Thursday, October 10, 2013

ਜਗਦੀਸ਼ ਟਾਈਟਲਰ ਨੂੰ ਹਾਈ ਕੋਰਟ ਵਲੋਂ ਕਿਸੇ ਕਿਸਮ ਦੀ ਰਾਹਤ ਨਹੀ

Wed, Oct 9, 2013 at 11:00 PM
            ਬਲਰਾਮ ਖੋਖਰ ਦੀ ਜਮਾਨਤ ਤੇ ਫੈਸਲਾ 8 ਨਵੰਬਰ ਨੂੰ
ਨਵੀਂ ਦਿੱਲੀ 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਸੀਬੀਆਈ ਵਲੋਂ ਉਸਦੇ ਵਿਰੁਧ ਜਾਂਚ ਨੂੰ ਰੋਕਣ ਲਈ ਦਿੱਲੀ ਦੀ ਹਾਈਕੋਰਟ ਵਿਚ ਲਗਾਈ ਗਈ ਅਪੀਲ ਨੂੰ ਖਾਰਿਜ਼ ਕਰਦਿਆਂ ਹੋਇਆ ਟਾਈਟਲਰ ਵਿਰੁਧ ਸੀਬੀਆਈ ਜਾਚ ਨੂੰ ਜਾਰੀ ਰਖਣ ਦੇ ਆਦੇਸ਼ ਦਿੱਤੇ ਹਨ । ਸਿੱਖ ਪੀਡ਼ੀਤਾਂ ਵਲੋਂ ਕੋਰਟ ਵਿਚ ਹਾਜਿਰ ਵਕੀਲ਼ ਸ. ਐਚ ਐਸ ਫੁਲਕਾ ਜੀ ਨੇ ਦਸਿਆ ਕਿ ਇਸ ਨਾਲ ਸਿੱਖ ਕੌਮ ਨੂੰ ਕੂਝ ਰਾਹਤ ਮਿਲੀ ਹੈ । ਉਨ੍ਹਾਂ ਕਿਹਾ ਕਿ ਟਾਈਟਲਰ ਦੇ ਵਕੀਲ ਵਲੋਂ ਮਾਨਨੀਯ ਜੱਜ ਅਨੁਰਾਧਾ ਸ਼ੁਕਲਾ ਦੀ ਕੋਰਟ ਵਿਚ ਕੇਸ ਦੀ ਜਾਂਚ ਨੂੰ ਰੋਕਣ ਲਈ ਅਪੀਲ ਲਗਾਈ ਗਈ ਸੀ, ਜਿਸ ਤੇ ਹੁਣ ਜੱਜ ਸੁਨੀਤਾ ਗੁਪਤਾ ਨੇ ਇੰਸਾਫ ਕਰਦਿਆਂ ਹੋਇਆ ਹਗਦੀਸ਼ ਟਾਈਟਲਰ ਨੂੰ ਕਿਸੇ ਕਿਸਮ ਦੀ ਰਾਹਤ ਨਾ ਦੇਦੇਂ ਹੋਏ ਸਿੱਖ ਕਤਲੇਆਮ ਦੇ ਮਾਮਲੇ ਉਨ੍ਹਾਂ ਦੀ ਭੁਮਿਕਾ ਦੀ ਜਾਂਚ ਚਾਲੂ ਰਖਣ ਦੇ ਆਦੇਸ਼ ਦਿੱਤੇ ਹਨ । ਮਾਮਲੇ ਦੀ ਅਗਲੀ ਸੁਣਵਾਈ  7 ਨੰਵਬਰ ਨੂੰ ਹੋਵੇਗੀ।
ਇਸੇ ਤਰ੍ਹਾਂ ਦਿੱਲੀ ਵਿਚ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਮੁੱਖ ਦੋਸ਼ੀ ਸਾਬਕਾ ਐਮ ਐਲ ਏ ਬਲਰਾਮ ਖੋਖਰ ਜੋ ਕਿ ਸਿੱਖ ਕਤਲੇਆਮ ਵਿਚ ਸੱਜਨ ਕੁਮਾਰ ਦਾ ਮੁੱਖ ਸਹਿਯੋਗੀ ਸੀ, ਜਿਸ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜਾ ਹੋਈ ਹੈ, ਦੀ ਹਾਈਕੋਰਟ ਵਿਚ ਜਮਾਨਤ ਦੇ ਫੈਸਲੇ ਨੂੰ ਰਾਖਵਾਂ ਰਖਦੇ ਹੋਏ 8 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ। 

No comments: