Sunday, February 16, 2014

ਅੰਮ੍ਰਿਤਸਰ ਵਿਖੇ ਸਿੰਘਾਂ ਨੇ ਕੀਤਾ ਜਬਰਦਸਤ ਰੋਸ ਮੁਜਾਹਰਾ

ਬੰਦੀ ਸਿੰਘਾਂ ਦੀ ਹਮਾਇਤ ਵਿੱਚ ਹੋਰਨਾਂ ਥਾਵਾਂ ਤੇ ਵੀ ਸਰਗਰਮੀ 
ਅੰਮ੍ਰਿਤਸਰ: 16 ਫਰਵਰੀ 2014: (Sarbjit Singh Ghuman//Facebook):
ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰਾਂ ਵਲੋਂ ਤਿਹਾੜ ਜੇਲ ਵਿਚ ਚੱਲ ਰਹੀ ਭੁਖ ਹੜਤਾਲ ਦੀ ਹਮਾਇਤ ਵਿਚ ਅੱਜ ਅੰਮ੍ਰਿਤਸਰ ਵਿਖੇ ਸਿੰਘਾਂ ਨੇ ਜਬਰਦਸਤ ਰੋਸ ਮੁਜਾਹਰਾ ਕੀਤਾ! ਸਿਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ,ਭਾਈ ਧਰਮ ਸਿੰਘ ਖਾਲਸਾ ਟਰੱਸਟ,ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ,ਸ਼ਹੀਦ ਭਾਈ ਫੌਜਾ ਸਿੰਘ ਟਰੱਸਟ,ਖਾਲੜਾ ਮਿਸ਼ਨ ਆਰਗੇਨਾਈਜੇਸ਼ਨ,ਸਿੱਖ ਆਰਗ.ਫਾਰ ਪਰਿਜਨਸ ਵੈਲਫੇਅਰ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵਲੋਂ ਇਸ ਮੁਜਾਹਰੇ ਨਾਲ ਹੁਣ ਸਿਖ ਸੰਗਤ ਵਲੋਂ ਸਿੰਘਾਂ ਦੀ ਹਮਾਇਤ ਵਿਚ ਸਰਗਰਮੀਆਂ ਅਰੰਭ ਹੋ ਗਈਆਂ ਹਨ-ਜਲਦੀ ਹੀ ਸਮੁਚਾ ਪੰਥ ਜੇਲਾਂ ਨਜਰਬੰਦੀਆਂ ਦੀਆਂ ਜਾਇਜ ਮੰਗਾਂ ਦੇ ਹੱਕ ਵਿਚ ਨਿਤਰ ਆਏਗਾ_ਹਕੂਮਤ ਨੂੰ ਪੰਥ ਵਿਚ ਉਠ ਰਹੇ ਜਵਾਰਭਾਟੇ ਨੂੰ ਮਹਿਸੂਸ ਕਰਨਾ ਚਾਹੀਦਾ ਹੈ! ਹੋਰਨਾਂ ਸ਼ਹਿਰਾਂ-ਕਸਬਿਆਂ ਵਿਚ ਵੀ ਜਲਦੀ ਹੀ ਸਰਗਰਮੀਆਂ ਅਰੰਭ ਹੋਣ ਦੀ ਆਸ ਹੈ! 

No comments: