Sunday, May 18, 2014

ਸ੍ਰੀ ਗੁਰੂ ਸਿੰਘ ਸਭਾ ਦੀ ਚੋਣ ਹੋਈ ਸਿੰਘ ਸਭਾ ਭਵਨ ਵਿਚ

Sun, May 18, 2014 at 5:47 PM
ਸਰਬਸੰਮਤੀ ਨਾਲ ਹੋਈ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ
ਅੰਮ੍ਰਿਤਸਰ: 18 ਮਈ 2014:(ਪੰਜਾਬ ਸਕਰੀਨ ਬਿਊਰੋ): 
ਸਿੱਖਾਂ ਦੀ ਪੁਰਾਣੀ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਦੀ ਚੋਣ ਅੱਜ ਸਿੰਘ ਸਭਾ ਭਵਨ ਵਿਚ ਹੋਈ। ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਸ੍ਰ ਅਨੂਪ ਸਿੰਘ ਵਿਰਦੀ ਨੂੰ ਦੂਜੀ ਵਾਰ ਪ੍ਰਧਾਨ ਤੇ ਸ੍ਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਦੂਜੀ ਵਾਰ ਜਨਰਲ ਸਕਤੱਰ ਚੁਣ ਲਿਆ ਗਿਆ। ਸ੍ਰੀ ਗੁਰੂ ਸਿੰਘ ਸਭਾ ਦੀ ਇਹ ਚੋਣ ਹਰ ਤਿੰਨ ਸਾਲ ਬਾਅਦ ਹੁੰਦੀ ਹੈ।  ਸ੍ਰੀ ਗੁਰੂ ਸਿੰਘ ਸਭਾ ਭਵਨ ਵਿਚ ਹੋਈ ਇਸ ਚੋਣ ਵਿਚ  ਸ਼ਾਮਲ 60 ਦੇ ਕਰੀਬ ਮੈਂਬਰਾਂ ਨੇ ਇਕ ਮੱਤ ਹੋ ਕੇ ਇਨ੍ਹਾਂ ਆਹੁੱਦੇਦਾਰਾਂ ਨੂੰ ਸੇਵਾ ਸੋਪੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਕਿਹਾ ਕਿ ਇਹ ਸੰਸਥਾ ਸਵਰਗੀ ਗਿਆਨੀ ਮੁਹਿੰਦਰ ਸਿੰਘ ਦੁਆਰਾ ਪਾਏ ਪੂਰਨਿਆਂ ਤੇ ਚਲਦਿਆਂਸਿੱਖ ਪੰਥ ਦੀ ਸੇਵਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾਂ ਤੇ ਆਧੁਨਿਕ ਢੰਗ ਨਾਲ ਸਿੱਖੀ ਦੀ ਸੇਵਾ ਕਰਨ ਲਈ ਭਵਿਖ ਵਿਚ ਨਵੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਤੇ  ਸ੍ਰ ਪ੍ਰੀਤਮ ਸਿੰਘ ਲਾਲ ਕਿਲਾ ਸ਼ੈਲਰ ਵਾਲੇ,ਪ੍ਰੀਤਮ ਸਿੰਘ ਕਲਸੀ,ਰਣਬੀਰ ਸਿੰਘ ਚੌਪੜਾ , ਪ੍ਰਿਤਪਾਲ ਸਿੰਘ ਸੇਠੀ, ਜੋਗਿੰਦਰ ਸਿੰਘ,ਨਰਿੰਦਰਪਾਲ ਸਿੰਘ ਪੰਜਾਬ ਰੇਡੀਓ ਅਤੇ ਭਗਵੰਤ ਸਿੰਘ ਆਦਿ ਸ਼ਾਮਲ ਸਨ। 
Charnjit Singh Arora 

No comments: