Tuesday, January 21, 2014

ਸ਼ਰਧਾ ਦੇ ਫੁੱਲ -ਹਰਦੀਪ ਕੌਰ ਸੰਧੂ

Tue, Oct 15, 2013 at 5:59 PM
ਅਬ ਯਾਦੋਂ ਕੇ ਸਾਏ; ਇਸ ਦਿਲ ਮੇਂ ਚੁਭਤੇ ਹੈਂ!
ਨ ਦਰਦ ਠਹਰਤਾ ਹੈ; ਨ ਆਂਸੂ ਰੁਕਤੇ ਹੈਂ
ਜ਼ਿੰਦਗੀ ਚੁੱਲ੍ਹੇ 'ਤੇ ਅਪਣੱਤ ਦੀ ਕੜਾਹੀ 'ਚ ਮੋਹ ਦੀ ਚਾਸ਼ਨੀ 'ਚ ਰਿਸ਼ਤਿਆਂ ਦੀ ਸਾਂਝ ਪੱਕਦੀ ਰਹਿੰਦੀ ਹੈ। ਇਨ੍ਹਾਂ ਸਾਂਝਾ ਦੇ ਸਹਾਰੇ ਅਸੀਂ ਇਹ ਜ਼ਿੰਦਗੀ ਸੌਖੀ ਗੁਜ਼ਾਰ ਲੈਂਦੇ ਹਾਂ। ਪਰ ਜਦੋਂ ਕੋਈ ਅੱਧ-ਵਿਚਾਲ਼ੇ ਹੀ ਏਸ ਪੱਕਦੀ ਚਾਸ਼ਨੀ ਨੂੰ ਛੱਡ ਚੱਲਾ ਜਾਂਦਾ ਹੈ ਤਾਂ ਮਿਠਾਸ ਘੱਟ ਜਾਂਦੀ ਹੈ। ਓਸ ਦਰਗਾਹ 'ਚੋਂ ਆਏ ਬੇਵਕਤੇ ਸੱਦੇ ਨੂੰ ਕਬੂਲਣਾ ਤਾਂ ਪੈਂਦਾ ਹੈ ਪਰ ਇਹੋ ਜ਼ਿੰਦਗੀ ਹੋਰ ਵੀ ਫਿੱਕੀ ਜਿਹੀ ਲੱਗਣ ਲੱਗਦੀ ਹੈ। ਅਜਿਹੀ ਹੀ ਦੁੱਖ ਘੜੀ ਰੈਕਟਰ ਕਥੂਰੀਆ ਜੀ ਦੇ ਵਿਹੜੇ ਆ ਢੁੱਕੀ ਜਦੋਂ ਉਹਨਾਂ ਦੀ ਧਰਮ ਪਤਨੀ ਬੀਬੀ ਕਲਿਆਣ ਕੌਰ ਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ |ਇਹਨਾਂ ਦੁੱਖ ਘੜੀਆਂ 'ਚ ਸ਼ਾਮਿਲ ਹੁੰਦੇ ਹੋਏ  ਮੈਂ ਸ਼ਰਧਾ ਦੇ ਫੁੱਲ ਚੜ੍ਹਾ ਰਹੀ ਹਾਂ। ਪ੍ਰਮਾਤਮਾ ਉਹਨਾਂ  ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। 
1.
ਧੁਰ ਕਲੇਜੇ
ਹੋਣੀ ਦੀ ਕੂਕ ਵੱਜੀ
ਨੁੱਚੜੀਆਂ ਅੱਖੀਆਂ।
ਕੰਬਿਆ ਆਪਾ 
ਹਾਉਕੇ ਹਾਵੇ ਕਿਰੇ
ਮੁੱਠੀ 'ਚੋਂ ਰੇਤ ਵਾਂਗੂੰ ।

2.
ਤੁਰ ਗਿਓਂ ਤੂੰ 
ਖਾਮੋਸ਼ੀ ਦਾ ਖੰਜਰ
ਜ਼ਖਮੀ ਕਰੇ ਰੂਹ ।
ਜ਼ਿੰਦਾ ਲਾਸ਼ ਹਾਂ
ਨਾ ਫੱਟ ਭਰਦੇ ਨੇ
ਨਾ ਮੌਤ ਆਉਂਦੀ ਏ !

ਡਾ. ਹਰਦੀਪ ਕੌਰ ਸੰਧੂ
( ਸਿਡਨੀ-ਬਰਨਾਲ਼ਾ) 

Dr. Hardeep Kaur Sandhu (Barnala)
Sydney (Australia)
ਚਿੱਠੀ ਨ ਕੋਈ ਸੰਦੇਸ ਜਾਨੇ ਵੋ ਕੌਨ ਸਾ ਦੇਸ 
ਜਹਾਂ ਤੁਮ ਚਲੇ ਗਏ 

No comments: