Wednesday, September 02, 2015

ਇਹਨਾਂ ਨੂੰ ਸੰਤ ਜਰਨੈਲ ਸਿੰਘ ਖਿਲਾਫ ਬੋਲਣ ਦਾ ਲਾਇਸੰਸ ਕਿਸ ਨੇ ਦੇ ਦਿੱਤਾ

ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੁਮਾਰ ਵਿਸ਼ਵਾਸ ਨੂੰ ਚੇਤਾਵਨੀ 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਵ ਦੀਆਂ ਲੱਖ ਲੱਖ ਵਧਾਈਆਂ।
ਜਦੋਂ ਪੂਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਸੀ ਪਰ ਪੰਜਾਬ ਵਾਸੀਆਂ ਨੇ ਦੁਖੀ ਹੋ ਕੇ ਚੋਰੀ ਦੀ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਅਤੇ ਚਾਰ ਐਮ.ਪੀ. ਬਣਾ ਕੇ ਸੈਂਟਰ ਵਿੱਚ ਭੇਜੇ। ਇਸ ਪਾਰਟੀ ਨੂੰ ਅਜੇ ਜੁੰਮੇ-ਜੁਮੇ ਚਾਰ ਦਿਨ ਵੀ ਨਹੀਂ ਹੋਏ ਕਿ ਇਸ ਨੇ ਪੰਜਾਬ ਤੇ ਰਾਜ ਕਾਰਨ ਦੇ ਖੁਆਬ ਦੇਖਣੇ ਸ਼ੁਰੂ ਕਰ ਦਿੱਤੇ। ਸੁਫਨੇ ਦੇਖਣ ਦਾ ਸੱਭ ਨੂੰ ਅਧਿਕਾਰ ਹੈ ਹੱਕ ਹੈ ਕੋਈ ਰੋਕ ਨਹੀਂ ਸਕਦਾ ਅਤੇ ਇਸ ਨੂੰ ਵੀ ਸਮਝਣਾ ਚਾਹੀਦਾ ਕਿ ਪੰਜਾਬ ਦੇ ਸਿੱਖ ਵੋਟਰ ਇਸ ਨੂੰ ਸੱਭ ਤੋਂ ਵੱਧ ਪਿਆਰ ਕਰਦੇ ਹਨ ਪਰ ਏਸ ਪ੍ਰਤੀਨਿੱਧ ਜਦੋਂ ਪੰਜਾਬ ਆਏ ਤਾਂ ਦਾਸ ਨੇ ਇਹਨਾਂ ਤੋਂ ਸੰਗਤ ਸਾਹਮਣੇ ਕੁੱਝ ਸੁਆਲ ਪੁੱਛੇ ਸਨ ਪਰ ਇਹਨਾ ਕੋਈ ਜੁਆਬ ਨਹੀਂ ਦਿੱਤੇ ਜਿਵੇਂ ਪਾਣੀਆਂ ਦੇ ਮਸਲੇ ਤੇ ਕੀ ਵੀਚਾਰ ਹਨ ਕਿਉਂਕਿ ਪੰਜਾਬ ਦੀ ਪਾਣੀਆਂ ਪਿੱਛੇ ਦਹਾਕਿਆਂ ਬੱਧੀ ਲੜਾਈ ਚੱਲ ਰਹੀ ਹੈ। ਪੰਜਾਬੀ ਭਾਸ਼ਾ ਦਾ ਕਤਲ ਕਰਕੇ ਹਿੰਦੀ ਕਿਉਂ ਪਰੋਸੀ ਜਾ ਰਹੀ ਹੈ ਵਗੈਰਾ-ਵਗੈਰਾ… ਪਰ ਇਹਨਾਂ ਦੇ ਨੁਮਾਇੰਦੇ ਕੋਈ ਉੱਤਰ ਨਹੀਂ ਦੇ ਸਕੇ । ਹੁਣ ਕੱਲ ਦਾ ਜੰਮਿਆਂ ਯੂਪੀ ਦਾ ਬਈਆ ਕੁਮਾਰ ਵਿਸ਼ਵਾਸ ਸੰਤ ਜਰਨੈਲ ਸਿੰਘ ਬਾਰੇ ਬਕਵਾਸ ਕਰਦਾ ਟੀ.ਵੀ. ਤੇ ਦੇਖਿਆ। ਏਹ ਕਦੇ ਕਹਿੰਦੇ ਨੇ ਅਸੀਂ ਧਰਮ ਦੇ ਮਾਮਲੇ ਵਿੱਚ ਨਹੀਂ ਬੋਲਾਂਗੇ ਇਹਨਾਂ ਨੂੰ ਸੰਤ ਜਰਨੈਲ ਸਿੰਘ ਖਿਲਾਫ ਬੋਲਣ ਦਾ ਲਾਇਸੰਸ ਕਿਸ ਨੇ ਦੇ ਦਿੱਤਾ। ਏਸ ਵਿਸਵਾਸ਼ ਨੁੰ ਚੇਤਾਵਨੀ ਦਿੰਦੇ ਹਾ ਕਿ ਇਹ ਬਾਜ ਆ ਜਾਣ। ਆਪਣੇ ਨਾਇਕਾਂ ਖਿਲਾਫ ਇੱਕ ਸ਼ਬਦ ਵੀ ਅਸੀਂ ਨਹੀਂ ਸੁਣ ਸਕਦੇ।
Er.Manwinder Singh Giaspura
9872099100

No comments: