Wednesday, December 04, 2013

ਆਟਾ ਦਾਲ ਸਕੀਮ ਵਿੱਚ ਵੀ ਅਫਸਰਸ਼ਾਹੀ ਦੇ ਅੜਿੰਗੇ

ਸੀਪੀਆਈ ਨੇ ਕੀਤਾ ਡੱਟਵਾਂ ਵਿਰੋਧ                Wed, Dec 4, 2013 at 4:20 PM
ਲੁਧਿਆਣਾ: 4 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਭਾਰਤੀ ਕਮਿਉਸਿਟ ਪਾਰਟੀ ਨੇ ਆਟਾ ਦਾਲ ਸਕੀਮ ਹੇਠ ਫ਼ਾਰਮ ਜਮਾਂ ਕਰਾਉਣ ਵੇਲੇ ਲੋਕਾਂ ਨੂੰ ਦਰਪੇਸ਼ ਪਰੇਸ਼ਾਨੀਆਂ ਬਾਬਤ ਪੱਤਰ ਲਿਖ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਸਿੱਧੀ ਦਖ਼ਲਅੰਦਾਜ਼ੀ ਕਰਕੇ ਇਸਨੂੰ ਠੀਕ ਕਰਨ ਦੀ ਮੰਗ ਕੀਤੀ ਹੈ। ਸੁਵਿਧਾ ਕੇਂਦਰਾਂ ਵਿੱਚ ਵਿੱਚ ਲੋਕਾਂ ਤੋਂ ਫ਼ੋਟੋ ਲਗਾਉਣ ਅਤੇ ਫ਼ਾਰਮ ਨੂੰ ਕੌਂਸਲਰ ਯਾ ਨੋਟਰੀ ਤੋਂ ਅਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਤੇ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਹਨ ਜਦੋਂ ਕਿ ਫ਼ਾਰਮ ਵਿੱਚ ਕੇਵਲ ਫ਼ਾਰਮ ਭਰਨ ਵਾਲੇ ਦੀ ਆਪਣੀ ਤਸਦੀਕ ਦੀ ਮੰਗ ਕੀਤੀ ਗਈ ਹੈ। ਇੰਝ ਪਾਰਟੀ ਦੇ ਨਗਰ ਇਕਾਈ ਦੇ ਸਹਾਇਕ ਸਕੱਤਰ ਕਾਮਰੇਡ ਗੁਰਨਾਮ ਸਿੰਘ ਸਿੱਧੂ ਨਾਲ ਵੀ ਵਾਪਰਿਆ। ਜਦੋਂ ਉਹਨਾਂ ਨੇ ਬਹਿਸ ਕੀਤੀ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਤਾਂ ਆਪਣੇ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਦੇ ਮੁਤਾਬਿਕ ਕੰਮ ਕਰ ਰਹੇ ਹਨ। ਪਾਰਟੀ ਦੇ ਆਗੂਆਂ ਕਾਮਰੇਡ ਰਮੇਸ਼ ਰਤਨ -ਸ਼ਹਿਰੀ ਸਕੱਤਰ, ਕਾਮਰੇਡ ਡੀ ਪੀ ਮੌੜ ਤੇ ਡਾ ਅਰੁਣ ਮਿੱਤਰਾ ਜ਼ਿਲਾ ਸਹਾਇਕ ਸਕੱਤਰ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਦੇ ਖ਼ਿਲਾਫ਼ ਹੈ। ਪਰਟੀ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹ ਫ਼ਾਰਮ ਜਮਾਂ ਕਰਵਾਉਣ ਦੇ ਤਰੀਕੇ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਸੂਚਨਾ ਦੇਣ ਤੇ ਇੱਕ ਫ਼ਲੈਕਸ ਬੋਰਡ ਸੁਵਿਧਾ ਕੇਂਦਰ ਦੇ ਬਾਹਰ ਲਗਵਾਉਣ। ਸੀਪੀਆਈ  ਨੇ ਕੀਤਾ ਡੱਟਵਾਂ ਵਿਰੋਧ --Wed, Dec 4, 2013 at 4:20 PM

No comments: