Friday, August 14, 2015

ਰਾਧੇ ਮਾਂ ਹੋਵੇਗੀ ਅਦਾਲਤ ਵਿਚ ਪੇਸ਼

ਸ਼ੁੱਕਰਵਾਰ ਨੂੰ ਹੋਵੇਗੀ ਸੁਣਵਾਈ 
ਨਵੀਂ ਦਿੱਲੀ: 13 ਅਗਸਤ (ਪੰਜਾਬ ਸਕਰੀਨ ਬਿਊਰੋ):
ਲੋਕਾਂ ਨੂੰ ਆਪਣੇ ਸਾਰੇ ਮਸਲੇ ਰੱਬ ਆਸਰੇ ਛੱਡ ਕੇ ਭਗਤੀ ਕਰਨ ਲਈ ਕਹਿਣ ਵਾਲੇ ਅਖੌਤੀ ਧਾਰਮਿਕ ਲੋਕ ਜਦੋਂ ਖੁਦ ਸੰਕਟ ਦਾ ਸ਼ਿਕਾਰ ਹੁੰਦੇ  ਹਨ ਤਾਂ ਓਹ ਸਾਰੇ ਦੁਨਿਆਵੀ ਹੀਲੀ ਵਸੀਲੇ ਵਰਤਦੇ ਹਨ। ਲਗਾਤਾਰ ਵਿਵਾਦਾਂ 'ਚ ਘਿਰੀ ਰਾਧੇ ਮਾਂ ਨੇ ਵੀ ਅਖੀਰ ਅਦਾਲਤ ਦੀ ਸ਼ਰਨ ਲਈ ਹੈ। ਰਾਧੇ ਮਾਂ ਨੇ ਮੁੰਬਈ ਦੀ ਅਦਾਲਤ 'ਚ ਅਗਾਉ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ। ਇਸ ਅਰਜ਼ੀ 'ਤੇਕਲ੍ਹ ਨੂੰ ਹੀ ਅਰਥਾਤ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ। ਜ਼ਿਕਰਯੋਗ ਹੈ ਕਿ ਰਾਧੇ ਮਾਂ ਦੇ ਖ਼ਿਲਾਫ਼ ਦਹੇਜ ਉਤਪੀੜਨ ਦਾ ਇਲਜ਼ਾਮ ਲੱਗਾ ਹੈ। ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਸੰਮਨ ਭੇਜਿਆ ਹੈ। ਅਸਲ ਵਿੱਚ  ਨਿੱਕੀ ਗੁਪਤਾ ਨਾਮ ਦੀ ਔਰਤ ਨੇ ਰਾਧੇ ਮਾਂ ਤੇ ਆਪਣੇ ਪਤੀ ਸਮੇਤ 7 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਾਇਆ ਹੈ ਤੇ ਉਸਦਾ ਇਲਜ਼ਾਮ ਹੈ ਕਿ ਰਾਧੇ ਮਾਂ ਦੇ ਕਾਰਨ ਉਸਦੀ ਵਸੀ ਵਸਾਈ ਜ਼ਿੰਦਗੀ ਤਬਾਹ ਹੋ ਗਈ। ਅਜਿਹਾ ਇਲਜ਼ਾਮ  ਪਹਿਲਾਂ ਵੀ ਕਈ ਬਾਬਿਆਂ ਅਤੇ ਡੇਰਿਆਂ 'ਤੇ ਲੱਗਦਾ ਆਇਆ ਹੈ ਪਰ ਇਸ ਸਭ ਦੇ ਬਾਵਜੂਦ ਓਹ ਸਾਰੇ ਬਿਨਾ ਕਿਸੇ ਰੋਕ ਟੋਕ ਦੇ ਚੱਲਦੇ ਰਹਿੰਦੇ ਹਨ। ਪਿਛਲੇ ਕੁਝ ਅਰਸੇ ਦੌਰਾਨ ਪ੍ਰਸ਼ਾਸਨ ਅਤੇ ਜੁਡੀਸ਼ਰੀ ਨੇ ਕੁਝ ਹਿੰਮਤ ਦਿਖਾਈ ਹੈ ਅਤੇ ਕਈ ਵੱਡੇ ਵੱਡੇ ਨਾਮ ਜੇਲ੍ਹ ਜਾਣ ਲਈ ਮਜਬੂਰ ਹੋਏ। ਹੁਣ ਰਾਧੇ ਮਾਂ ਵੀ ਸੰਕਟਾਂ ਵਿੱਚ ਘਿਰੀ ਲੱਗਦੀ ਹੈ। 
ਜ਼ਿਕਰਯੋਗ ਹੈ ਕਿ ਰਾਧੇ ਮਾਂ ਨੇ ਆਪਣੇ ਬਚਾਅ ਲਈ ਵੀਰਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ। ਰਾਧੇ ਮਾਂ 'ਤੇ ਇਕ ਔਰਤ ਵਲੋਂ ਦਾਜ ਉਤਪੀੜਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਰਾਧੇ ਮਾਂ ਸਮੇਤ 7 ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ।

No comments: