Monday, November 02, 2015

ਹੁਣ ਕਲਾਨੌਰ ਵਿੱਚ ਬਾਣੀ ਦੀ ਬੇਅਦਬੀ

ਅੰਮ੍ਰਿਤ ਵੇਲੇ ਦੋ ਗੁਟਕਾ ਸਾਹਿਬ ਫਾੜ ਕੇ ਸੁੱਟੇ ਗਏ ਸੜਕ ਕਿਨਾਰੇ 
ਕਲਾਨੌਰ: 2 ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਦੇ ਹਾਲਾਤ ਨੂੰ ਨਾਜ਼ੁਕ ਸਥਿਤੀ ਵੱਲ ਲਿਜਾ ਰਹੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਕੁਝ ਦਿਨਾਂ ਦੀ ਚੁੱਪ ਮਗਰੋਂ ਅੱਜ ਫੇਰ ਬਾਣੀ ਦੀ ਬੇਅਦਬੀ ਕੀਤੀ ਗਈ। ਇਸ ਵਾਰ ਨਿਸ਼ਾਨਾ ਬਣਾਇਆ ਗਿਆ ਗੁਟਕਾ ਸਾਹਿਬ ਨੂੰ। ਸੋਸ਼ਲ ਮੀਡੀਆ ਤੇ ਆਈਆਂ ਖਬਰਾਂ ਮੁਤਾਬਿਕ ਇਹ ਬੇਅਦਬੀ ਅਮ੍ਰਿਤ ਵੇਲੇ ਵੱਡੀ ਪਧਰ ਤੇ ਹੋਈ। 
ਅੱਜ ਸਵੇਰੇ ਤੜਕਸਾਰ ਕਲਾਨੌਰ ਤੋਂ ਅਦਾਲਤਪੁਰ ਮਾਰਗ 'ਤੇ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਰੋਸ ਪਾਇਆ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਲਾਨੌਰ ਵਾਸੀ ਅਮਰਜੀਤ ਕੌਰ ਤੇ ਲਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ 5.30 ਵਜੇ ਦੇ ਕਰੀਬ ਅਦਾਲਤਪੁਰ ਰੋਡ 'ਤੇ ਸੈਰ ਕਰ ਰਹੀਆਂ ਸਨ ਸਿਰ ਤੋਂ ਵਾਪਿਸੀ ਸਮੇਂ ਇਸ ਮਾਰਗ 'ਤੇ ਸੜਕ ਦੇ ਦੋਵੇ ਪਾਸੇ 2 ਗੁਟਕਾ ਸਾਹਿਬ ਜੀ ਦੇ ਪੱਤਰੇ ਖਿੱਲਰੇ ਪਏ ਸਨ। ਇਸ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਗੁਰਪ੍ਰੀਤ ਸਿੰਘ ਤੂਰ, ਡੀਸੀ ਡਾ. ਅਭਿਨਵ ਤ੍ਰਿੱਖਾ ਤੇ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਜਲਦ ਹੀ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿੱਤਾ। ਸੰਗਤਾਂ ਦਾ ਰੋਸ ਛੇਤੀ ਹੀ ਰੋਹ ਵਿੱਚ ਬਦਲ ਗਿਆ। ਇਸ ਬੇਅਦਬੀ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਬਟਾਲਾ-ਕਲਾਨੌਰ ਮਾਰਗ ਜਾਮ ਕਰਕੇ ਸ਼ਾਂਤਮਈ ਰੋਸ ਧਰਨਾ ਸ਼ੁਰੂ ਕਰ ਦਿੱਤਾ। ਇਸ ਹਟਨਾ ਨਾਲ ਹਾਲਾਤ ਸਾਜ਼ਗਾਰ ਹੁੰਦੇ ਹੁੰਦੇ ਫਿਰ ਸੰਵੇਦਨਸ਼ੀਲ ਬਣ ਰਹੇ ਹਨ। 

No comments: