Friday, June 06, 2014

ਪਤਾ ਨਹੀਂ ਵਾਹਿਗੁਰੂ ਨੂੰ ਕੀ ਮੰਨਜੂਰ ਹੈ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੇ ਭਾਣੇ 'ਤੇ ਪ੍ਰਤੀਕਰਮ ਜਾਰੀ
ਅੱਜ ਬਲਿਊ ਸਟਾਰ ਆਪਰੇਸ਼ਨ  ਦੀਆਂ ਇਤਿਹਾਸਿਕ ਅਤੇ ਦੁੱਖਦਾਈ ਯਾਦਾਂ ਨੂੰ ਮੁੜ ਤਾਜ਼ਾ ਕਰਦਿਆਂ ਜੋ ਦੁੱਖਦਾਈ ਘਟਨਾਵਾਂ ਸ੍ਰੀ ਅਕਾਲ ਤਖਤ ਸਾਹਿਬ  ਵਾਪਰੀਆਂ ਉਹਨਾਂ ਦਾ ਤਿੱਖਾ ਪ੍ਰਤੀਕਰਮ  ਲਗਾਤਾਰ ਜਾਰੀ ਹੈ।
ਦਲ ਖਾਲਸਾ ਨਾਲ ਸਬੰਧਤ ਉਘੇ ਆਗੂ ਸਰਬਜੀਤ ਸਿੰਘ ਘੁਮਾਣ ਹੁਰਾਂ ਨੇ ਆਖਿਆ ਹੈ ,"ਅੱਜ ਦਰਬਾਰ ਸਾਹਿਬ ਵਿਖੇ ਸਿਖਾਂ ਦੀ ਸਿਖਾਂ ਹੱਥੋਂ ਹੋਈ ਬੇਪਤੀ ਦੇਖਕੇ ਦਿਲ ਘੋਰ ਉਦਾਸ ਹੈ।ਹੋਰ ਕੁਝ ਨਹੀ ਲਿਖਣਾ।ਮਾਫੀ ਚਾਹੁੰਦਾ ਹਾਂ।ਸੱਚੇ ਪਾਤਸ਼ਾਹ,ਸਭ ਨੂੰ ਸੁਮੱਤ ਬਖਸ਼ਣ।"  ਏਸੇ ਤਰਾਂ ਗੁਰਵਿੰਦਰ ਸਿੰਘ ਸਿੱਧੂ ਹੁਰਾਂ ਨੇ ਲਿਖਿਆ,"ਕੁੱਕੜ ਖੇਹ ਉਡਾਈ ਤੇ
ਆਪਣੇ ਸਿਰ ਵਿੱਚ ਪਾਈ" ਪਤਾ ਨਹੀਂ ਵਾਹਿਗੁਰੂ ਨੂੰ ਕੀ ਮੰਨਜੂਰ ਹੈ ਕੁੱਝ ਸਮਝ ਨਹੀ ਲੱਗ ਰਹੀ , ਪਤਾ ਨਹੀ ਕਿਉਂ ਸਿੱਖੀ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਵੈਸੇ ਆਪਣੇ ਭਰਾਵਾਂ ਨੂੰ ਭੰਡਣਾ ਚੰਗੀ ਗੱਲ ਨਹੀ ਪਰ ਕੰਮ ਵੀ ਤਾਂ ਨਿੰਦਣਯੋਗ ਹੀ ਕੀਤਾ ਹੈ। 
ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ ਦੀ ਰਿਪੋਰਟ ਮੁਤਾਬਿਕ ਤਿਹਾੜ ਜੇਲ ਵਿਚ ਬੰਦ ਸਿੰਘਾਂ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਰਤੇ ਭਾਣੇ ਦੀ ਸਖਤ ਨਿਖੇਧੀ ਕੀਤੀ ਗਈ ਹੈ। 
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਪਰਮਜੀਤ ਸਿੰਘ ਭਿਉਰਾ, ਕੁਲਵਿੰਦਰ ਸਿੰਘ ਖਾਨਪੁਰੀ ਅਤੇ ਭਾਈ ਬਲਜੀਤ ਸਿੰਘ ਭਾਉ ਨਾਲ ਮੁਲਾਕਾਤ ਕਰਕੇ ਆਏ ਭਾਈ ਪਰਮਜੀਤ ਸਿੰਘ ਦੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਅਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੇ ਕਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਵਰਤੇ ਹੋਏ ਭਾਣੇ ਨਾਲ ਸਾਡੇ ਸਾਰੇਆਂ ਦੇ ਮਨਾਂ ਅੰਦਰ ਨਾ ਮਿਟਣ ਵਾਲੀ ਡੁੰਘੀ ਸੱਟ ਵਜੀ ਹੈ । ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਾਲਮ ਸਰਕਾਰ ਵਲੋਂ ਸਿੱਖਾਂ ਦੇ ਨਾਮੋ ਨਿਸ਼ਾਨ ਨੂੰ ਮਿਟਾਨ ਲਈ ਕੀਤੇ ਘਲੁਘਾਰੇ ਅਤੇ ਉਸ ਵਿਚ ਸਰਕਾਰ ਦੀ ਈਨ ਨਾ ਮੰਨਣ ਵਾਲੇ ਉਗਲਾਂ ਤੇ ਗਿਣੇ ਜਾਣ ਵਾਲੇ ਸਿਰਲੱਥ ਯੋਧੇਆਂ ਦੀ ਸ਼ਹਾਦਤਾਂ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ ਲਈ ਹਰ ਸਾਲ ਦੀ ਤਰ੍ਹਾਂ ਅਜ ਵੀ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਸਮਾਗਮ ਵਿਚ ਹਜਿਰ ਹੋਏ ਸੀ । ਪਰ ਸਰਕਾਰੀ ਬੋਲੀ ਬੋਲ ਰਹੇ ਅਤੇ ਆਰ ਐੇਸ ਐੈਸ ਦੀ ਝੋਲੀਚੁਕ ਬਣ ਚੁਕੀ ਸ਼੍ਰੌਮਣੀ ਕਮੇਟੀ ਅਤੇ ਉਸਦੀ ਟਾਸਕ ਫੋਰਸ ਵਲੋਂ ਜੋ ਭਾਣਾਂ ਵਰਤਾਇਆ ਗਿਆ ਉਸ ਦੀ ਜਿਤਨੀ ਵੀ ਨਿੰਦਾ ਕੀਤੀ ਜਾਏ ਉਹ ਘੱਟ ਹੈ ਤੇ ਸਾਨੂੰ ਇਹ ਸਮਝ ਨਹੀ ਆ ਰਹੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਦਾ ਸ਼ਰਧਾਜੰਲੀ ਸਮਾਗਮ ਕਿਹਾ ਜਾਏ ਜਿਸ ਵਿਚ ਕੌਮ ਕੋਲ ਕਿ ਸੁਨੇਹਾ ਗਿਆ ਹੈ । ਅਜ ਮੀਡਿਆ ਵਲੋਂ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਦੇਖੋ ਸਿੱਖ ਆਪਸ ਵਿਚ ਲੜ ਰਹੇ ਹਨ ਇਕ ਦੁਜੇ ਉੱਤੇ ਤਲਵਾਰਾਂ, ਨੇਜੇਆਂ ਨਾਲ ਵਾਰ ਕਰ ਰਹੇ ਹਨ । ਸਾਨੂੰ ਕੋਈ ਪ੍ਰਾਪਤੀ ਤਾਂ ਕਿ ਹੋਣੀ ਹੈ ਜਦ ਸਾਨੂੰ ਸਮਰਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਵੀ ਭੈਅ ਨਹੀ ਰਿਹਾ । ਉਨ੍ਹਾਂ ਦੁੱਖੀ ਲਹਿਜੇ ਵਿਚ ਕਿਹਾ ਕਿ ਸਾਨੂੰ ਫਖਰ ਤਦ ਹੁੰਦਾ ਜਦ ਜੋ ਕਿਰਪਾਨਾਂ, ਨੇਜੇ ਅਜ ਸਾਡੇ ਅਪਣੇਆਂ ਉੱਤੇ ਹੀ ਚਲੀਆਂ ਹਨ ਉਹ ਸੰਤਾ ਦੇ ਪੋਸਟਰ ਪਾੜ ਰਹੇ ਸਾਨੂੰ ਅੱਤਵਾਦੀ ਕਹਿਣ ਵਾਲਿਆ, ਮਾਵਾਂ ਭੈਣਾਂ ਨਾਲ ਕਰ ਰਹੇ ਗਲਤ ਕਾਰੇ ਕਰਨ ਵਾਲਿਆ ਤੇ ਚਲਦਿਆਂ । ਉਨ੍ਹਾਂ ਕਿਹਾ ਕਿ ਖਾਲਸਾ ਅੱਤਵਾਦ ਦਾ ਨਾਸ਼ ਕਰਦਾ ਹੈ ਪਰ ਅਜ ਜੋ ਹੋਇਆ ਕਿ ਉਸ ਵਿਚ ਸਾਡੇ ਬਾਰੇ ਕੋਈ ਵੀ ਇਹ ਕਹਿ ਸਕੇਗਾ ਕਿ “ਦੇਖੋ ਇਹ ਖਾਲਸੇ ਹਨ” । ਸਾਡਾ ਸਾਰੇਆਂ ਦਾ ਫਰਜ਼ ਬਣਦਾ ਸੀ ਕਿ ਅਸੀ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਦੀ ਆਨ ਸ਼ਾਨ ਨੂੰ ਬਰਕਰਾਰ ਰਖਣ ਲਈ ਇਕ ਜੁਟ ਹੋ ਕੇ ਉਹਨਾਂ ਦੇ ਅਧੁਰੇ ਰਹਿ ਗਏ ਸੁਫਨੇ ਨੂੰ ਪੁਰਾ ਕਰਨ ਦਾ ਅਜ ਸੰਕਲਪ ਕਰਦੇ, ਪਰ ਹਾਲਾਤ ਦੇਖ ਕੇ ਅਸੀ ਇਹੋ ਕਹਿ ਸਕਦੇ ਹਾਂ ਕਿ ਸਿਖਾਂ ਦਾ ਤੇ ਹੁਣ ਰੱਬ ਹੀ ਰਾਖਾ ਹੈ।
Fri, Jun 6, 2014 at 3:06 PM
ਮਾਨ ਤੇ ਅਜਨਾਲਾ ਦੇ ਗੁੰਡਿਆਂ ਦੀ ਹੁੱਲੜਬਾਜੀ ਸ਼ਰਮਨਾਕ-ਮਹਿਤਾ, ਕਰਮੂੰਵਾਲਾ
ਅੰਮ੍ਰਿਤਸਰ: 06 ਜੂਨ 2014: (ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਮਨਾਉਣ ਮੌਕੇ ਸਿਮਰਨਜੀਤ ਸਿੰਘ ਮਾਨ ਤੇ ਅਮਰੀਕ ਸਿੰਘ ਅਜਨਾਲਾ ਟਕਸਾਲ ਦੇ ਬੰਦਿਆਂ ਵੱਲੋਂ ਮਰਯਾਦਾ 'ਚ ਖਲਲ ਪਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਸੇਵਾ ਨਿਭਾ ਰਹੇ ਭਾਈ ਸਤਨਾਮ ਸਿੰਘ ਤੇ ਹੋਰ ਕਰਮਚਾਰੀਆਂ ਤੇ ਹਮਲਾ ਕਰਨ ਦੀ ਸ.ਰਜਿੰਦਰ ਸਿੰਘ ਮਹਿਤਾ ਤੇ ਸ.ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ, ਸ.ਭਗਵੰਤ ਸਿੰਘ ਸਿਆਲਕਾ, ਸ.ਅਮਰਜੀਤ ਸਿੰਘ ਚਾਵਲਾ, ਸ.ਹਰਜਾਪ ਸਿੰਘ ਸੁਲਤਾਨਵਿੰਡ, ਸ.ਭੁਪਿੰਦਰ ਸਿੰਘ ਭਲਵਾਨ ਤੇ ਸ.ਗੁਰਿੰਦਰ ਸਿੰਘ ਕਾਦੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ 'ਚ ਉਕਤ ਮੈਂਬਰ ਸਾਹਿਬਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਪਿਛਲੇ 30 ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਯਾਦ ਮਨਾਉਂਦੀ ਹੈ ਪਰ ਸਿਮਰਨਜੀਤ ਸਿੰਘ ਮਾਨ ਤੇ ਅਮਰੀਕ ਸਿੰਘ ਅਜਨਾਲਾ ਨੂੰ ਇਹ ਸਭ ਚੰਗਾ ਨਹੀਂ ਲਗਦਾ ਤੇ ਉਹ ਚਾਹੁੰਦੇ ਹਨ ਕਿ ਸਮਾਗਮ ਸਮੇਂ ਗੁੰਡਾਗਰਦੀ ਕਰਵਾ ਕੇ ਇਹ ਸਮਾਗਮ ਬੰਦ ਕਰਵਾਇਆ ਜਾਵੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਵੇਗੀ।
ਉਕਤ ਆਗੂਆਂ ਨੇ ਕਿਹਾ ਕਿ ਹਰ ਸਾਲ ਸਮਾਗਮ ਸਮੇਂ ਕੇਵਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਸੰਦੇਸ਼ ਦਿੰਦੇ ਹਨ ਪਰ ਮਾਨ ਹਰ ਸਾਲ ਸਮਾਗਮ ਦੀ ਸਮਾਪਤੀ ਉਪਰੰਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਆਗੂ ਆਪਣੇ ਆਪ ਨੂੰ ਕੌਮੀ ਅਖਵਾਉਂਦੇ ਹਨ ਪਰ ਕਾਰਵਾਈਆਂ ਕੌਮ ਦੇ ਵਿਰੁੱਧ ਕਰਦੇ ਹਨ ਜੋ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਗਮ ਦੀ ਸਮਾਪਤੀ ਉਪਰੰਤ ਮਾਨ ਤੇ ਅਮਰੀਕ ਸਿੰਘ ਅਜਨਾਲਾ ਨੇ ਬੋਲਣ ਲਈ ਧੱਕੇ ਨਾਲ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪਾਸੋਂ ਮਾਈਕ ਖੋਹਣ ਲਈ ਸਾਡੇ ਮੁਲਾਜਮਾਂ ਤੇ ਕ੍ਰਿਪਾਨਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਸਖਤ ਜਖ਼ਮੀ ਕਰ ਦਿੱਤਾ ਇਥੋਂ ਤੀਕ ਕਿ ਜਖ਼ਮੀ ਹੋਣ ਵਾਲਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਨੂੰ ਵੀ ਨਹੀਂ ਬਖਸ਼ਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਭਾਰੀ ਨਾਅਰੇਬਾਜੀ ਕੀਤੀ, ਇਥੋਂ ਤੀਕ ਕਿ ਮਾਨ ਤੇ ਅਜਨਾਲਾ ਦੇ ਗੁੰਡਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕਮੇਟੀ ਮੁਲਾਜਮਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਰੱਜ ਕੇ ਵਰਤੋਂ ਕੀਤੀ ਜੋ ਅਤਿ-ਨਿੰਦਣਯੋਗ ਕਾਰਵਾਈ ਹੈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਅਮਰੀਕ ਸਿੰਘ ਅਜਨਾਲਾ ਦੀ ਇਸ ਘਿਨੌਣੀ ਕਾਰਵਾਈ ਨਾਲ ਦੇਸ਼-ਵਿਦੇਸ਼ਾਂ 'ਚ ਬੈਠੇ ਸਿੱਖ ਮਨਾਂ ਨੂੰ ਜਿਥੇ ਭਾਰੀ ਸੱਟ ਵੱਜੀ ਹੈ ਉਥੇ ਸਿੱਖਾਂ ਦਾ ਅਕਸ ਵੀ ਖਰਾਬ ਹੋਇਆ ਹੈ।ਉਨ੍ਹਾਂ ਜਿਥੇ ਪ੍ਰਸਾਸ਼ਨ ਤੋਂ ਉਕਤ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਖਿਲਾਫ ਧਾਰਮਿਕ ਤੌਰ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ।
Fri, Jun 6, 2014 at 4:42 PM
ਸ੍ਰੀ ਅਕਾਲ ਤਖਤ ਸਾਹਿਬ 'ਤੇ ਮਾਨ ਐਂਡ ਕੰਪਨੀ ਵੱਲੋਂ ਕੀਤੀ ਹੁੱਲੜਬਾਜੀ ਨਿੰਦਣਯੋਗ-ਪੰਜੋਲੀ, ਰਾਮਪਾਲ ਬਹਿਣੀਵਾਲ
ਅੰਮ੍ਰਿਤਸਰ: 06 ਜੂਨ 2014: (ਪੰਜਾਬ ਸਕਰੀਨ ਬਿਊਰੋ); ਲੋਕਾਂ ਵੱਲੋਂ ਵੋਟ ਪਰਚੀ ਰਾਹੀਂ ਨਕਾਰਿਆ ਸਿਮਰਨਜੀਤ ਸਿੰਘ ਮਾਨ, ਟਕਸਾਲ ਦਾ ਆਪੇ ਬਣਿਆ ਮੁਖੀ ਅਮਰੀਕ ਸਿੰਘ ਅਜਨਾਲਾ ਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ 30ਵੀਂ ਵਰੇਗੰਢ ਮਨਾਉਣ ਮੌਕੇ ਵਿਘਨ ਪਾਉਣ ਦੀ ਕਰਨੈਲ ਸਿੰਘ ਪੰਜੋਲੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿੰਦਾ ਕਰਦਿਆਂ ਮਾਨ ਤੇ ਅਮਰੀਕ ਸਿੰਘ ਅਜਨਾਲਾ ਤੇ ਇਨ੍ਹਾਂ ਦੇ ਹੁੱਲੜਬਾਜ ਸਾਥੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ 'ਚ ਮੈਂਬਰ ਸਾਹਿਬਾਨਾਂ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਜੂਨ 1984 ਸਮੇਂ ਹੋਏ ਫੌਜੀ ਹਮਲੇ 'ਚ ਸ਼ਹੀਦ ਹੋਏ ਸਿੰਘਾਂ ਦੀ 30ਵੀਂ ਵਰੇਗੰਢ ਹਰ ਸਾਲ ਦੀ ਤਰ•ਾਂ ਸ਼੍ਰੋਮਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਸੀ, ਪ੍ਰੰਤੂ ਮਾਨ ਤੇ ਅਜਨਾਲਾ ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਪਰ ਕਾਰਵਾਈਆਂ ਹਮੇਸ਼ਾਂ ਸਿੱਖੀ ਦੇ ਉਲਟ ਕਰਕੇ ਵਿਵਾਦਾਂ 'ਚ ਰਹਿੰਦੇ ਹਨ, ਇਨ੍ਹਾਂ ਦੇ ਨਾਲ ਆਏ ਗੁੰਡਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡੀ ਹੁਲੜਬਾਜੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਉੱਤੇ ਕ੍ਰਿਪਾਨਾਂ, ਗੰਡਾਸਿਆਂ ਨਾਲ ਹਮਲਾ ਕਰਕੇ ਉਸ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ, ਉਸ ਦੇ ਬਚਾਅ ਵਿੱਚ ਆਏ ਭਾਈ ਗੁਰਵਿੰਦਰ ਸਿੰਘ ਮੂਧਲ ਸੇਵਾਦਾਰ ਤੇ ਭਾਈ ਸਤਨਾਮ ਸਿੰਘ ਸੇਵਾਦਾਰ ਅੱਗੇ ਆਏ ਤਾਂ ਇਨ੍ਹਾਂ  ਗੁੰਡਿਆਂ ਨੇ ਉਨ੍ਹਾਂ  'ਤੇ ਵੀ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ ਜੋ ਜ਼ੇਰੇ ਇਲਾਜ ਹਸਪਤਾਲ ਦਾਖਲ ਹਨ।

No comments: