Wednesday, April 27, 2011

ਹੁਣ ਅਕਾਲੀ ਲੀਡਰ ਦਿਲਬਾਗ ਸਿੰਘ ਤੇ ਹਮਲਾ

ਜੇਰੇ ਇਲਾਜ ਅਕਾਲੀ ਲੀਡਰ
ਪੰਜਾਬ ਵਿੱਚ ਇੱਕ ਵਾਰ ਫੇਰ ਚਿੰਤਾਜਨਕ ਖਬਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ. ਇਲ ਅਕਾਲੀ ਆਗੂ ਤੇ ਕਾਤਿਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ.ਹਮਲਾਵਰਾਂ ਨੇ ਉਸ ਕੋਲੋਂ 88 ਹਜ਼ਾਰ ਰੁਪੈ ਅਤੇ ਮੋਬਾਈਲ ਫੋਨ ਵੀ ਖੋਹ ਲਿਆ.ਹਮਲਾਵਰ ਲੁਟੇਰੇ ਮੋਟਰ ਐਕਲ ਤੇ ਸਵਾਰ ਸਨ ਅਤੇ ਉਹਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ.ਇਹਨਾਂ ਲੁਟੇਰਿਆਂ ਨੇ ਨੂਰਪੁਰ ਬੇਦੀ-ਗੜ੍ਹਸ਼ੰਕਰ ਮੇਨ ਸੜਕ ‘ਤੇ ਇਥੋਂ 9 ਕਿਲੋਮੀਟਰ ਦੂਰ ਰਾਮਪੁਰ ਕਲਾਂ ਸਥਿਤ ਸਿਮਰਨ ਫਿਲਿੰਗ ਸਟੇਸ਼ਨ ਦੇ ਨਜਦੀਕ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਤੇ ਸਾਬਕਾ ਸਮਿਤੀ ਮੈਂਬਰ ਜਥੇਦਾਰ ਦਿਲਬਾਗ ਸਿੰਘ ਸੰਦੋਆ ‘ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ.ਇਸ ਹਮਲੇ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਕੋਲੋਂ 88 ਹਜ਼ਾਰ ਰੁਪਏ, ਮੋਬਾਈਲ ਫੋਨ ਤੇ ਮੋਟਰਸਾਈਕਲ ਦੇ ਕਾਗਜ਼ ਲੈ ਕੇ ਭੱਜਣ ਵਿਚ ਸਫਲ ਹੋ ਗਏ.ਜਥੇਦਾਰ ਸੰਦੋਆ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ.। ਇਹ ਘਟਨਾ ਮੰਗਲਵਾਰ 26 ਅਪ੍ਰੈਲ ਦੀ  ਰਾਤ ਨੂੰ 8 ਕੁ ਵਜੇ ਦੇ ਕਰੀਬ ਵਾਪਰੀ.
ਅੱਤਵਾਦੀਆਂ ਤੋਂ ਕੋਈ ਖਤਰਾ ਨਹੀਂ 
ਵੇਰਵੇ ਮੁਤਾਬਿਕ ਜਥੇਦਾਰ ਦਿਲਬਾਗ ਸਿੰਘ, ਜੋ ਕੀ ਮੱਝਾਂ ਦਾ ਵਪਾਰ ਵੀ ਕਰਦਾ ਹੈ, ਉਹ ਹੁਸ਼ਿਆਰਪੁਰ ਤੋਂ ਇਕ ਟੈਂਪੂ ਰਾਹੀਂ ਆਪਣੇ ਪਿੰਡ ਸੰਦੋਆ ਮੱਝਾਂ ਲੈ ਕੇ ਟੈਂਪੂ ਦੇ ਨਾਲ ਨਾਲ ਆਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ.ਰਾਤ ਅੱਠ ਵਜੇ ਦੇ ਕਰੀਬ ਜਦੋਂ ਉਨ੍ਹਾਂ ਦਾ ਟੈਂਪੂ ਰਾਮਪੁਰ ਕਲਾਂ ਲੰਘ ਰਿਹਾ ਸੀ ਤਾਂ ਉਨ੍ਹਾਂ ਦੇ ਪਿੱਛੇ ਗੜ੍ਹਸ਼ੰਕਰ ਵੱਲੋਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਬਿਲਕੁਲ ਨੇੜੇ ਆ ਕੇ ਹਮਲਾ ਕਰ ਦਿੱਤਾ. ਪੁਲੀਸ ਅਨੁਸਾਰ ਜਥੇਦਾਰ ਦਿਲਬਾਗ ਸਿੰਘ ਦੀ ਪਿੱਠ ਤੇ ਛਾਤੀ ਕੋਲ ਤਿੰਨ ਵਾਰ ਕੀਤੇ ਗਏ.ਨੂਰਪੁਰ ਬੇਦੀ ਪੁਲੀਸ ਥਾਣੇ ਦੇ ਐਸ.ਐਚ.ਓ. ਗੁਰਦੀਪ ਸਿੰਘ ਗੋਸਲ ਤੇ ਪੁਲੀਸ ਚੌਕੀ ਕਲਮਾਂ ਮੋੜ ਦੇ ਇੰਚਾਰਜ ਦਰਸ਼ਨ ਸਿੰਘ ਪੁਲੀਸ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ. ਉਮੀਦ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ.ਇਸ ਘਟਨਾ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਵੀ ਕਰ ਦਿੱਤੀ ਗਈ. ਇਸੇ ਦੌਰਾਨ ਪੰਜਾਬ ਦੇ ਦੀ ਜੀ ਪੀ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕੀ ਸੂਬੇ ਨੂੰ ਅੱਤਵਾਦੀਆਂ ਤੋਂ ਕੋਈ ਖਤਰਾ ਨਹੀਂ. ਜੇ ਤੁਸੀਂ ਵੀ ਚਾਹੋ ਤਾਂ ਆਪਣੇ ਇਲਾਕੇ ਦੀ ਖਬਰ ਭੇਜ ਸਕਦੇ ਹੋ ਜੇ ਕਿਸੇ ਵੀ ਕਾਰਣ ਤੁਸੀਂ ਆਪਣਾ ਨਾਮ ਗੁਪਤ ਰੱਖਣਾ ਚਾਹੋਗੇ ਤਾਂ ਤੁਹਾਡਾ ਨਾਮ ਪਤਾ ਜ਼ਾਹਿਰ ਨਹੀਂ ਕੀਤਾ ਜਾਵੇਗਾ.--ਰੈਕਟਰ ਕਥੂਰੀਆ 

No comments: