Saturday, September 19, 2015

ਫੂਲਕਾ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ

ਨਵੰਬਰ-84 ਦੇ ਇਨਸਾਫ਼ ਲਈ ਪੂਰਾ ਸਮਾਂ ਦੇਣ ਵਾਸਤੇ ਦਿੱਤਾ ਅਸਤੀਫਾ 
ਲੁਧਿਆਣਾ: 19 ਸਤੰਬਰ 2015: (ਪੰਜਾਬ ਸਕਰੀਨ ਬਿਊਰੋ);
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਪ੍ਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਅਚਾਨਕ ਐਲਾਨ ਦੇ ਨਾਲ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ  ਉਹ ਪਾਰਟੀ ਵਿੱਚ ਬਣੇ ਰਹਿਣਗੇ। ਪਾਰਟੀ ਦੀ ਪੰਜਾਬ ਇਕਾਈ ਦੀ ਜਿੰਮੇਵਾਰ ਆਗੂ ਸੋਨੀਆ ਵਿਕਟਰ ਨੇ ਇਸ ਸਬੰਧੀ ਜਾਰੀ ਇੱਕ ਬਿਆਨ ਵਿੱਚ ਸਾਫ਼ ਕੀਤਾ ਹੈ ਕਿ ਸਰਦਾਰ ਫੂਲਕਾ ਨੇ ਸਾਰੀ ਉਮਰ ਨਵੰਬਰ-84 ਦੀ ਕਤਲਾਮ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਲੈ ਲਾਈ ਹੈ।  ਹੁਣ ਜਦੋਂ ਕਿ ਇਹ ਕੇਸ ਬਹੁਤ ਹੀ ਨਾਜ਼ੁਕ ਦੌਰ ਵਿੱਚ ਪਹੁੰਚ ਚੁੱਕਿਆ ਹੈ ਤਾਂ ਸਾਨੂੰ ਸਰਦਾਰ ਫੂਲਕਾ ਦੀ ਇਸ ਭਾਵਨਾ ਦਾ ਸੁਆਗਤ ਕਰਨਾ ਚਾਹਿਦਾ ਹੈ ਕਿ ਉਹ ਸਾਰਾ ਸਮਾਂ ਹੁਣ ਇਸ ਕੇਸ ਵੱਲ ਹੀ ਲਾਉਣ। 
ਸਰਦਾਰ ਫੂਲਕਾ ਨੇ ਖੁਦ ਵੀ ਸਪਸ਼ਟ ਕੀਤਾ ਹੈ ਕਿ ਨਵੰਬਰ-84 ਦੇ ਇਨਸਾਫ਼ ਦੀ ਜੰਗ ਉਹਨਾਂ ਇਕ ਨੌਜੁਆਨ ਵਕੀਲ ਵੱਜੋਂ ਲੜਨੀ ਸ਼ੁਰੂ ਕੀਤੀ ਸੀ।  ਹੁਣ ਸਾਰਾ ਕੇਸ ਫੈਸਲਾਕੁੰਨ ਦੌਰ ਵਿੱਚ ਹੈ ਅਤੇ ਮੈਂ ਸਾਰਾ ਸਮਾਂ ਇਧਰ ਇਸ ਕੇਸ ਵੱਲ ਹੀ ਲਾਉਣਾ ਚਾਹੁੰਦਾ ਹਾਂ। 
ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਦੀਆਂ ਸਾਰੀਆਂ ਅਟਕਲਾਂ ਤੇ ਫੁੱਲ ਸਟਾਪ ਲਗਾਉਂਦਿਆਂ ਉਹਨਾਂ ਕਿਹਾ ਕਿ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਫੈਸਲਾ ਬਾਕਾਇਦਾ ਅਰਵਿੰਦ ਕੇਜਰੀਵਾਲ ਹੁਰਾਂ ਨਾਲ ਸਲਾਹ ਮਗਰੋਂ ਕੀਤਾ ਗਿਆ। ਉਹਨਾਂ ਕਿਹਾ ਕਿਉਹ ਪਹਿਲਾਂ ਵਾਂਗ ਹੀ ਪਾਰਟੀ ਦੇ ਮਿਸ਼ਨ ਨਾਲ ਜੁੜੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀਦੀ ਅਟੱਲ ਹੈ। ਇਸ ਸਬੰਧੀ ਆਪਣੇ ਖੁੱਲੇ ਪੱਤਰ ਵਿੱਚ ਉਹਨਾਂ ਪੰਜਾਬ ਦੀ ਸਿਆਸਤ, ਅਕਾਲੀ ਪਾਰਟੀ ਦੇ ਰੋਲ ਅਤੇ ਨਵੰਬਰ-84 ਦੇ ਇਨਸਾਫ਼ ਵਿੱਚ ਆ ਰਹੀਆਂ ਰੁਕਾਵਟਾਂ ਬਾਰ ਵੀ ਕਾਫੀ ਕੁਝ ਕਿਹਾ। 

No comments: