Friday, October 04, 2013

ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਮਨਾਇਆ ਸੰਤਾਲੀਵਾਂ ਸਥਾਪਨਾ ਦਿਵਸ

ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕੀਤਾ ਨਵੇਂ ਕਲਮਕਾਰਾਂ ਨੂੰ ਸਨਮਾਨਿਤ 
ਲੁਧਿਆਣਾ 3 ਅਕਤੂਬਰ 2013: (*ਜਸਪ੍ਰੀਤ ਸਿੰਘ): ਯੰਗ ਰਾਈਟਰਜ਼ ਐਸੋਸੀਏਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਥਾਨਕ ਵਿਦਿਆਰਥੀ ਭਵਨ ਵਿਖੇ ਸੰਸਥਾ ਦਾ ਸੰਤਾਲੀਵਾਂ ਸਥਾਪਨਾ ਦਿਵਸ ਮਨਾਇਆ ਗਿਆ। ਵਿਦਿਆਰਥੀ ਜਸਪ੍ਰੀਤ ਸਿੰਘ, ਜਗਰੀਤ ਸਿੰਘ ਵਿਰਕ, ਜੋਬਨਜੀਤ ਸਿੰਘ ਅਤੇ ਸਵਰਨਜੀਤ ਸਿੰਘ ਦੀ ਅਗਵਾਈ ਵਿੱਚ  ਵਿਦਿਆਰਥੀਆਂ ਦਾ ਇਕ ਕਵਿਤਾ-ਉਚਾਰਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਯੂਨੀਵਰਸਿਟੀ ਦੀ ਵਿਦਿਆਰਥੀ ਸੰਸਥਾ ਪੌਸਾ ਨੇ ਵੀ ਆਪਣਾ ਕੀਮਤੀ ਯੋਗਦਾਨ ਪਾਇਆ।  ਲੇਖਕ ਜਥੇਬੰਦੀ ਦੇ ਸਥਾਪਕਾ ਵਿਚੋ ਇੱਕ ਅਤੇ ਜਾਣੇ-ਪਹਿਚਾਣੇ ਰੰਗ ਮੰਚੀ ਸ਼੍ਰੀ ਸਤਿਆਨੰਦ ਸੇਵਕ ਜੀ ਆਪਣੀ ਪਤਨੀ ਨਾਲ ਸਮਾਗਮ ਵਿੱਚ ਉਚੇਚੇ ਤੌਰ ਉਪਰ ਹਾਜ਼ਿਰ ਰਹੇ ਅਤੇ ਓਹਨਾ ਨੇ ਸੰਸਥਾ ਦੀ ਮੁਢ ਤੋ ਕਾਰਗੁਜ਼ਾਰੀ ਉਪਰ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਵਧ ਚੜ ਕੇ ਹਿੱਸਾ ਲੈਣ ਲਈ ਅਤੇ ਸਾਹਿਤ ਪ੍ਰਤੀ ਮੋਂਹ ਨੂੰ ਬਰਕਰਾਰ ਰਖਣ ਲਈ ਪ੍ਰੇਰਿਆ।  ਪ੍ਰਿੰਸੀਪਲ ਸ਼੍ਰੀ ਹਰਬੰਸ ਸਿੰਘ ਜੀ ਨੇ ਵੀ ਵਿਦਿਆਰਥੀਆਂ  ਨੂੰ ਸੰਬੋਧਨ ਕਰਦੇ ਹੋਏ ਕਾਵਿਕ ਸਾਂਝ ਪਾਈ। ਸਮਾਗਮ ਦੌਰਾਨ ਰਖੇ ਗਏ ਕਵਿਤਾ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਪਹਿਲੇ, ਸਰਬਜੀਤ ਸਿੰਘ ਕਾਲਜ ਆਫ਼ ਬੇਸਿਕ ਸਾਇਸੰਜ਼ ਦੂਜੇ ਅਤੇ ਕੰਚਨ ਸ਼ੀਲਾ ਗ੍ਰਹਿ ਵਿਗਿਆਨ ਕਾਲਜ ਤੀਜੇ ਸਥਾਨ ਉਪਰ ਰਹੇ।  ਇਸਤੋ ਇਲਾਵਾ ਖੇਤੀਬਾੜੀ ਕਾਲਜ ਦੇ ਜਸਪਾਲ ਸਿੰਘ ਧੰਜੂ  ਅਤੇ ਗੁਣ ਭਰਪੂਰ ਸਿੰਘ ਲੜੀਵਾਰ ਚੌਥੇ ਅਤੇ ਪੰਜਵੇ ਸਥਾਨ ਉਪਰ ਰਹੇ। ਸੰਸਥਾ ਦੇ ਪੁਰਾਣੇ ਮੈਂਬਰਾਂ ਵਿੱਚੋਂ ਇੱਕ ਮੈਡਮ ਸ਼੍ਰੀਮਤੀ ਮਨਜੀਤ ਸ਼ਰਮਾ ਜੀ, ਮੈਡਮ ਸ਼੍ਰੀਮਤੀ ਇੰਦਰਜੀਤ ਭਿੰਡਰ ਜੀ ਦੇ ਨਾਲ ਕਵਿਤਰੀ ਸ਼੍ਰੀ ਹਰਲੀਨ ਸੋਨਾ ਜੀ ਨੇ ਮੁਕਾਬਲੇ ਦੌਰਾਨ ਜੱਜਮੇਂਟ  ਦੀ ਸੇਵਾ ਨਿਭਾਈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਉਪਰ ਪਹੁੰਚੇ ਪ੍ਰੋ ਗੁਰਭਜਨ ਸਿੰਘ ਗਿੱਲ ਜੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ, ਉਹਨਾਂ ਨੇ ਯੂਨੀਵਰਸਿਟੀ ਕੈਪਸ ਦੇ ਇਤਿਹਾਸ ਉਪਰ ਦ੍ਰਿਸ਼ਟੀ ਪਾਈ ਅਤੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਸਮਾਜਿੱਕ ਅਤੇ ਸਭਿਆਚਾਰ ਪ੍ਰਤੀ ਆਪਣੀਆ ਜਿਮੇਵਾਰੀਆਂ ਨੂੰ ਸਮਝਣ ਅਤੇ ਆਪਣੀ ਸਹੀ ਸੇਵਾ ਨਿਭਾਓੰਨ ਲਈ ਸੰਬੋਧਨ ਕੀਤਾ l  ਇਸ ਦੌਰਾਨ ਹਾਜ਼ਿਰ ਸਭ ਸਾਹਿਤਕ ਸਖਸ਼ੀਅਤਾਂ ਦੀਆਂ ਕਿਤਾਬਾਂ ਵੀ ਉਭਰਦੇ ਕਵੀਆਂ ਨੂੰ ਇਨਾਮ ਵਜੋ ਦਿੱਤੀਆਂ ਗਈਆਂ l ਹਾਜ਼ਿਰ ਵਿਦਿਆਰਥੀਆਂ ਵਿੱਚ ਕੰਚਨ  ਕਿਰਨਦੀਪ ਕੌਰ ਗਿੱਲ, ਸੰਚਿਤਾ ਖੰਨਾ, ਕ੍ਰਿਤਿਕਾ ਗੁਪਤਾ, ਮਨਪ੍ਰੀਤ ਕੌਰ ਖਾਲਸਾ , ਅਭਿਸ਼ੇਕ ਵੈਦ, ਅਰਮਾਨ ਕਟਾਰੀਆ, ਗੁਰਵਿੰਦਰ ਸਿੰਘ ਸਰਾਂ , ਬਲਦੇਵ ਸਿੰਘ ਕਲਸੀ, ਅਨਮੋਲਦੀਪ ਸਿੰਘ, ਅਮ੍ਰਿਤਪਾਲ ਸਿੰਘ, ਰਣਜੀਤ ਸਿੰਘ ਤੋ ਇਲਾਵਾ ਅਧਿਆਪਕ ਸ਼੍ਰੀ ਹੀਰਾ ਸਿੰਘ ਅਤੇ ਯੂਨੀਵਰਸਿਟੀ ਦੀ ਵਿਦਿਆਰਥੀ ਸੰਸਥਾ ਦੇ ਪ੍ਰਧਾਨ ਸ਼ਰਨਵੀਰ  ਸਿੰਘ, ਵੀ ਸਮਾਗਮ ਦੇ ਸ਼ੁਰੂ ਤੋ ਲੈ ਕੇ ਅੰਤ ਤਕ ਹਾਜ਼ਿਰ ਰਹੇ। 
*ਜਸਪ੍ਰੀਤ ਸਿੰਘ ਯੰਗ ਰਾਈਟਰਜ਼ ਐਸੋਸੀਏਸ਼ਨ ਪੀ ਏ ਯੂ, ਲੁਧਿਆਣਾ ਦੇ ਸਰਗਰਮ ਕਾਰਕੁਨ ਹਨ। ਉਹਨਾਂ ਦਾ ਮੋਬਾਈਲ ਨੰਬਰ ਹੈ:99886 46091 

No comments: