Thursday, January 02, 2014

ਭਰੋਸੇ ਦਾ ਮਤਾ: ਕੇਜਰੀਵਾਲ ਦੇ ਹੱਕ ਵਿੱਚ 37 ਅਤੇ ਵਿਰੋਧ ਵਿੱਚ 32 ਵੋਟਾਂ

ਭਾਜਪਾ ਦੇ ਹਰਸ਼ ਵਰਧਨ ਨੇ ਉਪਦੇਸ਼ਾਂ ਨਾਲ ਕਢੀ ਭੜਾਸ 
ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨੇ ਦਿਖਾਇਆ ਭਾਸ਼ਣ ਕਲਾ ਦਾ ਕਮਾਲ
ਨਵੀਂ ਦਿੱਲੀ: 2 ਜਨਵਰੀ 2014: (ਪੰਜਾਬ  ਸਕਰੀਨ ਬਿਊਰੋ):
37 ਵੋਟਾਂ ਪ੍ਰਾਪਤ ਕਰਕੇ ਅਰਵਿੰਦ ਕੇਜਰੀਵਾਲ ਨੇ ਭਰੋਸੇ ਦਾ  ਮਤਾ ਜਿੱਤ ਲਿਆ ਹੈ।  ਉਹਨਾਂ ਦੇ ਵਿਰੋਧ ਵਿੱਚ 32 ਵੋਟਾਂ ਪਈਆਂ। ਇਸ ਤਰ੍ਹਾਂ ਦਿੱਲੀ ਵਿੱਚ ਚਿਰਾਂ ਮਗਰੋਂ ਕਿਸੇ ਕਿਸੇ ਨੇ ਸਾਬਿਤ ਕੀਤਾ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਰਸਤੇ ਬਣਨ ਲੱਗ ਪੈਂਦੇ ਹਨ। ਅੱਜ ਦਿੱਲੀ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ 'ਤੇ ਆਪਣਾ ਜਵਾਬ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੇਰੀ ਕਿਸੇ ਪਾਰਟੀ ਨਾਲ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਇਮਾਨਦਾਰ ਵਿਵਸਥਾ ਚਾਹੁੰਣ ਵਾਲਾ ਹਰ ਵਿਅਕਤੀ ਅਸਲ ਵਿੱਚ ਆਮ ਆਦਮੀ ਹੈ। ਕੁਰੱਪਸ਼ਨ ਦੇ ਵਿਰੁਧ ਸਖਤੀ ਕਰਨ ਦੇ ਇਰਾਦੇ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੇਸ਼ ਦੇ ਨੇਤਾਵਾਂ ਨੇ ਹੀ ਆਮ ਆਦਮੀ ਨੂੰ ਲਲਕਾਰਿਆ ਸੀ ਅਤੇ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ ਸੀ। ਅਜਿਹਾ ਕਰਕੇ ਇਸ  ਦੇਸ਼ ਦੇ ਇਹਨਾਂ ਨੇਤਾਵਾਂ ਨੇ ਸ਼ਾਇਦ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਲਈ ਸੀ। ਮੁੱਖ ਮੰਤਰੀ ਅਰਵਿੰਦ  ਕੇਜਰੀਵਾਲ ਨੇ ਸਦਨ ਦੇ ਸਾਹਮਣੇ 17 ਮੁੱਦੇ ਰੱਖੇ ਅਤੇ ਸਦਨ ਕੋਲੋਂ ਉਨ੍ਹਾਂ ਨੇ ਸਮਰਥਣ ਮੰਗਿਆ। ਇਨ੍ਹਾਂ ਮੁੱਦਿਆਂ ਦਾ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ:
* ਔਰਤਾਂ ਦੀ ਸੁਰੱਖਿਆ ਲਈ ਸਪੈਸ਼ਲ ਸੈੱਲ ਬਣਾਈ ਜਾਣੀ ਚਾਹੀਦੀ 
* ਸਰਕਾਰੀ ਹਸਪਤਾਲਾਂ 'ਚ ਬਿਹਤਰ ਇਲਾਜ ਦੀ ਵਿਵਸਥਾ ਹੋਵੇ
* ਠੇਕੇਦਾਰਾਂ ਦੀ ਸ਼ੋਸ਼ਣ ਰੋਕਿਆ ਜਾਣਾ ਚਾਹੀਦਾ 
* ਪਾਰਟੀ ਅਤੇ ਸਰਕਾਰ ਲਈ ਸਮਰੱਥਣ ਨਹੀਂ ਮੰਗ ਰਿਹਾ 
* ਨਿੱਜੀ ਸਕੂਲਾਂ ਦੀ ਫੀਸ ਘੱਟ ਕੀਤੀ ਜਾਣੀ ਚਾਹੀਦੀ
*ਸਰਕਾਰੀ ਸਕੂਲਾਂ ਦੀ ਗਿਣਤੀ ਵੱਧਾਈ ਜਾਣੀ ਚਾਹੀਦੀ
* ਸਰਕਾਰੀ ਸਕੂਲਾਂ ਦੀ ਹਾਲਤ ਸੁਧਰਨੀ ਚਾਹੀਦੀ
* ਦਿੱਲੀ ਦੇ ਕਿਸਾਨਾਂ ਨੂੰ ਕਿਸਾਨੀ ਦਾ ਦਰਜਾ ਮਿਲੇ
* ਦਿੱਲੀ ਨੂੰ ਸਮੁੱਚੇ ਸੂਬੇ ਦਾ ਦਰਜਾ ਮਿਲਣਾ ਚਾਹੀਦਾ
* ਠੇਕੇਦਾਰਾਂ ਦਾ ਸ਼ੋਸ਼ਣ ਰੋਕਿਆ ਜਾਣਾ ਚਾਹੀਦਾ
* ਦਿੱਲੀ ਦੇ ਅੰਦਰ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ 
* ਦੇਸ਼ 'ਚ ਵੀ.ਆਈ.ਪੀ. ਕਲਚਰ ਤੁਰੰਤ ਖਤਮ ਹੋਣਾ ਚਾਹੀਦਾ
* ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਭਗਵਾਨ ਹੁੰਦਾ ਹੈ
* ਦੇਸ਼ ਦੇ ਨੇਤਾਵਾਂ ਨੇ ਆਮ ਆਦਮੀ ਨੂੰ ਚੁਣੌਤੀ ਦਿੱਤੀ ਸੀ
* ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੋਵੇਗੀ
* ਦੇਸ਼ ਦੀ ਰਾਜਨੀਤੀ ਨੂੰ ਸੁਧਰਨਾ ਪਵੇਗਾ
* ਦੇਸ਼ ਦੀ ਰਾਜਨੀਤੀ ਭ੍ਰਿਸ਼ਟ ਹੋ ਗਈ ਹੈ
* ਦਿੱਲੀ ਵਿਚ ਕਿਹੜਾ ਪੈਸਾ ਕਿੱਥੇ ਖਰਚ ਹੋਵੇਗਾ, ਉਹ ਮੇਰੇ ਇਲਾਕੇ ਦੀ ਜਨਤਾ ਤੈਅ ਕਰੇ 
* 99 ਫੀਸਦੀ ਵਪਾਰੀ ਇਮਾਨਦਾਰੀ ਨਾਲ ਕੰਮ ਕਰਨੇ ਚਾਹੀਦੇ ਹਨ
ਕਾਬਿਲੇ ਜ਼ਿਕਰ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਵੀਰਵਾਰ ਨੂੰ ਦਿੱਲੀ ਦੇ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਅਤੇ ਮੈਂਬਰਾਂ ਨੂੰ ਸਿਆਸੀ ਵਚਨਬੱਧਤਾ ਤੋਂ ਉੱਪਰ ਉਠ ਕੇ ਦਿੱਲੀ ਦੀ ਜਨਤਾ ਦੇ ਹਿੱਤ 'ਚ ਬਦਲਵੇਂ ਸ਼ਾਸਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਆਪ ਪਾਰਟੀ ਨੂੰ ਬਹੁਮਤ ਲਈ 36 ਸੀਟਾਂ ਦਾ ਅੰਕੜਾ ਸਾਬਤ ਕਰਨਾ ਸੀ ਜਦਕਿ ਆਮ ਆਦਮੀ ਪਾਰਟੀ ਦੇ 28 ਵਿਧਾਇਕ ਹਨ,ਇਸਤਰ੍ਹਾਂ ਉਸ ਨੂੰ ਕਾਂਗਰਸ ਦੇ 8 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਕਾਂਗਰਸ ਨੇ ਵੀਰਵਾਰ ਨੂੰ ਆਪ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ ਕਿ ਜਨਹਿੱਤ ਵਿਚ ਦਿੱਲੀ 'ਚ ਨਵੀਂ ਸਰਕਾਰ ਨੂੰ ਉਹ ਸਮਰਥਨ ਦੇਵੇਗੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਧਾਨ ਸਭਾ 'ਚ ਹੰਗਾਮਾ ਖੜਾ ਹੋ ਗਿਆ। ਭਾਜਪਾ ਨੇ ਆਪ ਪਾਰਟੀ ਦੀ ਟੋਪੀ ਨੂੰ ਲੈ ਕੇ ਆਪਣਾ ਇਤਰਾਜ ਵੀ ਜ਼ਾਹਰ ਕੀਤਾ। ਹੰਗਾਮਾ ਸ਼ਾਤ ਹੋਣ ਤੋਂ ਬਾਅਦ ਕੇਜਰੀਵਾਲ ਸਰਕਾਰ ਦੇ ਮੰਤਰੀ ਮੁਨੀਸ਼ ਸਿਸੌਦੀਆ ਨੇ ਵਿਸ਼ਵਾਸ ਮੱਤ ਦਾ ਪ੍ਰਸਤਾਵ ਰੱਖਿਆ ਅਤੇ ਪਾਰਟੀ ਨੀ ਇਸ ਵਿੱਚ ਜਿੱਤ ਹਾਸਲ ਕੀਤੀ। 
ਸਿੱਖਿਆ ਅਤੇ ਸ਼ਹਿਰੀ ਵਿਕਾਸ ਮੰਤਰੀ ਮੁਨੀਸ਼ ਸਿਸੌਦੀਆ ਨੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਦਿੱਲੀ ਦਾ ਵਿਕਾਸ ਆਪ ਸਰਕਾਰ ਦੀ ਪਹਿਲੀ ਤਰਜ਼ੀਹ ਹੈ ਅਤੇ ਸਰਕਾਰ 'ਚ ਬਣੇ ਰਹਿਣ ਲਈ ਉਹ ਇਸ ਨਾਲ ਕਦੇ ਵੀ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕਰੇਗੀ। ਮੁਨੀਸ਼ ਨੇ ਕਿਹਾ ਕਿ ਆਪ ਦੀ ਅਸਲ ਵਿੱਚ ਕੋਈ ਸਿਆਸੀ ਪਾਰਟੀ ਨਹੀਂ ਹੈ। ਹਕੀਕਤ ਵਿੱਚ ਅਸੀਂ ਜਨਤਾ ਦੇ ਪ੍ਰਤੀਨਿਧੀ ਹਾਂ ਅਤੇ ਦਿੱਲੀ ਦੇ ਵਿਕਾਸ ਲਈ ਹੀ ਅਸੀਂ ਅੱਗੇ ਆਏ ਹਾਂ। ਆਪਣੇ ਪ੍ਰਸਤਾਵ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿਕਾਸ ਲਈ ਸਰਕਾਰ ਬਣਾਈ ਹੈ। ਸਿਸੌਦੀਆ ਨੇ ਲੋਕਪਾਲ ਬਿੱਲ ਪਾਸ ਕਰਨ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਫ-ਸੁਥਰੀ ਰਾਜਨੀਤੀ ਦੇ ਪੱਖ ਵਿਚ ਹੈ। ਦਿੱਲੀ ਦੀ ਜਨਤਾ ਨੇ ਆਪ ਪਾਰਟੀ ਨੂੰ ਸਰਕਾਰ ਬਣਾਉਣ ਲਈ ਨੈਤਿਕ ਜਨਾਦੇਸ਼ ਦਿੱਤਾ ਹੈ। ਮੁਨੀਸ਼ ਨੇ ਕਿਹਾ ਕਿ ਅਸੀਂ ਇੱਥੇ ਦਿੱਲੀ ਦੇ ਵਿਕਾਸ ਲਈ ਹਾਂ ਅਤੇ ਅਸੀਂ ਦੇਸ਼ ਦੀ ਰਾਜਨੀਤੀ ਨੂੰ ਸਾਫ ਕਰਨ ਲਈ ਇੱਥੇ ਖਡ਼੍ਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਦਿੱਲੀ ਦੀ ਜਨਤਾ ਨੂੰ ਪੀਣ ਲਈ ਸਾਫ ਪਾਣੀ ਅਤੇ ਸਸਤੀ ਬਿਜਲੀ ਮਿਲੇਗੀ। ਅਸੀਂ ਦਿੱਲੀ ਦੇ ਲੋਕਾਂ ਲਈ ਸਹੂਲਤਾਂ 'ਚ ਸੁਧਾਰ ਕਰਾਂਗੇ। ਉਹਨਾਂ ਆਪਣੇ ਨਿਸ਼ਾਨਿਆਂ ਬਾਰੇ ਕਈ ਹੋਰ ਗੱਲਾਂ ਵੀ ਕੀਤੀਆਂ। 
ਹਰਸ਼ਵਰਧਨ ਦਾ ਆਪ ਸਰਕਾਰ 'ਤੇ ਹਮਲਾ
ਇਸ ਯਾਦਗਾਰੀ ਮੌਕੇ 'ਤੇ ਭਾਜਪਾ ਨੇਤਾ ਹਰਸ਼ਵਰਧਨ ਨੇ ਵਿਸ਼ਵਾਸ ਪ੍ਰਸਤਾਵ ਦਾ ਵਿਰੋਧ ਕੀਤਾ। ਹਰਸ਼ਵਰਧਨ ਨੇ ਆਪ ਪਾਰਟੀ ਨੂੰ ਵਧਾਈ ਦੇਣ ਨਾਲ ਹੀ ਉਸ 'ਤੇ ਜਮ ਕੇ ਜ਼ੋਰਦਾਰ ਹਮਲਾ ਬੋਲਿਆ। ਹਰਸ਼ਵਰਧਨ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਨਾ ਕਿਸੇ ਨੂੰ ਸਮਰਥਨ ਦੇਣਗੇ, ਨਾ ਲੈਣਗੇ। ਭ੍ਰਿਸ਼ਟਾਚਾਰ ਵਿਚ ਡੁੱਬੀ ਕਾਂਗਰਸ ਦਾ ਸਮਰਥਨ ਲੈ ਕੇ ਸਰਕਾਰ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਕਸਮ ਖਾ ਕੇ ਉਸ ਨੂੰ ਤੋਡ਼ ਦਿੰਦੇ ਹਨ ਤਾਂ ਕਈ ਗੱਲਾਂ ਉਜਾਗਰ ਹੁੰਦੀਆਂ ਹਨ। ਕੇਜਰੀਵਾਲ ਨੇ ਸੁਰੱਖਿਆ ਨਾ ਲੈਣ ਦੀ ਗੱਲ ਕਹੀ ਪਰ ਉਹ ਉਨ੍ਹਾਂ ਦੀ ਸੁਰੱਖਿਆ ਦਿੱਲੀ ਪੁਲਸ ਥ੍ਰੀ ਲੇਅਰ ਸਕਿਓਰਿਟੀ ਨਾਲ ਕਰ ਰਹੀ ਹੈ। ਕੇਜਰੀਵਾਲ ਸਹੁੰ ਚੁੱਕ ਸਮਾਰੋਹ ਵਿਚ ਰਾਮਲੀਲਾ ਮੈਦਾਨ ਮੈਟਰੋ ਰਾਹੀਂ ਗਏ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਆਪਣੇ ਸਬਸਿਡੀ ਨਾਲ ਬਿਜਲੀ ਦੀਆਂ ਕੀਮਤ ਘੱਟ ਕੀਤੀ ਜੋ ਕਿ ਜਨਤਾ ਦਾ ਪੈਸਾ ਉਸ ਤੋਂ ਲੈ ਕੇ ਉਸ ਨੂੰ ਦੇਣ ਵਰਗਾ ਹੈ। ਆਪਣੇ ਤਿੱਖੇ ਭਾਸ਼ਣ ਵਿੱਚ ਉਹਨਾਂ ਹੋਰ ਵੀ ਕਈ ਗੱਲਾਂ ਕੀਤੀਆਂ। 
ਅਰਵਿੰਦਰ ਸਿੰਘ ਲਵਲੀ ਦਾ ਭਾਜਪਾ 'ਤੇ ਹਮਲਾ
ਭਾਜਪਾ ਆਗੂ ਹਰ੍ਸ਼ ਵਰਧਨ ਦੇ ਭਾਸ਼ਣ ਨੂੰ ਲੰਮੇ ਹਥੀਂ ਲੈਂਦਿਆਂ ਕਾਂਗਰਸ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਹਰਸ਼ਵਰਧਨ 'ਤੇ ਹਮਲਾ ਕਰਦੇ ਹੋਏੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਭਾਸ਼ਣ ਲਈ 15 ਸਾਲ ਦੀ ਉਡੀਕ ਕਰਵਾਈ ਹੈ। ਲਵਲੀ ਨੇ ਕਿਹਾ ਕਿ ਹਰਸ਼ਵਰਧਨ ਦਾ ਇਹ ਰੂਪ, ਉਨ੍ਹਾਂ ਦਾ ਭਾਸ਼ਣ ਪਹਿਲੀ ਵਾਰ ਸੁਣਨ ਨੂੰ ਮਿਲਿਆ ਹੈ। ਆਪਣੀਆਂ ਗਲਤੀਆਂ ਮੰਨਦੇ ਹੋਏ ਲਵਲੀ ਨੇ ਕਿਹਾ ਕਿ ਅਸੀਂ 15 ਸਾਲ ਦਿੱਲੀ ਵਿਚ ਸਰਕਾਰ ਦਿੱਤੀ। ਹੋ ਸਕਦਾ ਹੈ ਕਿ ਸਾਡੇ ਕੰਮਾਂ 'ਚ ਕੋਈ ਕਮੀ ਰਹਿ ਗਈ ਹੋਵੇ। ਉਸੇ ਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ। ਲਵਲੀ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਸਮੇਂ ਭ੍ਰਿਸ਼ਟਾਚਾਰ 'ਤੇ ਕਾਰਵਾਈ ਦੀ ਗੱਲ ਆਖੀ ਸੀ। ਉਨ੍ਹਾਂ ਨੇ ਕਿਹਾ ਵਿਰੋਧੀ ਧਿਰ ਦੇ ਨੇਤਾ ਗੁੰਮਰਾਹ ਕਰਨ ਵਾਲੀ ਗੱਲ ਕਰ ਰਹੇ ਹਨ। ਜਨਤਾ ਦੇ ਫੈਸਲੇ ਦਾ ਅਸੀਂ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪ ਪਾਰਟੀ ਨੂੰ ਸਮਰਥਨ ਦਿੱਤਾ। ਦਿੱਲੀ ਵਿਧਾਨ ਸਭਾ ਵਿਚ ਸਰਕਾਰ ਵਲੋਂ ਲਿਆਂਦੇ ਗਏ ਵਿਸ਼ਵਾਸ ਮੱਤ ਪ੍ਰਸਤਾਵ 'ਤੇ ਬੋਲਦੇ ਹੋਏ ਲਵਲੀ ਨੇ ਕਿਹਾ ਕਿ ਜੇਕਰ ਆਪ ਸਰਕਾਰ ਜਨਤਾ ਦੇ ਹਿੱਤ 'ਚ ਕੰਮ ਕਰਦੀ ਹੈ ਤਾਂ ਕਾਂਗਰਸ ਪਾਰਟੀ ਪੂਰੇ 5 ਸਾਲ ਤੱਕ ਉਹਨਾਂ ਨੂੰ  ਸਮਰਥਨ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਆਪ ਸਰਕਾਰ ਦਿੱਲੀ ਦੇ ਲੋਕਾਂ ਦੇ ਹਿੱਤ 'ਚ ਫੈਸਲਾ ਲੈਂਦੇ ਰਹਿਣਗੇ ਉਦੋਂ ਤੱਕ ਆਪ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤ ਅਤੇ ਵਿਕਾਸ ਲਈ ਆਪ ਸਰਕਾਰ ਜੋ ਵੀ ਫੈਸਲਾ ਕਰਦੀ ਹੈ, ਸਾਡੀ ਪਾਰਟੀ ਦਾ ਉੱਥੇ ਸਮਰਥਨ ਹੋਵੇਗਾ। ਇਸਦੇ ਨਾਲ ਕਾਂਗਰਸ ਨੇਤਾ ਨੇ ਆਪਣੀ ਪਾਰਟੀ ਦੇ ਫੈਸਲੇ ਨੂੰ ਹੋਰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਅਸਲ ਵਿੱਚ  ਉਨ੍ਹਾਂ ਦੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਇਕ ਹੋਰ ਚੋਣ ਤੋਂ ਬਚਾਉਣ ਲਈ ਸਰਕਾਰ ਨੂੰ ਸਮਰਥਨ ਦਿੱਤਾ ਹੈ ਤਾਂ ਜਨਤਾ ਤੇ ਹੋਰ ਖਰਚੇ ਦਾ ਬੋਝ ਨਾ ਪਵੇ। 

No comments: