Wednesday, June 22, 2011

ਹਮਨੇ ਚਿਰਾਗ ਰਖ ਦੀਆ ਤੂਫਾਂ ਕੇ ਸਾਮਨੇ !

ਜਦੋਂ ਕਦੇ ਨਫਰਤਾਂ ਦੀਆਂ ਹਨੇਰੀਆਂ ਚੱਲਦੀਆਂ ਹਨ ਤਾਂ ਭਰਾ ਵੀ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ, ਗੁਆਂਢੀ ਨੂੰ ਗੁਆਂਢੀ ਦੀ ਪਛਾਣ ਭੁੱਲ ਜਾਂਦੀ ਹੈ, ਭਾਈਚਾਰਕ ਸਾਂਝ ਖੰਭ ਲਾ ਕੇ ਕਿਤੇ ਦੂਰ ਉੱਡ ਜਾਂਦੀ ਹੈ ਤੇ ਜਿਹਨਾਂ ਆਗੂਆਂ ਤੋਂ ਸੇਧ ਦੀ ਉਮੀਦ ਹੁੰਦੀ ਹੈ ਓਹ ਉਸ ਹਾਲਾਤ ਨੂੰ ਕੈਸ਼ ਕਰਨ ਕਈ ਆਪੋ ਆਪਣੇ ਵੋਟ ਬੈੰਕਾਂ ਦਾ ਅਕਾਊਂਟ ਚੈਕ ਕਰਨ ਲੱਗ ਪੈਂਦੇ ਹਨ. ਰਾਜ ਕਰਨ ਲਈ ਅਜਿਹੀ ਰਾਜਨੀਤੀ ਹੁਣ ਸੱਤਾ ਦੇ ਚਾਹਵਾਨਾਂ ਦੀ ਇੱਕ ਮਜਬੂਰੀ ਵਰਗੀ ਲੋੜ ਬਣ ਚੁੱਕੀ ਹੈ.  ਇਸ ਰੁਝਾਨ ਨੂੰ ਕੌਣ ਠੱਲ ਪਵੇਗਾ ਕੁਝ ਕਿਹਾ ਨਹੀਂ ਜਾ ਸਕਦਾ ਪਰ ਇੱਕ ਨਾ ਇੱਕ ਦਿਨ ਅਜਿਹਾ ਜ਼ਰੂਰ ਹੋਵੇਗਾ ਜਦ ਮਨੁੱਖ ਨੂੰ ਖੂਨ ਖਰਾਬੇ ਵਾਲੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਸ਼ਰਮ ਆਇਆ ਕਰੇਗੀ ਅਤੇ ਉਹ ਬੜੀ ਹੀ ਡੂੰਘੀ ਮਾਯੂਸੀ ਨਾਲ ਇੱਕ ਦੂਜੇ ਕੋਲੋਂ ਪੁਛਿਆ ਕਰੇਗਾ ਕਿ ਕੀ ਸਚਮੁਚ ਸਾਡੇ ਪੂਰਵਜ ਅਜਿਹੇ ਹੁਦੇ ਸਨ ? ਬਿਨਾ ਕਿਸੇ ਕਸੂਰ ਦੇ ਕਿਸੇ ਦਾ ਖੂਨ ਕਰ ਦੇਂਦੇ ਸਨ ? ਸਿਰਫ ਅਫਵਾਹਾਂ ਸੁਣ ਕੇ ਜਾਂ ਫੇਰ ਗਲਤਫਹਿਮੀਆਂ 'ਚ ਆ ਕੇ ਵੱਡੀ ਪਧਰ ਤੇ ਅੱਗਾਂ  ਲਾ ਦਿਆ ਕਰਦੇ ਸਨ, ਕਤਲ-ਏ-ਆਮਾਂ ਕਰਿਆ ਕਰਦੇ ਸਨ ?  ਸ਼ਾਇਦ ਤੁਹਾਨੂੰ ਏਹੋਜਿਹੇ ਕਿਸੇ ਜਮਾਨੇ ਦੀ ਉਮੀਦ ਹੀ ਨਾ ਰਹੀ ਹੋਵੇ ਅਤੇ ਇਹ ਗੱਲ ਪੜ੍ਹ ਸੁਣ ਕੇ ਵੀ ਤੁਹਾਨੂੰ ਹਾਸਾ ਆ ਰਿਹਾ ਹੋਵੇ ਕਿ ਭਲਾ ਇਹ ਕਿਵੇਂ ਹੋ ਸਕਦਾ ਹੈ ਪਰ ਕੁਝ ਲੋਕ ਹਨ ਜਿਹੜੇ ਅਜਿਹੇ ਦੌਰ ਦੀ ਸਿਰਜਨਾਂ ਵਿੱਚ ਮਗਨ ਹਨ, ਚੁੱਪ ਚਾਪ, ਬੜੀ ਹੀ ਖਾਮੋਸ਼ੀ ਨਾਲ ਕਿਓਂਕਿ ਉਹਨਾਂ ਨੂੰ ਸਿਰਫ ਮਨੁੱਖਤਾ ਦੀ ਚਿੰਤਾ ਹੈ ਕਿਸੇ ਰਾਜ ਗੱਦੀ ਦੀ ਨਹੀਂ. ਇੰਸਾਨੀ ਸੋਚ ਵਾਲੇ ਇਹਨਾਂ ਬਹੁਤ ਹੀ ਥੋਹੜੇ ਜਿਹੇ ਮਨੁਖਾਂ ਵਿਚੋਂ ਇੱਕ ਅਸ੍ਰੇਕੀਆਂ ਆਰਟਿਸਟ ਵੀ ਹੈ. ਇਸ ਕਲਾਕਾਰ ਨੇ ਬੀੜਾ ਚੁੱਕਿਆ ਹੈ ਆਸਟਰੇਲੀਆ ਵਿੱਚ ਚੱਲ ਰਹੀ ਨਫਰਤਾਂ ਦੀ ਹਨੇਰੀ ਨੂੰ ਰੋਕਣ ਦਾ. ਕਹਿਰੀ ਹਵਾਵਾਂ ਦੇ ਸਾਹਮਣੇ ,ਉਹ ਮੋਹੱਬਤ  ਦਾ ਚਿਰਾਗ ਜਗਾਉਣ ਦੀ ਹਿੰਮਤ ਕਰਨ ਵਾਲੇ ਇਸ ਆਰਟਿਸਟ ਨਾਲ ਲਓ ਤੁਸੀਂ ਵੀ ਕਰੋ ਇੱਕ ਮੁਲਾਕਾਤ:
ਤੁਹਾਨੂੰ ਇਸ ਆਰਟਿਸਟ ਦੇ ਵਿਚਾਰ ਕਿਹੋ ਜਿਹੇ ਲੱਗੇ, ਇਸ ਬਾਰੇ ਜ਼ਰੂਰ ਦੱਸੋ. ਕੀ ਤੁਹਾਡੇ ਨੇੜੇ ਤੇੜੇ ਵੀ ਕੋਈ ਅਜਿਹਾ ਕ੍ਰਿਸ਼ਮਾ ਹੋ ਰਿਹਾ ਹੈ ? ਜੇ ਕੋਈ ਅਜਿਹੀ ਸ਼ਖਸੀਅਤ ਹੈ ਤਾਂ ਉਸ ਬਾਰੇ ਜਾਣਕਾਰੀ ਜ਼ਰੂਰ ਦਿਓ. ਅਸੀਂ ਉਸਨੂੰ ਤੁਹਾਡੇ ਨਾਮ ਦੇ ਨਾਲ ਪ੍ਰਕਾਸ਼ਿਤ ਕਰਾਂਗੇ. --ਰੈਕਟਰ ਕਥੂਰੀਆ   

ਨੋਟ: ਆਸਟ੍ਰੇਲੀਅਨ ਟੀਵੀ ਨਿਤ ਵਰਕ ਤੇ ਦਿਖਾਈ ਗਈ ਇਸ ਵੀਡੀਓ ਨੂੰ ਤੁਸੀਂ ਯੂ ਟਿਊਬ ਤੇ ਵੀ ਦੇਖ ਸਕਦੇ ਹੋ  ਇਸ ਖਾਸ ਲਿੰਕ ਬਾਰੇ ਦੁਨਿਆ ਨੂੰ ਦੱਸਾਂ ਲੈ ਬ੍ਰਿਟਿਸ਼ ਸਿੱਖ ਫੈਡਰੇਸ਼ਨ ਨੇ ਵੀ ਸ਼ਲਾਘਾ ਯੋਗ ਹੰਭਲਾ ਮਾਰਿਆ ਹੈ.ਅਸੀਂ ਇਹਨਾਂ ਦੇ ਧੰਨਵਾਦ ਸਹਿਤ ਇਹ ਵਿਦਿਕੋ ਹੁਣ ਤੁਹਾਨੂੰ ਦਿਖਾ ਰਹੇ ਹਾਂ.

No comments: