Thursday, May 21, 2015

ਮੀਡੀਆ ਚਰਚਾ: ਗਿਣਤੀ ਵਧੀ ਵੁੱਕਤ ਘਟੀ

ਲੁਧਿਆਣਾ: ਬਲਵੀਰ ਸਿੰਘ ਸਿੱਧੂ ਨੇ ਕੀਤੀ ਸਾਰਥਕ ਚਰਚਾ ਦੀ ਸ਼ੁਰੁਆਤ
ਬਲਵੀਰ ਸਿੰਘ ਸਿੱਧੂ ਉਹਨਾਂ ਪੱਤਰਕਾਰਾਂ ਵਿੱਚੋਂ ਹਨ ਜਿਹਨਾਂ ਨੇ ਜਮੀਨੀ ਪਧਰ ਤੇ ਕਾਫੀ ਸੰਘਰਸ਼ ਕੀਤਾ ਹੈ। ਪੰਜਾਬ ਦੇ ਕਾਲੇ ਦਿਨਾਂ ਨੂੰ ਬੜਾ ਨੇੜਿਓਂ ਹੋ ਕੇ ਦੇਖਿਆ ਹੈ। ਪਰਚੇ ਦੇ ਨਾਲ ਨਾਲ ਦਾਲ ਰੋਟੀ ਦਾ ਗੁਜ਼ਾਰਾ ਵੀ ਤੋਰਿਆ ਅਤੇ ਸਰਕਾਰ ਦੀਆਂ ਸ਼ਰਤਾਂ ਵੀ ਪੂਰੀਆਂ ਕੀਤੀਆਂ। ਉਦੋਂ ਪੱਤਰਕਾਰਾਂ ਦੀ ਗਿਣਤੀ ਅੱਜ ਜਿੰਨੀ ਨਹੀਂ ਸੀ ਹੁੰਦੀ। ਏਸ ਗਿਣਤੀ ਦਾ ਵਧਣਾ ਸ਼ੁਭ ਸ਼ਗਨ  ਹੈ ਪਰ ਜੇ ਇਸ ਦੇ ਵਧਣ ਦੇ ਨਾਲ ਮੀਡੀਆ ਦੀ ਸ਼ਕਤੀ ਘਟਦੀ ਹੋਵੇ ਅਤੇ ਸਿਰਫ ਭੀੜ ਵਿੱਚ ਹੀ ਵਾਧਾ ਹੁੰਦਾ ਹੋਵੇ ਤਾਂ ਇਹ ਨਿਸਚੇ ਹੀ ਚਿੰਤਾਜਨਕ ਸਥਿਤੀ ਹੈ। 
ਅੱਜ ਮੀਡੀਆ ਏਨੀ ਵੱਡੀ ਗਿਣਤੀ ਦੇ ਬਾਵਜੂਦ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। ਪੱਤਰਕਾਰ ਦੀ ਸਰਵ ਪ੍ਰਵਾਨਿਤ ਪਰਿਭਾਸ਼ਾ ਅਜੇ ਤੱਕ ਸਾਰਿਆਂ ਤੱਕ ਨਹੀਂ ਪੁੱਜ ਸਕੀ। ਛੋਟੇ ਵੱਡੇ ਦਾ ਵਿਤਕਰਾ ਅਜੇ ਜਾਰੀ ਹੈ। ਕੀ ਵੀਕਲੀ ਅਕ੍ਬਾਰਾਂ ਵਾਲੇ ਛੋਟੇ ਹੁੰਦੇ ਹਨ? ਕੀ ਰੋਜ਼ਾਨਾ ਅਖਬਾਰਾਂ ਵਾਲੇ ਵੱਡੇ ਹੁੰਦੇ ਹਨ? ਜੇ ਸਚਮੁਚ ਅਜਿਹਾ ਹੈ ਤਾਂ ਇੰਡੀਆ ਟੂਡੇ ਵਰਗੇ ਪਰਚਿਆਂ ਨੂੰ ਛੋਟਾ ਕਿਹਾ ਜਾਏਗਾ? ਜੇ ਅੰਗ੍ਰੇਜ਼ੀ ਅਖਬਾਰਾਂ ਵਾਲੇ ਵੱਡੇ ਗਿਨੇ ਜਾਂਦੇ ਹਨ ਤਾਂ ਕੀ ਭਾਸ਼ਾਈ ਅਖਬਾਰਾਂ ਬਾਰੇ ਕੀ ਕਿਹਾ ਜਾਏਗਾ? ਅੱਜ ਮੀਡੀਆ ਨੂੰ ਇਸ ਤਰਾਂ ਦੀ "ਹੀਨ ਭਾਵਨਾ" ਅਤੇ "ਉਚ ਭਾਵਨਾ" ਦੋਹਾਂ ਤੋਂ ਬਚਣ ਦੀ ਲੋੜ ਹੈ। ਬਲਵੀਰ ਸਿਧੂ ਹੁਰਾਂ ਦੀ ਚਰਚਾ ਸਹਿਮਤੀ ਪ੍ਰਗਟ ਕਰਦਿਆਂ ਅਸੀਂ ਇਸ ਨੂੰ ਹੋਰ ਅੱਗੇ ਵਧਾਉਣ ਲਈ ਸਾਰਿਆਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦੇਂਦੇ ਹਾਂ। ਇਹ ਦੇਖਣਾ ਜ਼ਰੂਰੀ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਪੰਜਵਾਂ ਟਾਇਰ ਬਣਾਉਣ ਦੀ ਖਤਰਨਾਕ ਸਾਜ਼ਿਸ਼ ਕੀਤੇ ਕਾਇਮ ਨ ਹੋ ਜਾਵੇ। --ਰੈਕਟਰ ਕਥੂਰੀਆ 
ਯਾਦ ਰੱਖਣਾ ਜ਼ਰੂਰੀ ਹੈ ਕਿ ਮੀਡੀਆ ਦੀ ਸ਼ੁਰੁਆਤ ਵਿਚਾਰਾਂ ਦੇ ਪ੍ਰਗਟਾਓ ਲਈ ਵਿਚਾਰਵਾਨ ਲੋਕਾਂ ਵੱਲੋਂ ਹੋਈ ਸੀ। ਇਹ ਸਿਲਸਿਲਾ ਚਲਦਾ ਚਲਦਾ ਕਾਰਪੋਰੇਟ ਘਰਾਣਿਆਂ ਦੇ ਤਲਵਿਆਂ  ਹੇਠ ਪਹੁੰਚ ਜਾਏਗਾ ਇਹ ਕਿਸ ਨੇ ਸੋਚਿਆ ਸੀ? ਆੱਜ ਬਹੁਤ ਸਾਰੀਆਂ ਖਬਰਾਂ ਰਿਪੋਰਟ ਹੀ ਨਹੀਂ ਹੁੰਦੀਆਂ ਤੇ ਬਹੁਤ ਸਾਰੀਆਂ ਨੂੰ ਬਾਰ ਬਾਰ ਦਿਖਾ ਕੇ ਲੋਕਾਂ ਦੇ ਦਿਲਾਂ ਦਿਮਾਗਾਂ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਸਥਿਤੀ ਭਿਆਨਕ ਵੀ ਹੈ ਅਤੇ ਵਿਸਫੋਟਕ ਵੀ। ਜੇ ਸਮਾਜ ਅਤੇ ਇਸਦੇ ਕਰਤਾ ਧਰਤਾ ਅਜੇ ਵੀ ਮੂਕ ਦਰਸ਼ਕ ਜਾਂ ਤਮਾਸ਼ਾਈ ਬਣੇ ਰਹੇ ਤਾਂ ਆਉਣ ਵਾਲਾ ਸਮਾਂ ਉਹਨਾਂ ਲਈ ਸਭ ਤੋਂ ਵਧ ਭਿਆਨਕ ਹੋਵੇਗਾ। ਅੱਜ ਅਖਬਾਰਾਂ ਨੂੰ ਆਪਣੀ ਸਫਾਈ ਦੇਣ ਲਈ ਵੱਡੇ ਵੱਡੇ ਬੈਨਰ ਲਾਉਣੇ ਪੈਂਦੇ ਹਨ ਜੀ ਅਸੀਂ ਪੇਡ ਖਬਰਾਂ ਨਹੀਂ ਛਾਪਦੇ----ਜਰਾ ਸੋਚੋ ਅਸੀਂ ਜਾ ਕਿਧਰ ਰਹੇ ਹਾਂ....? ਏਸ ਨਾਜ਼ੁਕ ਹਾਲਤ ਵਿਚ ਬਲਵੀਰ ਸਿਧੂ ਹੁਰਾਂ ਦੀ ਲਿਖਤ ਸੋਚਣ ਲਈ ਮਜਬੂਰ ਕਰਦੀ ਹੈ। ਅਸੀਂ ਇਸ ਲਿਖਤ ਨੂੰ ਹੇਠਾਂ ਹੂਬਹੂ ਪ੍ਰਕਾਸ਼ਿਤ ਕਰ ਰਹੇ ਹਾਂ। 
ਜਦੋ ਤੱਕ ਐਸ,ਸੀ,ਬੀ,ਸੀ,ਦਾ ਸਿਲਸਲਾ ਮੇਰਾ ਕਹਿਣ ਦਾ ਭਾਵ ਇਥੇ ਕਿਸੇ ਜਾਤੀ ਨਾਲ ਸਬੰਧਤ ਨਹੀ ਮੇਰਾ ਕਹਿਣ ਦਾ ਭਾਵ ਆ ਇਥੇ ਪੱਤਰਕਾਰਾ ਵਿੱਚ ਚੱਲ ਰਿਹਾ ਛੋਟੇ ਵੱਡੇ ਅਖਬਾਰਾ ਦਾ ਮਸਲਾ ਉਹ ਵੀਕਲੀ ਅਖਬਾਰ ਦਾ ਪੱਤਰਕਾਰ ਆ ਉਹ ਘੱਟ ਗਿਣਤੀ ਵਿੱਚ ਛੱਪਦੇ ਰੋਜਾਨਾ ਅਖਬਾਰ ਦਾ ਪੱਤਰਕਾਰ ਆ ਮੇਰੇ  ਕੀ ਪੱਤਰਕਾਰ ਵੀਰੋ ਠੂੰਹਾ ਚਾਹੇ ਵੱਡਾ ਹੋਵੋ ਜਾ ਛੋਟਾ ਡੰਗ ਇੱਕੋ ਜਿਹਾ ਮਾਰਦਾ ,ਹਾ ਇੱਕ ਗੱਲ ਹੋਰ ਦੱਸਾ ਜੇਕਰ ਤੁਸੀ ਅਖਬਾਰ ਪੜਦੇ ਹੋ ਤਾ ਇਹ ਵੀ ਤੁਸੀ ਜਰੂਰ ਕਿਸੇ ਉਸ ਅਖਬਾਰ ਵਿੱਚ ਪੜਿਆ ਹੋਵੇਗਾ ਜੋ ਆਪਣੇ ਆਪ ਨੂੰ ਵੱਡਾ ਅਖਵਾਉਦਾ ਕਿ ਇਹ ਸਟੋਰੀ ਫਲਾਨੇ ਮੈਗਜੀਨ ਵਿੱਚੋ ਸਪਤਾਹਿਕ ਵਿੱਚੋ ਧੰਨਵਾਦ ਸਹਿਤ ਪਰਾਪਤ ਕੀਤੀ ਇਥੇ ਤੁਸੀ ਕੀ ਕਹੋਗੇ ਵੱਡਾ ਕੌਣ ਤੇ ਛੋਟਾ ਕੌਣ ਦਸੂਰਾ ਜਦੋ ਤੱਕ ਚੌਧਰ ਚਮਕਾਉਣ ਲਈ ਯੂਨੀਅਨਾ ਪਰਸਨਲ ਨਾਵਾ ਤੇ ਬਣਦੀਆ ਰਹਿਣਗੀਆ ਉਦੋ ਤੱਕ ਟੀਚਰਾ ਵਾਗ ਪੱਤਰਕਾਰ ਦੀ ਵੀ ਗਿੱਦੜ ਕੁੱਟ ਹੁੰਦੀ ਰਹੇਗੀ ਤੀਸਰੀ ਗੱਲ ਪੁਲਿਸ ਫੰਕਸਨਾ ਤੇ ਸਰਕਾਰੀ ਫੰਕਸਨਾ ਦੀਆ ਪ੍ੈਸ ਕੰਵਰੇਜ ਇੱਕ ਦਿਨ ਲਈ ਬੰਦ ਕਰੋ ਜੇ ਹਿੰਮਤ ਹੈ ਤਾ ਕਰਕੇ ਵੇਖੋ ਰਿਜਲਟ ਉਸੇ ਸਾਮ ਤੱਕ ਤੁਹਾਡੇ ਸਾਹਮਣੇ ਆ ਜਾਵੇਗਾ ਮੇਰੇ ਦੱਸਣ ਦੀ ਲੋੜ ਨਹੀ ਕੇ ਰਿਜਲਟ ਕੀ ਆਵੇਗਾ ਇਹ ਸਾਰੇ ਲੋਕ ਕੁੱਤਿਆ ਵਾਗ ਤੁਹਾਡੇ ਪਿੱਛੇ2 ਘੁੰਮਣਗੇ ਜਿਹੜੇ ਹੁਣ ਇਹ ਪੱਤਰਕਾਰ ਨੂੰ ਕੁਁਤੇ ਸਮਝਦੇ ਆ ਇਹ ਕੰਮ ਕਰਕੇ ਵੇਖੋ ਜਰੂਰ ਫਾਇਦਾ ਹੋਵੇਗਾ ਮੇਰੇ ਵੱਲੋ ਇਹ ਭੇਜੀ ਪੋਸਟ ਪੜਕੇ ਤਹਾਨੂੰ ਕਿਹੋ ਜਿਹੀ ਲੱਗੀ ਆਪਣੇ ਦਿਲ ਦੀ ਭੜਾਸ ਕੱਢਿਉ ਜਰੂਰ ਮੈਨੂੰ ਉਡੀਕ ਰਹੇਗੀ।     --ਬਲਵੀਰ ਸਿੰਘ ਸਿੱਧੂ  [5/21/2015, 08:13] B S Sidhu:

No comments: