Friday, November 08, 2013

ਕਿਊਬੇਕ ਸਰਕਾਰ ਵਲੋਂ ਵਿਵਾਦਿਤ ਬਿੱਲ ਵਿਧਾਨ ਸਭਾ ‘ਚ ਪੇਸ਼

 Fri, Nov 8, 2013 at 3:02 PM
ਇਹ ਬਿਲ ਸਿੱਖਾਂ ਅਤੇ ਦੂਸਰੇ  ਧਰਮਾਂ ਨਾਲ  ਧੱਕਾ-ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:: 08 ਨਵੰਬਰ 2013:  ਕੈਨੇਡਾ ਦੀ ਵੱਖਵਾਦੀ ਕਿਊਬੇਕ ਸਰਕਾਰ ਵਲੋਂ ਦੇਸ਼ ਭਰ ਵਿਚ ਹੋ ਰਹੇ ਵਿਰੋਧ ਦੇ ਬਾਵਜੂਦ ਸਿੱਖਾਂ ਅਤੇ ਦੂਸਰੇ ਧਰਮਾਂ ਦੇ ਧਾਰਮਿਕ ਚਿੰਨਾਂ ਤੇ ਪਾਬੰਧੀ ਲਗਾਉਣਾ ਸਿੱਖਾਂ ਅਤੇ ਦੂਸਰੇ ਧਰਮਾਂ ਨਾਲ ਸਰਾਸਰ ਧੱਕਾ ਹੈ।ਇਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਕੀਤਾ। ਉਨਾਂ ਕਿਹਾ ਕਿ ਕਿਊਬੇਕ ਦੀ ਸੂਬਾਈ ਸਰਕਾਰ ਵਲੋਂ ਸਿੱਖਾਂ ਅਤੇ ਦੂਸਰੇ ਧਰਮਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖੇ ਬਿਨਾ ਹੀ ਉਨਾਂ ਦੇ ਧਾਰਮਿਕ ਚਿੰਨਾਂ ਤੇ ਪਾਬੰਧੀ ਲਗਾਉਣ ਵਾਲੇ ਚਾਰਟਰ ਆਫ ਕਿਊਬੇਕ ਵੈਲਿਊਜ਼ ਦੇ ਖਰੜੇ ਨੂੰ ਅੰਤਿਮ ਰੂਪ ਦੇਣਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਸਬੂਤ ਪੇਸ਼ ਕਰਦਾ ਹੈ। ਜਦੋਂ ਕਿ ਉਥੋਂ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਇਸ ਬਿੱਲ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਨੇਡਾ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਤੇ ਵਿਦੇਸ਼ਾਂ ਵਿਚ ਰਹਿੰਦੇ ਸਮੁੱਚੇ ਸਿੱਖਾਂ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਲੋਂ ਵਿਰੋਧ ਕਰਨ ਤੇ ਕੈਨੇਡਾ ਦੀ ਕਿਊਬੇਕ ਸਰਕਾਰ ਵਲੋਂ ਇਸ ਪੁਰ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਗਿਆ ਸੀ,ਪਰ ਇਸ ਦੇ ਬਾਵਜੂਦ ਵੀ ਇਹ ਸਕੂਲਾਂ,ਕਾਲਜਾਂ ਦੇ ਵਿਦਿਆਰਥੀਆਂ ਤੇ ਸਰਕਾਰੀ ਨੌਕਰੀਆਂ ਪੁਰ ਤਾਇਨਾਤ ਪੁਲਿਸ ਅਧਿਕਾਰੀਆਂ,ਜੱਜਾਂ,ਅਧਿਆਪਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਸਰਾਸਰ ਧੱਕਾ ਹੈ।ਉਨਾ ਕਿਹਾ ਕਿ ਸਿੱਖਾਂ ਦੇ ਧਾਰਮਿਕ ਚਿੰਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਨਾਂ ਨੂੰ ਦਿੱਤੀ ਪਹਿਚਾਣ ਹੈ ਜਿਸਨੂੰ ਕਦਾਚਿਤ ਵੀ ਅਲੱਗ ਨਹੀਂ ਕੀਤਾ ਜਾ ਸਕਦਾ।ਉਨਾਂ ਕਿਹਾ ਕਿ ਕੇਂਦਰ ਦੀ  ਸਤਾਧਾਰੀ ਸਰਕਾਰ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੁਚੇਤ ਨਹੀਂ ਹੈ। ਜਿਸ ਨਾਲ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਜੀ ਹੈ।ਉਨਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੋਬਾਰਾ ਅਪੀਲ ਕਰਦਿਆ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਪੱਤਰ ਲਿੱਖ ਕੇ ਸਿੱਖਾਂ ਨਾਲ ਹੋ ਰਹੀ ਬੇ-ਇਨਸਾਫੀ ਖਿਲਾਫ ਤੁਰੰਤ ਕਰਵਾਈ ਕਰਵਾੳੋਣ।

No comments: