Thursday, October 10, 2013

59 ਦੀ ਹੋ ਕੇ ਵੀ ਉਮਰ ਦਾ ਅਸਰ ਰੋਕਣ ਵਿੱਚ ਸਫਲ ਰੇਖਾ

ਜੁਸਤਜੂ ਜਿਸਕੀ ਥੀ ਉਸਕੋ ਤੋ ਨ ਪਾਯਾ ਹਮਨੇ 
ਇਸ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮਨੇ 
ਮੁੰਬਈ: 9 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਰੇਖਾ ਕੋਲ ਪਤਾ ਨਹੀਂ ਕੀ ਜਾਦੂ ਹੈ ਕਿ ਉਸਨੇ ਉਮਰ ਦੇ ਅਸਰ ਨੂੰ ਆਪਣੇ ਨੇੜੇ ਤੇੜੇ ਵੀ ਨਹੀਂ ਫਟਕਣ ਦਿੱਤਾ।  ਹੁਣ 59 ਸਾਲਾਂ ਦੀ ਹੋ ਕੇ ਵੀ ਉਹ ਉਂਝ ਦੀ ਉਂਝ ਜਵਾਨ ਲੱਗਦੀ ਹੈ ਜਿਵੇਂ ਕਿ ਉਹ ਬਹੁਤ ਪਹਿਲਾਂ ਲੱਗਿਆ ਕਰਦੀ ਸੀ। ਉਸਦਾ ਚੇਹਰਾ, ਉਸਦੀਆਂ ਅੱਖਾਂ, ਉਸਦੀ ਫਿਟਨੈਸ ਅੱਜ ਵੀ ਸਭ ਨੂੰ ਹੈਰਾਨ ਕਰਦੇ ਹਨ। ਯੋਗ ਸਾਧਨਾ ਅਤੇ ਖਾਣ-ਪੀਣ ਦੇ ਮਾਮਲੇ ਵਿੱਚ ਪੂਰੀ ਬਾਰੀਕੀ ਨਾਲ ਧਿਆਨ ਰੱਖਨ ਵਾਲੀ ਰੇਖਾ ਆਪਣੇ ਮੂੰਹੋਂ ਆਮ ਤੌਰਤੇ ਇਸ ਜਵਾਨੀ ਦਾ ਰਾਜ਼ ਕਸਦੇ ਕਿਸੇ ਨੂੰ ਨਹੀਂ ਦਸਦੀ। ਇੱਕ ਗੀਤ ਆਇਆ ਸੀ---ਇਨ ਆਂਖੋਂ ਕੀ ਮਸਤੀ ਕੇ ਦੀਵਾਨੇ ਹਜ਼ਾਰੋੰ ਹੈਂ---ਗੀਤ ਆਏ ਨੂੰ ਇੱਕ ਅਰਸਾ ਹੋ ਗਿਆ ਪਰ ਰੇਖਾ ਦੀਆਂ ਅੱਖਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ।  ਉਸਦੇ ਦੀਵਾਨਿਆਂ ਦੀ ਗਿਣਤੀ ਅੱਜ ਵੀ ਹਜ਼ਾਰਾਂ ਵਿੱਚ ਹੈ।  ਹਿੰਦੀ ਫਿਲਮਾਂ ਦੀ ਇਸ ਸਾਂਵਲੀ ਸਲੋਨੀ ਅਭਿਨੇਤਰੀ ਨੇ ਇਹ ਮੰਜ਼ਿਲ ਬਹੁਤ ਹੀ ਲੰਬੇ ਸੰਘਰਸ਼ ਮਗਰੋਂ ਪ੍ਰਾਪਤ ਕੀਤੀ ਹੈ।  ਜੇ ਉਸਨੇ ਲੋਕਾਂ ਦੀਆਂ ਗੱਲਾਂ ਸੁਣਕੇ ਦਿਲ ਛੱਡ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਫਿਲਮਾਂ 'ਚ ਕਦੇ  ਵੀ ਆਪਣੀ ਵੱਖਰੀ ਥਾਂ ਨਾ ਬਣਾ ਸਕਦੀ। ਸਿਨੇਮਾ ਜਗਤ ‘ਚ ਆਪਣੇ ਰੂਪ ਅਤੇ ਆਕਰਸ਼ਣ ਲਈ ਬਹੁਤ ਹੀ ਮਸ਼ਹੂਰ ਹੈ। ਜੇਮਿਨੀ ਗਣੇਸ਼ਨ ਅਤੇ ਪੁਸ਼ਪਾਵਲੀ ਦੀ ਔਲਾਦ ਦੇ ਰੂਪ ‘ਚ 10 ਅਕਤੂਬਰ 1954 ਨੂੰ ਜਨਮੀ ਰੇਖਾ ਦਾ ਅਸਲੀ ਨਾਂ ਤਾਂ ਭਾਨੂਰੇਖਾ ਗਣੇਸ਼ਨ ਹੈਪਰ ਇਸ ਅਸਲੀ ਨਾਮ ਨੂੰ ਬਹੁਤ ਹੀ ਘੱਟ ਲੋਕ ਜਾਂਦੇ ਹਨ। ਸੰਨ 1970 ਅਤੇ 80 ਦੇ ਦਹਾਕੇ ਦੀਆਂ ਅਣਗਿਣਤ ਅਭਿਨੇਤਰੀਆਂ ‘ਚ ਸ਼ਾਮਲ ਰੇਖਾ ਨੇ ਫਿਲਮਾਂ ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਤੇਲਗੂ ਭਾਸ਼ਾ ਦੀ ਫਿਲਮ ‘ਰੰਗੁਲਾ ਰਤਨਮ’ ਨਾਲ ਕੀਤੀ ਸੀ ਪਰ 1970 ‘ਚ ਫਿਲਮ ‘ਸਾਵਨ ਭਾਦੋ’ ਨਾਲ ਉਸਨੇ ਸ਼ੋਹਰਤ ਦੀਆਂ ਬੁਲੰਦੀਆਂ ਛੂਹ ਲਈਆਂ। ਇਸ ਫਿਲਮ ਦੇ ਨਾਲ ਉਹ ਬਾਲੀਵੁੱਡ ‘ਚ ਇਕ ਅਭਿਨੇਤਰੀ ਦੇ ਰੂਪ ‘ਚ ਛਾ ਗਈ।  ਇਸ ਤੋਂ ਬਾਅਦ ਉਸ ਨੇ ਕਈ ਯਾਦਗਾਰ ਫਿਲਮਾਂ ‘ਚ ਕੰਮ ਕੀਤਾ ਜਿਹਨਾਂ ਦੇ ਨਾਵਾਂ ਦੀ ਸੂਚੀ ਬੜੀ ਲੰਬੀ ਹੈ। । ਰੇਖਾ ਨੂੰ ਆਪਣੇ ਹੁਣ ਤਕ ਦੇ ਫਿਲਮੀ ਸਫਰ ‘ਚ ਦੋ ਵਾਰ (1981, 1989) ਸਰਵਸ੍ਰੇਸ਼ਠ ਅਭਿਨੇਤਰੀ ਦੇ ਫਿਲਮ ਫੇਅਰ ਐਵਾਰਡ ਅਤੇ ਇਕ ਵਾਰ ਸਰਵਸ੍ਰੇਸ਼ਠ ਸਹਾਇਕ ਅਭਿਨੇਤਰੀ ਦੇ ਫਿਲਮ ਫੇਅਰ ਐਵਾਰਡ (1997) ਨਾਲ ਨਵਾਜ਼ਿਆ ਜਾ ਚੁੱਕਾ ਹੈ। ਅਜਿਹਾ ਹੋਣਾ ਆਪਣੇ ਆਪ ਵਿੱਚ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਉਮਰ ਦੇ ਨਾਲ ਨਾਲ ਉਸਦੇ ਚੇਹਰੇ 'ਤੇ ਅਦਾਕਾਰੀ ਦਾ ਜਾਦੂ ਲਗਾਤਾਰ ਵਧਦਾ ਚਲਾ ਗਿਆ ਸ਼ਾਇਦ ਇਸ ਕਰਕੇ ਕਿ ਉਸਨੇ ਜਿੰਦਗੀ ਦੇ ਹਰ ਰੰਗ ਨੂੰ ਪੂਰੀ ਤਰ੍ਹਾਂ ਜਿਊ ਕੇ ਦੇਖਿਆ। ਦੁੱਖ ਨੂੰ ਵੀ ਸੁੱਖ ਨੂੰ ਵੀ। ਦਿਲਚਸਪ ਹਕੀਕਤ ਹੈ ਕਿ ਫਿਲਮੀ ਜਿੰਦਗੀ ਵਿੱਚ ਪੈਸੇ ਅਤੇ ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਵਾਲੀ ਰੇਖਾ ਨੇ ਆਪਣੇ ਮਨ ਦੀ ਦੁਨਿਆ ਵਿੱਚ ਵੀ ਤਰੱਕੀ ਕੀਤੀ ਹੈ।  ਉਸਨੇ ਅੰਤਰ ਯਾਤਰਾ ਵਿੱਚ ਵੀ ਕਈ ਮੰਜਿਲਾਂ ਸਰ ਕੀਤੀਆਂ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ।  ਅੱਜ ਤਾਂ ਉਸਨੂੰ ਜਨਮ ਦਿਨ ਮੁਬਾਰਕ ਆਖਦੇ ਹਾਂ ਅਤੇ ਨਾਲ ਹੀ ਕਾਮਨਾ ਕਰਦੇ ਹਾਂ ਕੀ ਉਸਨੂੰ ਹਰ ਖੁਸ਼ੀ ਪ੍ਰਾਪਤ ਹੁੰਦੀ ਰਹੇ।  
ਰੇਖਾ ਦੇ ਗਾਏ ਕੁਝ ਗੀਤ ਸੁਣੋ ਇਹਨਾਂ ਸਤਰਾਂ ਤੇ ਕਲਿੱਕ ਕਰਕੇ:

ਇਨ ਆਂਖੋਂ ਕੀ ਮਸਤੀ ਕੇ ਮਸਤਾਨੇ ਹਜਾਰੋਂ ਹੈਂ 

ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀਏ ਬਸ ਏਕ ਬਾਰ ਮੇਰੇ ਕਹਾ ਮਾਨ ਲੀਜੀਏ 

ਜੁਸਤਜੂ ਜਿਸਕੀ ਥੀ ਉਸਕੋ ਤੋ ਨ ਪਾਯਾ ਹਮਨੇ  

No comments: