Tuesday, December 30, 2014

ਕ੍ਰਿਸ਼ਮੇ Wheat Grass ਦੇ

ਕਰਮ ਸੇਖੋਂ ਦੀ ਇੱਕ ਹੋਰ ਮਹੱਤਵਪੂਰਨ ਪੋਸਟ 
15 ਕਿੱਲੋ wheat ਗ੍ਰਾਸ 'ਚ 350 ਕਿੱਲੋ ਬਾਕੀ ਹਰੀਆਂ ਸਬਜ਼ੀਆਂ ਜਿੰਨੇ ਗੁਣ 
Wheat Grass ਦੀਆਂ ਖੂਬੀਆਂ ਬਾਰੇ ਬਹੁਤ ਸੁਣਿਆ ਸੀ। ਖਾਸ ਕਰ ਉਦੋਂ ਜਦੋਂ ਮੇਰੇ ਇੱਕੋ ਇੱਕ ਬੇਟੇ ਨੂੰ ਥੈਲੇਸਿਮਿਆ ਸੀ।  ਉਦੋਂ ਪੰਜਾਬ ਵਿੱਚ ਅੱਜ ਕਲ੍ਹ ਜਿੰਨੇ ਸੰਗਠਨ ਨਹੀਂ ਸਨ ਹੁੰਦੇ। ਹਰ ਪਰਿਵਾਰ ਨੂੰ ਇਹ ਸੰਤਾਪ ਆਪਣੇ ਆਪ ਇੱਕਲਿਆਂ ਝੱਲਣਾ ਪੈਂਦਾ ਸੀ। ਬੇਟੇ ਦੇ ਦੇਹਾਂਤ ਤੋਂ ਕੁਝ ਕੁ ਸਮਾਂ ਪਹਿਲਾਂ ਇੱਕ ਸੱਜਣ ਮਿੱਤਰ ਨੇ Wheat Grassਬਾਰੇ ਦੱਸ ਪਾਈ ਸੀ ਪਰ ਉਦੋਂ ਦੇ ਡਾਕਟਰਾਂ ਨੇ ਇਸ ਤੋਂ ਮਨਾ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਹੋਰ ਜਿਆਦਾ ਫਾਲਤੂ ਆਇਰਨ ਬਾਡੀ ਵਿੱਚ ਜਾਏਗਾ ਜਿਹੜਾ ਕਿਸੇ ਵੀ ਤਰਾਂ ਠੀਕ ਨਹੀਂ। ਅੱਜਕਲ੍ਹ ਡਾਕਟਰ ਖੁਦ ਇਸ ਦੀ ਸਿਫਾਰਿਸ਼ ਕਰਦੇ ਹਨ। ਇਸਦੇ ਗੁਣਾਂ ਬਾਰੇ ਕਰਮ ਸੇਖੋਂ ਹੁਰਾਂ ਨੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਹੈ। ਉਮੀਦ ਹੈ ਤੁਸੀਂ ਸਾਰੇ ਇਸਦਾ ਫਾਇਦਾ ਉਠਾ ਸਕੋਗੇ।                                                              --ਰੈਕਟਰ ਕਥੂਰੀਆ 
Karam Sekhon · 
ਦੋਸਤੋ ਅੱਜ ਭੈਣਜੀ Dr Swarnjit Kaur Grewal ਜੀ ਦੀ ਪੋਸਟ ਤੇ Tej Gill ਭੈਣਜੀ ਨਾਲ wheat grass ਬਾਰੇ ਗੱਲਬਾਤ ਹੋ ਰਹੀ ਸੀ—ਮੈਂ ਉਸ ਵਕਤ ਕੰਮ ਤੇ ਸੀ ਸੋਚਿਆ ਜਦੋਂ ਵਕਤ ਲੱਗਿਆ ਘਰ ਜਾ ਕੇ ਫੋਟੋ ਖਿਚ੍ਚ ਕੇ ਓਹਨਾਂ ਨੂੰ ਭੇਜਾਂਗੀ---ਹੁਣ ਪਤਾ ਨਹੀਂ ਲੱਗਿਆ ਕਿ ਕਿਵੇਂ ਪੋਸਟ ਕਰਾਂ ਕਿ ਕੱਲੇ ਓਹਨਾਂ ਨੂੰ ਭੇਜ ਸਕਾਂ---ਸੋ ਹੁਣ ਪੋਸਟ ਲਿਖ ਕੇ ਤੁਹਾਨੂੰ ਸਾਰਿਆਂ ਨੂੰ ਭੇਜ ਰਹੀ ਹਾਂ—
ਇਹ picture –wheat grass ਦੀ ਹੈ—ਇਸ ਦਰਅਸਲ ਛੋਟੀ ਉਮਰ ਦੀ ਕਣਕ ਹੈ-ਜਿਵੇਂ ਜੋੰ ਬੀਜਦੇ ਹੁੰਦੇ ਸੀ ਦੁਸਹਿਰੇ ਦੇ ਵਕਤ ਉਸ ਤਰਾਂ ਹੀ ਪਹਿਲਾਂ ਕਣਕ ਨੂੰ ਭਿਓਂ ਕੇ ਸੰਘਣਾ ਜਿਹਾ ਬੀਜ ਲਿਆ ਜਾਂਦਾ ਹੈ—ਫੇਰ ਜਦੋਂ ਇਹ ਨਰਮ ਜਿਹੀ ਹੀ ਹੁੰਦੀ ਹੈ—ਕੋਈ 7 ਤੋਂ 15 ਕੁ ਦਿਨਾਂ ਵਿੱਚ ਵਿੱਚ juice ਕਢ ਕੇ ਹਰ ਰੋਜ਼ ਇੱਕ ਸ਼ੋਟ ਪੀ ਲਓ—ਸ਼ੋਟ ਦਾ ਮਤਲਬ ਸਿਰਫ ਇੱਕ ਜਾਂ ਦੋ ounce ਜਾਂ ਕਹਿ ਲਵੋ ਇੱਕ ਵੱਡਾ ਘੁੱਟ ਜਾਂ ਦੋ ਛੋਟੇ ਘੁੱਟ--ਜੇ ਹੋ ਸਕੇ breakfast ਦੇ ਨਾਲ –ਇਹ juice ਕਢਣ ਲਈ ਸਾਡੇ ਖਾਸ ਜੂਸਰ ਆਉਂਦਾ ਹੈ—ਜਿਵੇਂ ਗੰਨੇ ਦਾ ਰਸ ਕਢਣ ਵਾਲਾ ਹੁੰਦਾ ਸੀ—ਉਸ ਦੀ ਤਸਵੀਰ ਵੀ ਨਾਲ ਪਾ ਰਹੀ ਹਾਂ—
Wheat grass ਨੂੰ ਕੋਈ ਪੰਜ ਹਜ਼ਾਰ ਸਾਲ ਤੋਂ ਵਰਤਿਆ ਜਾਂਦਾ ਰਿਹਾ ਹੈ—ਇਸ ਵਿੱਚ ਬਹੁਤ ਗੁਣ ਹਨ—ਜੀਹਨਾਂ ਵਿੱਚੋਂ ਸਭ ਤੋਂ ਵਧੀਆ ਹੈ ਕਿ ਇਸ ਵਿੱਚ chlorophyll ਦੀ ਮਾਤਰਾ ਬਹੁਤ ਹੁੰਦੀ ਹੈ-ਇਹ ਕੱਲਾ ਗੁਣ ਹੀ energizing and alkalizing effect ਕਰ ਕੇ ਇਸ ਨੂੰ ਸੁਪਰ ਫੂਡ ਬਣਾ ਦਿੰਦਾ ਹੈ—ਇਸ ਤੋਂ ਇਲਾਵਾ ਇਸ ਵਿੱਚ vitamin C, E, K and B complex (including B12) •Selenium,Iron, calcium, cobalt, germanium, iron, magnesium, phosphorus, potassium, protein, sodium, sulphur, ਤੇ zinc ਬਹੁਤ ਮਾਤਰਾ ਵਿੱਚ ਹੁੰਦਾ ਹੈ—
ਇਹ colds, coughs, fevers, digestive problems, and skin conditions ਲਈ ਤਾਂ ਬਹੁਤ ਹੀ ਫਾਇਦੇਮੰਦ ਹੈ- ਕਹਿੰਦੇ ਨੇ ਕਿ ਇਹ cancer ਤੇ AIDS ਦੇ ਇਲਾਜ ਲਈ ਵੀ ਫਾਇਦੇਮੰਦ ਹੈ ਤੇ chemotherapy side effects ਨੂੰ ਵੀ ਬਰਦਾਸ਼ਤ ਕਰਨ ਤੇ ਘਟਾਉਣ ਦੇ ਕੰਮ ਆਉਂਦੀ ਹੈ—
Immune ਸਿਸਟਮ ਨੂੰ ਬਹੁਤ ਤਕੜਾ ਕਰਦਾ ਹੈ wheat grass-------ਇੱਕ study ਮੁਤਾਬਿਕ 15 ਕਿੱਲੋ wheat ਗ੍ਰਾਸ ਵਿੱਚ 350 ਕਿੱਲੋ ਬਾਕੀ ਹਰੀਆਂ ਸਬਜ਼ੀਆਂ ਜਿੰਨੇ ਗੁਣ ਹੁੰਦੇ ਹਨ—ਕਿਓੰਕੇ ਇਸ ਦੀ ਵਰਤੋਂ ਨਾਲ toxins ਨਿੱਕਲ ਜਾਂਦੇ ਹਨ body ਵਿੱਚੋਂ---ਇਸ ਕਰਕੇ ਕਈ ਬਿਮਾਰੀਆਂ ਤਾਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ---ਤੇ ਜਰੂਰੀ ਤੱਤ ਵਧੀਆ ਹਜਮ ਹੋ ਜਾਂਦੇ ਹਨ-- ਇਹ ਮੇਰੀ ਜਾਣਕਾਰੀ ਤੇ ਇੱਕ study ਮੁਤਾਬਿਕ ਇਸ ਤਰਾਂ ਦੀਆਂ conditions ਵਿੱਚ ਮਦਦ ਕਰਦਾ ਹੈ-- —Digestion problem,Ulcers,Obesity,Arthritis,Diabetes,High blood pressure,Pancreas ਤੇ Liver problem,Body Odor,Constipation,Hemmorrhoids,Gastritis,,bleeding gums etc.wheat grass ਵਿੱਚ ਜਮੀਨ ਵਿੱਚੋਂ ਮਿਲਣ ਵਾਲੇ 102 minerals ਵਿੱਚੋਂ 92 ਭਰਪੂਰ ਮਾਤਰਾ ਵਿੱਚ ਹੁੰਦੇ ਹਨ--
ਮੈਂ ਲਿਖਦੀ ਥੱਕ ਜਾਵਾਂਗੀ ਇਸ ਦੇ ਫਾਇਦੇ----
ladies—ਸਭ ਤੋਂ ਵਧੀਆ ਗੱਲ—ਇਹ ਬਹੁਤ ਵਧੀਆ skin tonic ਹੈ—

No comments: