Thursday, June 30, 2011

ਚੀਨ ਦੇ ਕਮਿਊਨਿਸਟਾਂ ਨੇ ਖੁੱਲ ਕੇ ਕਿਹਾ ਮਾਓ ਨੂੰ ਗਲਤ

ਲਓ ਜੀ ਹੁਣ ਬਿੱਲੀ ਪੂਰੀ ਤਰਾਂ ਥੈਲਿਓਂ ਬਾਹਰ ਆ ਗਈ ਹੈ. ਪੇਇਚਿੰਗ ਦੀ ਇੱਕ ਖਬਰ ਮੁਤਾਬਿਕ ਚੀਨ ਦੇ ਕਮਿਊਨਿਸਟਾਂ ਨੇ ਹੁਣ ਨੰਗੇ ਚਿੱਟੇ ਤੌਰ ਤੇ ਵੀ ਮਾਓ-ਜੇ-ਤੁੰਗ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ. ਖਬਰਾਂ ਦਸਦੀਆਂ ਹਨ ਕਿ 90 ਵਰ੍ਹਿਆਂ ਨੂੰ ਢੁਕੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀ.ਪੀ.ਸੀਦਾ ਕਹਿਣਾ  ਹੈ ਕਿ ਦੇਸ਼ ਵਿਚ ਸਮਾਜਵਾਦ ਦੀ ਨੀਂਹ ਰੱਖਣ ਵਾਲੇ ਮਾਓ ਜੇ ਤੁੰਗ ਦੀਆਂ ਆਰਥਿਕ ਨੀਤੀਆਂ ਗਲਤ ਸਨ ਤੇ ਅੱਜ ਦੇਸ਼ ਜੋ ਤਰੱਕੀ ਕਰ ਰਿਹਾ ਹੈ, ਉਹ ਮਾਓ ਦੀਆਂ ਗਲਤ ਨੀਤੀਆਂ ਤੋਂ ਸਿੱਖੇ ਸਬਕ ਦੀ ਬਦੌਲਤ ਹੀ ਸੰਭਵ ਹੋ ਰਹੀ ਹੈ.ਸੀ.ਪੀ.ਸੀ. ਦੇ ਪਾਰਟੀ ਇਤਿਹਾਸ ਵਿਭਾਗ ਦੇ ਵਾਈਸ ਡਾਇਰੈਕਟਰ ਸ਼ੀ. ਚੁੰਤਾਓ ਨੇ ਦੱਸਿਆ, ‘‘ਮਾਓ ਦੀਆਂ ਗਲਤ ਨੀਤੀਆਂ ਇਸ ਕਰਕੇ ਸਨ, ਕਿਉਂਕਿ ਉਹ ਆਰਥਿਕ ਵਿਕਾਸ ਵੀ ਕ੍ਰਾਂਤੀ ਵਾਂਗ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਆਪਣੇ ਢੰਗ-ਤਰੀਕੇ ਨਾਲ ਹੀ ਜਮਹੂਰੀਅਤ ਨੂੰ ਲਾਗੂ ਕਰਨ ਦੀ ਜੋ ਕੋਸ਼ਿਸ਼ ਕੀਤੀ ਉਸ ਨਾਲ ਸਾਰਾ ਸਮਾਜਿਕ ਤਾਣਾ-ਬਾਣਾ ਉਲਝ ਗਿਆ.’’ਚੀਨ ਦੀ ਸੱਤਾ ਉਪਰ ਸੀ.ਪੀ.ਸੀ. ਪਿਛਲੇ 63 ਸਾਲਾਂ ਤੋਂ ਕਾਬਜ਼ ਹੈ ਤੇ ਪਾਰਟੀ ਪਹਿਲੀ ਜੁਲਾਈ ਨੂੰ 90 ਵਰ੍ਹਿਆਂ ਦੀ ਹੋ ਰਹੀ  ਹੈ.ਉਨ੍ਹਾਂ ਦੱਸਿਆ ਕਿ ਤੇਂਗ ਸ਼ੀਆਪਿੰਗ ਦੀਆਂ ਆਰਥਿਕ ਨੀਤੀਆਂ ਦੀ ਬਦੌਲਤ ਚੀਨ ਨੇ ਵਿਕਾਸ ਦਾ ਰਾਹ ਫਡ਼ਿਆ ਹੈ. ਕਬੀਲੇ ਜ਼ਿਕਰ ਹੈ ਕਿ ਚੀਨ ਤੋਂ ਬਾਹਰ ਸਰਗਰਮ ਕਮਿਊਨਿਸਟਾਂ ਨੇ ਬਹੁਤ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੁਣ ਚੇਨ ਵਿੱਚ ਮਾਓ ਵਿਰੋਧੀ ਸੋਚ ਵਾਲੀਆਂ ਦਾ ਕਬਜਾ ਹੈ. ਹੁਣ ਦੇਖਣਾ ਇਹ ਹੈ ਕਿ ਚੀਨ ਦੇ ਇਹ ਕਮਿਊਨਿਸ੍ਟ ਮਾਓ ਦੇ ਖਿਲਾਫ਼ ਅਗਲਾ ਕਦਮ ਕਿ ਅਤੇ ਕਦੋਂ ਚੁੱਕਦੇ ਹਨ > ਸੁਣਿਆ ਹੈ ਕਿ ਉਹਨਾਂ ਨੂੰ ਦੇਸ਼ ਵਿੱਚ ਲੱਗੇ ਮਾਓ ਦੇ ਬੁੱਤਾਂ ਅਤੇ ਤਸਵੀਰਾਂ ਤੋਂ ਵੀ ਬਹੁਤ ਡਰ ਲੱਗਦੈ. ਚੀਨ ਦੇ ਕਮਿਊਨਿਸਟ ਇਸ ਡਰ ਤੋਂ ਮੁਕਤੀ ਪਾਉਣ ਲੈ ਹੁਣ ਕਿਸਦੀ ਸ਼ਰਣ ਵਿੱਚ ਜਾਂਦੇ ਹਨ ਇਹ ਗੱਲ ਵੀ ਸਮਾਂ ਆਉਣ ਤੇ ਆਪੇ ਹੀ ਬਾਹਰ ਆ ਜਾਣੀ ਹੈ.                  

    • Amrit Pal ਚੰਗਾ ਹੋਇਆ ਬਿੱਲੀ ਥੈਲਿਓਂ ਬਾਹਰ ਆ ਗਈ.. ਹੁਣ ਕਿਸੇ ਨੂੰ ਭੁਲੇਖਾ ਨਹੀ ਰਹਿਣਾ ਚਾਹੀਦਾ ਕਿ ਇਹ ਅਖੌਤੀ 'ਚੀਨੀ ਕਮਿਊਨਿਸਟ' ਅਸਲ ਵਿੱਚ ਪੂੰਜੀਵਾਦੀ ਰਾਹੀਏ ਹਨ ਜਿਹਨਾਂ ਖਿਲਾਫ਼ ਮਾਓ ਨੇ ਆਪਣੇ ਸਮੇਂ ਕਦਮ ਕਦਮ ਤੇ ਤਿੱਖਾ ਸੰਘਰਸ਼ ਕੀਤਾ ਅਤੇ ਇਹਨਾਂ ਦੇਂਗ-ਪੰਥੀਆਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ..
      Yesterday at 2:09pm ·  ·  4 people

No comments: