Friday, May 23, 2014

ਜੇਕਰ ਮੋਦੀ ਵਿਚ ਹਿੰਮਤ ਹੈ ਤੇ ਧਾਰਾ 370 ਹਟਾ ਕੇ ਦਿਖਾਏ: ਉਮਰ ਅਬਦੁੱਲਾ

ਸ਼ਰੀਫ ਨੂੰ ਸੰਹੁ ਚੁਕ ਸਮਾਰੋਹ ਵਿਚ ਬੁਲਾਣ ਦੇ ਫੈਸਲੇ ਦਾ ਸਵਾਗਤ
ਨਵੀਂ ਦਿੱਲੀ 22 ਮਈ (ਮਨਪ੍ਰੀਤ ਸਿੰਘ ਖਾਲਸਾ):
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅਜ ਮੀਡੀਆ ਨਾਲ ਗਲਬਾਤ ਕਰਦੇ ਹੋਏ ਇਕ ਵਾਰੀ ਫਿਰ ਹਿੰਦੁਸਤਾਨ ਦੀ ਦੁਖਦੀ ਰਗ ਉੱਤੇ ਹੱਥ ਰਖ ਦਿਤਾ ਹੈ । ਉਨ੍ਹਾਂ ਕਿਹਾ ਕਿ ਮੋਦੀ ਵਿਚ ਅਗਰ ਦਮ ਹੈ ਤੇ ਉਹ ਧਾਰਾ 370 ਨੂੰ ਹਟਾ ਕੇ ਦਿਖਾਣ ਤੇ ਨਾਲ ਹੀ ਉਨ੍ਹਾਂ ਨੇ ਮੋਦੀ ਵਲੋਂ ਪਾਕਿਸਤਾਨ ਦੇ ਮੁੱਖ ਮੰਤਰੀ ਨਵਾਜ ਸ਼ਰੀਫ ਨੂੰ ਅਪਣੇ ਸਹੂੰ ਚੁਕ ਸਮਾਰੋਹ ਵਿਚ ਬੁਲਾਣ ਦੇ ਫੇਸਲੇ ਦਾ ਸਵਾਗਤ ਵੀ ਕੀਤਾ ਹੈ । ਅਬਦੁੱਲਾ ਨੇ ਕਿਹਾ ਕਿ ਸਾਡੇ ਮੁੱਲਕ ਦੀ ਇਹ ਬਦਕਿਸਮਤੀ ਰਹੀ ਹੈ ਕਿ ਸਾਡੇ ਅਪਣੇ ਪਡੋਸੀਆਂ ਨਾਲ ਰਿਸ਼ਤੇ ਕਦੇ ਵੀ ਵਧੀਆ ਨਹੀਂ ਰਹਿੰਦੇ ਹਨ । ਕਦੇ ਸ਼੍ਰੀਲੰਕਾਂ ਨਾਲ ਕਦੇ ਬੰਗਲਾਦੇਸ਼ ਨਾਲ । ਪਾਕਿਸਤਾਨ ਨਾਲ ਸਾਡੇ ਰਿਸ਼ਤੇ ਕਿਨ੍ਹਾਂ ਹਾਲਾਤਾਂ ਵਿਚ ਹਨ ਇਹ ਤੇ ਜਗਜਾਹਿਰ ਹੈ ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਧਾਰਾ 370 ਹਟਾਦੇਂ ਹਨ ਤੇ ਸਾਨੂੰ ਕੋਈ ਇਤਰਾਜ ਨਹੀ ਹੈ ਪਰ ਅਸੀ ਚੁਪ ਨਹੀ ਬੈਠਾਂਗੇ । ਕਾਨੂੰਨੀ ਤੋਰ ਤੇ ਇਸ ਨੂੰ ਹਟਾਨਾ ਸੰਭਵ ਨਹੀ ਹੈ ਪਰ ਜੇਕਰ ਮੋਦੀ ਵਲੋਂ ਇਸ ਲਈ ਪਹਿਲ ਕੀਤੀ ਗਈ ਤਦ ਹਿੰਦੁਸਤਾਨ ਤੇ ਕਸ਼ਮੀਰ ਦੇ ਰਿਸ਼ਤੇ ਖਤਰੇ ਵਿਚ ਪੈ ਸਕਦੇ ਹਨ । ਧਿਆਨ ਰਹੇ ਕਿ ਧਾਰਾ 370 ਦੇ ਅਨੁਸਾਰ ਜੰਮੂ-ਕਸ਼ਮੀਰ ਦੇ ਰਖਿਆ, ਵਿਦੇਸ਼ ਮੰਤਰਾਲੇ ਅਤੇ ਬਿਜਲਈ ਮੀਡੀਆ ਦੇ ਵਾਸਤੇ ਵਿਸ਼ੇਸ਼ ਤੋਰ ਤੇ ਕਾਨੂੰਨੀ ਧਾਰਾ ਬਨਾਉਣ ਦਾ ਅਧਿਕਾਰ ਸੰਸਦ ਨੂੰ ਹੈ ਪਰੰਤੂ ਕਿਸੇ ਹੋਰ ਵਿਸ਼ੇ ਨਾਲ ਸੰਬਧਿਤ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕੇੰਦਰ ਸਰਕਾਰ ਨੂੰ ਰਾਜ ਸਰਕਾਰ ਤੋਂ ਪ੍ਰਵਾਨਗੀ ਲੈਣੀ ਪਵੇਗੀ । ਜੰੰਮੂ ਕਸ਼ਮੀਰ ਦੇ ਇਸੇ ਵਿਸ਼ੇਸ਼ ਦਰਜੇ ਕਰਕੇ ਰਾਜ ਤੇ ਹਿੰਦੁਸਤਾਨ ਦੇ ਸਵਿਂਧਾਨ ਦੀ ਧਾਰਾ 356 ਵੀ ਲਾਗੂ ਨਹੀ ਹੁੰਦੀ ਹੈ । ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਜੰੰਮੂ ਕਸ਼ਮੀਰ ਰਾਜ ਦੇ ਸਵਿੰਧਾਨ ਨੂੰ ਬਰਤਰਫ ਕਰਨ ਦਾ ਅਧਿਕਾਰ ਵੀ ਨਹੀ ਹੈ । ਵਿਸ਼ੇਸ਼ ਦਰਜੇ ਦੇ ਹੋਣ ਕਰਕੇ ਦੁਜੇ ਸ਼ਹਿਰਾਂ ਦੇ ਵਾਸੀ ਉੱਥੇ ਜਾ ਕੇ ਜਮੀਨ ਜਾਇਦਾਦ ਦੀ ਖਰੀਦ ਫਰੋਖਤ ਨਹੀ ਕਰ ਸਕਦੇ ਹਨ ਤੇ ਹਿੰਦੁਸਤਾਨ ਦੀ ਧਾਰਾ 360 ਵੀ ਜੰਮੂ ਕਸ਼ਮੀਰ ਤੇ ਲਾਗੁ ਨਹੀ ਹੁੰਦੀ ਹੈ ਧਾਰਾ 360 ਵਿਚ ਕਿਸੇ ਵੀ ਸਮੇਂ ਅਮਰਜੇਸੀਂ ਲਗਾਣ ਦਾ ਪ੍ਰਾਵਧਾਨ ਹੈ । ਧਿਆਨ ਦੇਣ ਯੋਗ ਹੈ ਕਿ ਜੰਮੂ ਕੰਸੀਰ ਨੂੰ ਹਿੰਧੁਸਤਾਨ ਵਿਚ ਮਿਲਾਣ ਲਈ ਹੀ ਧਾਰਾ 370 ਤਹਿਤ ਕੂਝ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ ਜਿਸਦਾ ਭਾਜਪਾ ਸਣੇ ਕਈ ਰਾਜਨਿਤਿਕ ਦਲ ਵਿਰੋਧ ਕਰ ਰਹੇ ਹਨ ਤੇ ਇਸ ਧਾਰਾ ਨੂੰ ਖਤਮ ਕਰਨ ਵਾਸਤੇ ਸਮੇਂ ਸਮੇਂ ਤੇ ਸਰਕਾਰ ਤੇ ਰਾਜਨਿਤਿਕ ਦਬਾਅ ਪਾਉਦੇਂ ਰਹੇ ਹਨ । ਹਿੰਦੁਸਤਾਨ ਦੇ ਸਵਿਂਧਾਨ ਦੇ ਵਿਸ਼ੇਸ਼ ਅਨੁਛੇਦ ਸੰਬਧੀ ਭਾਗ 21 ਦਾ ਅਨੁਛੇਦ ਧਾਰਾ 370 ਜਵਾਹਰਲਾਲ ਨਹਿਰੂ ਦੇ ਦਖਲ ਦੇਣ 'ਤੇ ਕਰਕੇ ਤਿਆਰ ਕੀਤਾ ਗਿਆ ਸੀ ।

No comments: