Thursday, October 24, 2013

*ਕਿਤਾਬ*//Gurmail Biroke Daliaho

  • Gurmail Biroke Daliaho
    ਮੇਰੀ ਮਹਿਬੂਬਾ !
    ਮੈਂ ਕਿਤਾਬ ਲਿਖੀ ਏ, ਤੈਨੂੰ ਸਮਰਪਿਤ, ਯਾਦ ਰੱਖੀਂ ਕਿਤਾਬ ਹੁੰਦੀ ਹੈ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ, ਸਮਝਣ ਵਾਸਤੇ, ਸਮਝਾਉਣ ਵਾਸਤੇ, ਸਿੱਖਣ ਵਾਸਤੇ, ਸਿਖਾਉਣ ਵਾਸਤੇ, ਤੂੰ ਧੂਫਾਂ ਨਾ ਲਾਈਂ ਕਿਤਾਬ ਨੂੰ ਰੱਬ ਨਾ ਬਣਾਈਂ ਜਿਹੜਾ ਕਦੇ ਕਿਸੇ ਦੇਖਿਆ ਨਾਹੀਂ ਉਹਦੇ ਨਾਲ਼ ਨਾ ਮਿਲਾਈਂ, ਜੇ ਇੰਝ ਹੋ ਗਿਆ ਕਿਤਾਬ ਦੁਨੀਆ ਦੇ ਕੰਮ ਦੀ ਨਹੀਂ ਰਹਿਣੀ, ਕਿਤਾਬ ਕੋਲੋਂ ਡਰਨਗੇ ਲੋਕ ਸਿਰਫ ਤੇ ਸਿਰਫ ਪੂਜਾ ਕਰਨਗੇ ਲੋਕ ਪੂਜਾ ਕਰਨਗੇ ਲੋਕ…।
    ********** --ਗੁਰਮੇਲ ਬੀਰੋਕੇ ਫੋਨ: 001-604-825-8053 Email: gurmailbiroke@gmail.com

No comments: