Monday, July 25, 2011

ਅੰਮ੍ਰਿਤਸਰ ਦਾ ਵਾਤਾਵਰਣ ਹਰਾ ਭਰਾ ਰੱਖਣ ਲਈ ਲਗਾਏ ਜਾਣਗੇ 5 ਲੱਖ ਬੂਟੇ

*ਕਾਹਨ ਸਿੰਘ ਪਨੂੰ ਵੱਲੋਂ ਨਵਾਂ ਉਪਰਾਲਾ*ਪਿਛਲੇ ਸਾਲ ਵਾਂਗ ਫਿਰ ਚਲਾਈ ਵਿਸ਼ੇਸ਼ ਮੁਹਿੰਮ   
 ਅੰਮ੍ਰਤਿਸਰ ਤੋਂ ਗਜਿੰਦਰ ਸਿੰਘ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਪੰਜਾਬ ਦੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ. ਜੰਗਲੀ ਬੂਟੇ ਲਗਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਅਧੀਨ ਐਤਵਾਰ ਨੂੰ ਅੰਮ੍ਰਤਿਸਰ ਦੇ ਕਿਲਾ ਗੋਬਿੰਦਗੜ ਵਿਖੇ ਆਰਮੀ ਏਰੀਏ ਵਿੱਚ  ਪੰਜ  ਲੱਖ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਆਰਮੀ ਏਰੀਏ ਵਿੱਚ ਇਹ ਬੂਟੇ ਜੰਗਲ ਦੇ ਰੂਪ ਵਿੱਚ ਫੌਜ ਦੇ ਸਹਿਯੋਗ  ਅਤੇ ਸਮਾਜਸੇਵੀ ਸੰਸਥਾ ਮਿਸ਼ਨਰੀ ਖੁਦਾਈ ਖ਼ਿਦਮਤਗਾਰਾ ਨਵੀਂ ਦੱਿਲੀ ਦੀ ਮਦਦ ਨਾਲ ਲਗਾਏ ਜਾਣਗੇ।
ਸ੍ਰ ਪਨੂੰ ਨੇ ਦੱਸਿਆ ਕਿ ਅੰਮ੍ਰਤਿਸਰ ਵਰਗੇ ਇਤਹਾਸਕ ਸ਼ਹਿਰ ਵਿੱਚ ਵਾਤਾਵਰਣ ਅਤੇ ਆਬੋ-ਹਵਾ ਨੂੰ  ਸਾਫ ਰੱਖਣ ਲਈ ਇਹ ਸਾਰੇ ਬੂਟੇ ਜੰਗਲ ਦੇ ਰੂਪ ਵਿੱਚ ਆਰਮੀ ਏਰੀਆ ਵਿੱਚ ਦਸ ਅਕਤੂਬਰ ਤੱਕ ਲਗਾਏ ਜਾਣਗੇ, ਜਿਹਨਾਂ ਵਿੱਚ ਸਾਰੇ ਪੁਰਾਣੇ ਰੁੱਖ ਜਵੇਂ ਨੰਮ, ਟਾਹਲੀ, ਕਿੱਕਰ , ਬੇਰੀ, ਅਰਜਨ, ਲਸੂਡ਼ਾ ਤੇ ਲਸੂਡ਼ੀ ਤੋਂ ਇਲਾਵਾ ਧੀ ਸੋ ਕਿਸਮ ਦੇ ਛਾਂਦਾਰ, ਫਲਦਾਰ ਅਤੇ ਫੁੱਲਾਂ ਦੇ ਬੂਟੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਆਰਮੀ ਦੇ ਸਹਿਯੋਗ ਨਾਲ ਇੱਕ ਲੱਖ 75 ਹਜ਼ਾਰ ਬੂਟੇ ਆਰਮੀ ਏਰੀਏ ਵਿੱਚ  ਲਗਾਏ ਗਏ ਹਨ, ਜਿਹਨਾਂ ਚੋਂ 90 ਤੋਂ 95  ਫੀਸਦੀ ਬੂਟੇ ਕਾਮਯਾਬੀ ਨਾਲ ਫਲ-ਫੁੱਲ ਰਹੇ ਹਨ। ਉਨ੍ਹਾਂ ਕਿਹਾ ਕਿ  ਆਰਮੀ ਏਰੀਏ ਵਿੱਚ ਜੰਗਲ ਦੀ ਤਰ੍ਹਾਂ ਬੂਟੇ ਲਗਾਉਣ ਦਾ ਮਕਸਦ ਇਹ ਹੈ ਕਿ  ਫੌਜ ਬੂਟਿਆਂ ਦੀ ਸਾਂਭ ਸੰਭਾਲ ਬਡ਼ੀ ਚੰਗੀ ਤਰ੍ਹਾਂ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੌਜੀ ਇਲਾਕਿਆਂ  ਵਿੱਚ ਬੂਟੇ ਲਗਾਉਣ ਦਾ ਕੰਮ ਜਲਦੀ ਹੀ ਪਟਿਆਲਾ ਕੈਂਟ ਅਤੇ ਤਰਿੱਪੜੀ ਕੈਂਟ ਗੁਰਦਾਸਪੁਰ ਵਿਖੇ ਸ਼ੁਰੂ ਕੀਤਾ ਜਾ ਰਹਾ ਹੈ। ਇਸ ਮੌਕੇ ਸਮਾਜਸੇਵੀ ਸੰਸਥਾ ਮਸ਼ਿਨਰੀਯ ਖੁਦਾਈ ਖਦਿਮਤਗਾਰਾ ਨਵੀਂ ਦਿੱਲੀ ਦੇ ਚੇਅਰਮੈਨ  ਪਰਕਾਸ਼ ਸਿੰਘ ਭੱਟੀ ਤੋਂ ਇਲਾਵਾ ਫੌਜੀ ਅਧਿਕਾਰੀ ਵੀ ਹਾਜਰ ਸਨ।

No comments: