Monday, October 26, 2015

ਅੱਜ ਫਿਰ 26 ਤਾਰੀਖ ਵਾਲੇ ਦਿਨ ਆਇਆ ਭੂਚਾਲ

ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਕਈ ਮੌਤਾਂ 
ਨਵੀਂ ਦਿੱਲੀ: 26 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੀ ਅੱਜ ਭੂਚਾਲ ਦੇ ਤਿੱਖੇ ਝਟਕੇ ਮਹਿਸੂਸ ਕੀਤੇ ਗਏ ਜਿਹਨਾਂ ਵਿੱਚ 81 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਬੁਯ੍ਚਲ ਦਾ ਕੇਂਦਰ ਅਫਗਾਨਿਸਤਾਨ ਦੀਆ ਹਿੰਦੂਕੁਸ਼ ਪਰਬਤ 'ਚ ਪੈਂਦੇ ਫੈਆਜ਼ਬਾਅਦ ਤੋਂ 82 ਕਿਲੋਮੀਟਰ ਦੱਖਣ-ਪਛਮ ਵਿੱਚ 196 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਪਾਕਿਸਤਾਨ ਦੇ ਕਈ ਪ੍ਰਮੁਖ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਸਖਤ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿੱਚ ਭੂਚਾਲ ਦੇ ਇਹਨਾਂ ਝਟਕਿਆਂ ਦੌਰਾਨ 52 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੋਹਾਂ ਦੇਸ਼ਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਤ੍ਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਾਏ।  ਲੋਕ ਘਬਰਾ ਕੇ ਘਰਾਂ ਅਤੇ ਦਫਤਰਾਂ ਚੋਂ ਬਾਹਰ ਨਿਕਲ ਆਏ। ਸੜਕਾਂ ਤੇ ਕਾਫੀ ਦੇਰ ਤੱਕ ਭੀੜਾਂ ਲੱਗੀਆਂ ਰਹੀਆਂ।  ਦਹਿਸ਼ਤਜਦਾ ਹੋਏ ਲੋਕ ਭੂਚਾਲ ਬਾਰੇ ਹੀ ਗੱਲਾਂ ਕਰਦੇ ਰਹੇ।  ਐਨਸੀਆਰ, ਦਿੱਲੀ, ਪੰਜਾਬ ਅਤੇ ਕਈ ਹੋਰਨਾਂ ਭਾਗਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਰਿਕਟਰ ਸਕੇਲ 'ਚ ਭੁਚਾਲ ਦੀ ਤੀਬਰਤਾ 7. 7 ਸੀ। ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੇ ਦਫ਼ਤਰਾਂ ਤੋਂ ਨਿਕਲ ਕੇ ਬਾਹਰ ਭੱਜੇ। ਦਿੱਲੀ 'ਚ ਮੈਟਰੋ ਸੇਵਾ ਰੋਕ ਦਿੱਤੀ ਗਈ। ਇਸ ਦੌਰਾਨ ਸੁਪਰੀਮ ਕੋਰਟ ਦੀ ਕਾਰਵਾਈ ਵੀ 15 ਮਿੰਟ ਲਈ ਮੁਲਤਵੀ ਰਹੀ। ਕੋਰਟ ਰੂਮ 'ਚ ਮੌਜੂਦ ਸਾਰੇ ਲੋਕ ਤੁਰੰਤ ਬਾਹਰ ਨਿਕਲੇ। ਦਿੱਲੀ, ਹਰਿਆਣਾ, ਪੰਜਾਬ, ਉਤਰ ਪ੍ਰਦੇਸ਼, ਰਾਜਸਥਾਨ, ਪੱਛਮ ਬੰਗਾਲ, ਸ੍ਰੀਨਗਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭੁਚਾਲ ਦੇ ਕਾਰਨ ਧਰਤੀ ਹਿੱਲ ਗਈ। ਭੁਚਾਲ ਦੇ ਕਾਰਨ ਸੜਕ 'ਤੇ ਦੋੜ ਰਹੇ ਵਾਹਨਾਂ ਦੀ ਰਫ਼ਤਾਰ ਰੁਕ ਗਈ ਤਾਂ ਉਥੇ ਹੀ ਖੜੀ ਹੋਈ ਗੱਡੀਆਂ ਵੀ ਹਿੱਲਦੀਆਂ ਨਜ਼ਰ ਆਈਆਂ।ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ 'ਚ 70 ਲੋਕਾਂ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ ਨੋਇਡਾ ਦੀ ਰਿਪੋਰਟ ਮੁਤਾਬਿਕ ਸੋਮਵਾਰ ਦੀ ਦੁਪਹਿਰ ਨੂੰ ਦਿੱਲੀ ਤੋਂ ਕਾਬਲ ਤੱਕ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਰ ਪਾਸੇ ਜਿੱਥੇ ਲੋਕ ਭੁਚਾਲ ਤੋਂ ਬਚਨ ਤੇ ਇਸਦੇ ਨੁਕਸਾਨ ਦਾ ਜਾਇਜ਼ਾ ਲੈਣ ਤੇ ਆਪਣੇ ਦੋਸਤਾਂ - ਰਿਸ਼ਤੇਦਾਰਾਂ ਦੀ ਖ਼ੈਰੀਅਤ ਪੁੱਛਣ 'ਚ ਜੁਟੇ ਸਨ, ਉਥੇ ਹੀ ਦੂਜੇ ਪਾਸੇ ਗ੍ਰੇਟਰ ਨੋਏਡਾ 'ਚ ਬਦਮਾਸ਼ਾਂ ਨੇ ਆਫ਼ਤ ਸਮੇਂ ਮਚੀ ਭਗਦੜ ਦਾ ਫ਼ਾਇਦਾ ਚੁੱਕਦੇ ਹੋਏ ਬੈਂਕ ਤੋਂ 20 ਲੱਖ ਰੁਪਏ ਲੁੱਟ ਲਏ। ਜ਼ਿਕਰਯੋਗ ਹੈ ਕਿ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡਰ ਦੇ ਮਾਰੇ ਲੋਕ ਆਪਣੇ ਦਫ਼ਤਰਾਂ 'ਚ ਸਾਰਾ ਕੰਮ ਛੱਡ ਕੇ ਬਾਹਰ ਵੱਲ ਭੱਜੇ। ਗਰੇਟਰ ਨੋਏਡਾ ਦੇ ਦਨਕੌਰ ਇਲਾਕੇ ਦੇ ਸਿੰਡੀਕੇਟ ਬੈਂਕ 'ਚ ਵੀ ਬੈਂਕ ਕਰਮਚਾਰੀ ਕੰਮ ਛੱਡ ਕੇ ਬਾਹਰ ਵੱਲ ਭੱਜ ਗਏ। ਇਸ ਦਾ ਫ਼ਾਇਦਾ ਚੁੱਕਦੇ ਹੋਏ ਦੋ ਬਦਮਾਸ਼ ਬੈਂਕ 'ਚ ਦਾਖਲ ਹੋਏ ਤੇ ਉੱਥੋਂ ਵੱਲੋਂ 20 ਲੱਖ ਰੁਪਏ ਲੁੱਟ ਕੇ ਲੈ ਗਏ।

No comments: