜ਼ਾਰ ਵਿਖੇ ਹੋਏ ਧਮਾਕੇ ਵਿਚ 150 ਤੋਂ ਵੱਧ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੋ ਹੋਰ ਥਾਵਾਂ ‘ਤੇ 50 ਦੇ ਲਗਭਗ ਵਿਅਕਤੀ ਜ਼ਖਮੀ ਹੋਏ ਹਨ. ਜ਼ਖਮੀਆਂ ਨੂੰ ਸ਼ਹਿਰ ਦੇ ਜੀ. ਟੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ. ਲੋਕਾਂ ਵਿੱਚ ਸਖ਼ਤ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ.
ਬੜੇ ਹੀ ਯੋਜਨਾ ਬੱਦ ਤਰੀਕੇ ਨਾਲ ਕੀਤੇ ਗਏ ਇਹਨਾਂ ਧਮਾਕਿਆਂ ਨਾਲ ਅੱਤਵਾਦੀ ਸੰਗਠਨਾਂ ਨੇ ਇੱਕ ਵਾਰ ਫੇਰ ਦਿਖਾਇਆ ਹੈ ਕਿ ਉਹ ਜੋ ਚਾਹੁਣ ਕਰ ਸਕਦੇ ਹਨ. ਕਾਰ ‘ਚ ਹੋਇਆ ਧਮਾਕਾ : ਦਾਦਰ ਵਿਚ ਇਕ ਕਾਰ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਕਾਰ ਦੇ ਪਖਰਚੇ ਉਡ ਗਏ। ਇਸ ਕਾਰ ਵਿਚ ਧਮਾਕੇ ਸਮੇਂ 2 ਜਾਂ ਤਿੰਨ ਵਿਅਕਤੀ ਸਵਾਰ ਸਨ. ਇਸ ਕਾਰ ਦਾ ਨੰਬਰ ਐੱਮ. ਐੱਚ. 43 ਏ-9384 ਦੱਸਿਆ ਗਿਆ. 
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸਾਰੀ ਸਥਿਤੀ ਦਾ ਉੱਚ ਪੱਧਰੀ ਜਾਇਜ਼ਾ ਲਿਆ ਜਾ ਰਿਹਾ.: ਕੇਂਦਰੀ ਗ੍ਰਹਿ ਮੰਤਰਾਲੇ ਨੇ ਧਮਾਕਿਆਂ ਪਿੱਛੋਂ ਉੱਚ ਪੱਧਰੀ ਬੈਠਕ ਵਿਚ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ. ਮੁੰਬਈ ਵਿਚ ਐੱਨ. ਐੱਸ. ਜੀ. ਦੇ ਕਮਾਂਡੋ ਅਤੇ ਬੰਬ ਰੋਕੂ ਦਸਤਿਆਂ ਨੂੰ ਭੇਜਿਆ ਗਿਆ, ਨਾਲ ਹੀ ਦੇਸ਼ ਭਰ ਵਿਚ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ. ਧਮਾਕਿਆਂ ਪਿੱਛੋਂ ਮੁੰਬਈ ਵਿਚ ਹਫਡ਼ਾ-ਦਫਡ਼ੀ ਵਾਲਾ ਮਾਹੌਲ ਬਣ ਗਿਆ. 

ਲੋਕਾਂ ਨੇ ਮੀਡੀਆ ਨੂੰ ਦੱਸਿਆ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਦੇਣ ਲਈ ਐਂਬੂਲੈੰਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਹੀ ਦੇਰ ਨਾਲ ਪੁੱਜੀਆਂ. ਫੌਰੀ ਤੌਰ ਤੇ ਇਲਾਕੇ ਦੇ ਵਪਾਰੀਆਂ ਅਤੇ ਹੋਰਨਾਂ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਹੀ ਰਾਹਤ ਦੇ ਕੰਮ ਕੀਤੀ. ਦਸਾ ਮਿੰਟਾਂ ਵਿੱਚ ਹੋਏ ਇਹਨਾਂ ਤਿੰਨ ਬੰਬ ਧਮਾਕਿਆਂ ਨੇ ਫਿਰ ਕਈ ਸੁਆਲ ਖੜੇ ਕੀਤੇ ਹਨ ਜਿਹਨਾਂ ਤੇ ਚਾਰ ਕੁ ਦਿਨ ਬਹਿਸ ਵੀ ਹੋਵੇਗੀ ਅਤੇ ਫਿਰ ਸਭ ਕੁਝ ਸਿਰਫ ਉਹਨਾਂ ਲੋਕਾਂ ਨੂੰ ਹੀ ਯਾਦ ਰਹੇਗਾ ਜਿਹਨਾਂ ਦੇ ਪਾਰਿਵਾਰਿਕ ਮੈਂਬਰ ਇਹਨਾਂ ਧਮਾਕਿਆਂ ਵਿੱਚ ਮਾਰੇ ਗਏ ਹਨ. --ਬਿਊਰੋ ਰਿਪੋਰਟ 

No comments: