Tuesday, January 07, 2014

ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਪੁੱਜੇ ਗੜਵਾਲ ਭਾਈਚਾਰੇ ਦੀ ਮੀਟਿੰਗ ਵਿੱਚ

Tue, Jan 7, 2014 at 5:11 PM
ਲੋਕ ਸਭਾ ਚੋਣਾਂ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਬਣੇਗਾ ਮੁੱਖ ਮੁੱਦਾ-ਗਾਬੜੀਆ
ਲੁਧਿਆਣਾ, 7 ਜਨਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਅਤੇ ਕੌਸਲਰ ਰਖਵਿੰਦਰ ਸਿੰਘ ਗਾਬੜੀਆ ਨੇ ਗੜਵਾਲ ਭਾਈਚਾਰੇ ਦੀ 33 ਫੁੱਟਾ ਰੋਡ ਗਿਆਸਪੁਰਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਵੱਧੀ ਭ੍ਰਿਸ਼ਟ ਪਾਰਟੀ ਹੈ। ਜਿਸ ਨੇ ਲੁੱਟਿਆ ਹੈ। ਯੂ.ਪੀ.ਏ. ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਅੱਜ ਸਿਰਫ ਸੂਬਾ ਪੰਜਾਬ ਹੀ ਨਹੀਂ ਬਲਕਿ ਪੂਰਾ ਹਿੰਦੁਸਤਾਨ ਤਬਾਹੀ ਦੇ ਕੰਢੇ ਤੇ ਹੈ। ਆਏ ਦਿਨ ਵਧ ਰਹੀ ਲਗਾਤਾਰ ਮਹਿੰਗਾਈ ਅਤੇ ਘਪਲੇ ਤੋਂ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਸਾਲ ਆਉਦੀਆਂ ਲੋਕ ਸਭਾ ਚੋਣਾਂ ਵਿੱਚ ਯੂ.ਪੀ.ਏ. ਸਰਕਾਰ ਦੇ ਖਿਲਾਫ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਸਭ ਤੋਂ ਵੱਡਾ ਮੁੱਦਾ ਹੈ। ਦਿੱਲੀ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਜੋ ਨੂਰਾ ਕੁਸ਼ਤੀ ਖੇਡੀ ਹੈ ਲੋਕ ਕਾਂਗਰਸ ਦੀ ਨਬਜ਼ ਨੂੰ ਪਹਿਚਾਣ ਚੁੱਕੇ ਹਨ। ਇਸ ਲਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਲੋਕ ਸਭਾ ਦੀਆਂ 13 ਸੀਟਾ ਜਿੱਤ ਕੇ ਐਨ.ਡੀ.ਏ. ਦੀ ਝੋਲੀ ਵਿੱਚ ਪਾਉਣ ਲਈ ਤਿਆਰ ਹਨ। ਪੰਜਾਬ ਦੀਆਂ ਸਾਰੀਆਂ ਹੀ ਲੋਕਸਭ ਸੀਟਾਂ ਤੇ ਅਕਾਲੀ ਭਾਜਪਾ ਆਗੂ ਅਤੇ ਵਰਕਰ ਇਹਨਾਂ ਚੋਣਾਂ ਨੂੰ ਆਪਣੀ ਚੋਣ ਸਮਝ ਕੇ ਲੜਨਗੇ। ਪੰਜਾਬ ਦੇ ਉੱਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸੁਪਨੇ ਨੂੰ ਪੂਰਾ ਕਰਨ ਲਈ ਯੂਥ ਅਕਾਲੀ ਦਲ ਦੇ ਵਰਕਰ ਦਿਨ-ਰਾਤ ਇੱਕ ਕਰਨਗੇ। ਇਸ ਮੌਕੇ ਤੇ ਸ. ਗਾਬੜੀਆਂ ਨੇ ਭਾਈਚਾਰੇ ਦੇ ਕਲੰਡਰ ਅਤੇ ਡਾਇਰੀ ਨੂੰ ਰਿਲੀਜ਼ ਕੀਤਾ। ਇਸ ਭਰਵੇਂ ਇੱਕਠ ਦੌਰਾਨ ਸ. ਗਾਬੜੀਆ ਨਾਲ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਰਾਜੇਸ਼ ਮਿਸ਼ਰਾ, ਤਜਿੰਦਰ ਸਿੰਘ ਖਾਲਸਾ, ਵਿੱਕੀ ਪਰਮਾਰ, ਪ੍ਰਦੀਪ ਸਿੰਗਲਾ, ਡਾ. ਬਲਦੇਵ ਸਿੰਘ ਡਾਬਾ, ਜਤਿੰਦਰ ਸਿੰਘ ਖਾਲਸਾ, ਅਰਵਿੰਦਰ ਸਿੰਘ ਰਿੰਕੂ, ਸੋਹਣ ਸਿੰਘ ਗੋਗਾ, ਵਰਿੰਦਰ ਸੋਨੀ, ਰਮੇਸ਼ ਪਾਂਡੇ, ਬਬਲੂ ਵਰਿਸ਼ਟਾ, ਦਿਲਬਾਗ ਸਿੰਘ, ਉਤੱਮ ਮਿਸ਼ਰਾ ਆਦਿ ਸ਼ਾਮਲ ਸਨ।  

No comments: