Monday, February 07, 2011

ਦੇਖੋ ਕੀ ਕਹਿੰਦੀ ਹੈ ਇਹ ਤਸਵੀਰ

ਜੇਕਰ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਵਿੱਚ ਰਾਜਨੀਤੀ ਅਤੇ ਧਰਮ ਦੇ ਸੁਮੇਲ ਦੀ ਗੱਲ ਕੀਤੀ ਗਈ ਹੈ ਤਾਂ ਸਿਰਫ ਇਸ ਲਈ ਕਿ ਰਾਜ ਸੱਤਾ ਵਿੱਚ ਉੱਚੀ ਤੋਂ ਉੱਚੀ ਪਦਵੀ ਤੇ ਬੈਠ ਕੇ ਵੀ ਇੱਕ ਗੁਰਸਿੱਖ ਨੂੰ ਇਹ ਖਿਆਲ ਰਹੇ ਕਿ ਉਸਨੇ ਧਰਮ ਦੇ ਅਧੀਨ ਰਹਿਣਾ ਹੈ.  ਖਾਲਸੇ ਨੂੰ ਤਾਂ ਕਦੇ ਉਸ ਅਸੂਲ ਨੇ ਵੀ ਕਾਇਲ ਨਹੀਂ ਸੀ ਕੀਤਾ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੰਗ ਅਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ. ਪਰ ਉਸ ਖਾਲਸੇ ਦਾ ਨਾਮ ਲੈ ਕੇ  ਜੋ ਜੋ ਕੁਝ ਹੁੰਦਾ ਰਿਹਾ ਉਹ ਸਾਰਾ ਜੱਗ ਜਾਣਦਾ ਹੈ. ਜਦੋਂ ਵੀ ਕਦੇ ਕਿਸੇ ਨੇ ਗੱਲ ਚੁੱਕੀ ਤਾਂ ਕਿਹਾ ਗਿਆ ਕਿ ਇਹ ਸਭ ਕੁਝ ਸਰਕਾਰ ਦੀਆਂ ਕਲੀਆਂ ਭੇਡਾਂ ਨੇ ਕੀਤਾ ਪਰ ਇਸ ਗੱਲ ਦੇ ਸਬੂਤ ਕਈ ਵਾਰ ਦਿੱਤੇ ਗਏ ਜਿਹਨਾਂ ਵਿੱਚ ਸਾਫ਼ ਜ਼ਾਹਿਰ ਸੀ ਕੀ ਪੰਥ ਦੇ ਨਾਮ ਤੇ ਲੜੀ ਜਾ ਰਹੀ ਲੜਾਈ ਦੇ ਆਗੂ ਵੀ ਇਸਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਸਨ ਹੋ ਸਕਦੇ. ਅਫਸੋਸ ਕਿ ਇਹ ਸਭ ਕੁਝ ਰੁਕਣ ਦੀ ਬਜਾਏ ਲਗਾਤਾਰ ਵਧਦਾ ਹੀ ਚਲਾ ਗਿਆ. ਕੁਰਸੀ ਤੇ ਸਿਰਫ ਕੁਰਸੀ ਵਾਲੀ ਰਾਜਨੀਤੀ ਨੂੰ ਮੁਖ ਰਖ ਕੇ ਉਹ ਸਭ ਕੁਝ ਕੀਤਾ ਜਾ ਰਿਹਾ ਜਿਸ ਨੂੰ ਦੇਖ ਸੁਣ ਕੇ ਸ਼ਰਮ ਆਉਂਦੀ ਹੈ. ਇੱਕ ਇਸ਼ਤਿਹਾਰ ਅਖਬਾਰਾਂ ਵਿੱਚ ਛਪਵਾਇਆ ਗਿਆ ਜੋ ਦਸ ਰਿਹਾ ਹੈ ਕਿ ਲੋਕਤੰਤਰ ਦੇ ਇਸ ਯੁਗ ਵਿੱਚ ਆਪਣੇ ਸੀਨੀਅਰ ਲੀਡਰਾਂ ਨੂੰ  ਗੁੰਮਰਾਹ ਕਰ ਰਹੇ ਕੁਝ ਜੂਨੀਅਰ ਲੀਡਰ ਲੋਕਾਂ ਨੂੰ ਵੀ ਬੁਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ.ਇਹ ਸਾਰਾ ਮਾਮਲਾ ਕਿ ਹੈ ਇਸਦਾ ਪਤਾ ਇਸ ਤਸਵੀਰ ਤੋਂ ਹੀ ਲੱਗ ਜਾਂਦਾ ਹੈ ਦੇਖੋ ਜ਼ਰਾ ਧਿਆਨ ਨਾਲ. ਜੇ ਅਜੇ ਵੀ ਸੀਨੀਅਰ ਲੀਡਰ ਇਸ ਤਸਵੀਰ ਦੀ ਹਕੀਕਤ ਦਾ ਪਤਾ ਲਗਾ ਕੇ ਜ਼ਿੰਮੇਵਾਰ ਅਨਸਰਾਂ ਵਿਰੁਧ ਕਦਮ ਨਹੀਂ ਚੁੱਕਦੇ ਤਾਂ ਗੱਲ ਸਾਫ਼ ਹੈ ਕਿ ਇਹ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਹੀ ਹੋਇਆ ਹੋਣਾ ਹੈ. ਸਚ  ਕੀ ਹੈ ਇਸਦਾ ਫੈਸਲਾ ਹੁਣ ਇਹਨਾਂ ਲੀਡਰਾਂ ਤੇ ਹੀ.ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਇਸ ਤਸਵੀਰ ਤੇ ਹੀ ਕਲਿੱਕ ਕਰੋ ਅਤੇ ਦੇਖੋ ਕੀ ਕਹਿੰਦੀ ਹੈ ਤਸਵੀਰ ਅਤੇ ਕੀ ਕਹਿੰਦੇ ਹਨ ਇਸ ਤਸਵੀਰ ਤੇ ਲੱਗੇ ਨਿਸ਼ਾਨਇਸਨੂੰ ਫੇਸਬੁਕ ਤੇ ਰਲੀਜ਼ ਕੀਤਾ ਹੈ ਰਵੀ ਢੀਂਡਸਾ ਨੇ. ਜ਼ਾਹਿਰ ਹੈ ਕਿ ਰਵੀ ਢੀਂਡਸਾ ਨਿਸਚੇ ਹੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ 
ਸਮਰਥਕ ਵੀ ਹੋਣਗੇ ਪਰ ਇਸ ਗੱਲ ਨਾਲ ਇਸ ਤਸਵੀਰ ਦਾ ਇਹ ਸ਼ਰਮਨਾਕ ਪਹਿਲੂ ਕਿਸੇ ਵੀ 
ਤਰਾਂ ਚੰਗਾ ਨਹੀਂ ਬਣ ਸਕਦਾ..ਰੈਕਟਰ ਕਥੂਰੀਆ. . 

No comments: